ਬੇਅੰਤ ਕੌਰ ਮਾਮਲੇ ‘ਚ ਗ੍ਰਿਫ਼ਤਾਰ ਨੌਜਵਾਨ ਨੇ ਚਾੜ੍ਹਿਆ ਚੰਨ੍ਹ, ਕੀਤਾ ਇਹ ਕਾਰਾ

0
319

ਕੈਨੇਡਾ ਗਈ ਲੜਕੀ ਬੇਅੰਤ ਕੌਰ ਦੇ ਪਤੀ ਵੱਲੋਂ ਖ਼ੁ ਦ ਕੁ ਸ਼ੀ ਕਰਨ ਦੇ ਮਾਮਲੇ ਦੇ ਚੱਲਦਿਆਂ ਭੋਗਪੁਰ ਵਾਸੀ ਇਕ ਨੌਜਵਾਨ ਨਵਦੀਪ ਸਿੰਘ ਵੱਲੋਂ ਬੇਅੰਤ ਕੌਰ ਦੇ ਪਿੰਡ ਖੁੱਡੀ ਕਲਾਂ ਵਿਚ ਉਸ ਦੇ ਪਰਿਵਾਰ ਨਾਲ ਨਕਲੀ ਇਮੀਗਰੇਸ਼ਨ ਅਫ਼ਸਰ ਬਣ ਕੇ ਠੱਗੀ ਮਾਰਨ ਪੁੱਜੇ। ਨੌਜਵਾਨ ਖ਼ਿਲਾਫ਼ ਬਰਨਾਲਾ ਵਿਚ ਮਾਮਲਾ ਦਰਜ ਹੋਣ ਤੋਂ ਬਾਅਦ ਹੁਣ ਇਸ ਸ਼ਾਤਰ ਠੱਗ ਵੱਲੋਂ ਦਿੱਲੀ ਦੇ ਇਕ ਹੋਟਲ ਦੇ ਲੱਖਾਂ ਰੁਪਏ ਦਾ ਬਿੱਲ ਬਿਨ੍ਹਾਂ ਦਿੱਤੇ ਫਰਾਰ ਹੋ ਜਾਣ ਤੋਂ ਬਾਅਦ ਇਸ ਨੌਜਵਾਨ ਅਤੇ ਉਸ ਦੇ ਮਾਤਾ-ਪਿਤਾ ਖ਼ਿਲਾਫ਼ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਥਾਣੇ ਵਿਚ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਥਾਣੇ ਵਿਚ ਦਰਜ ਕੀਤੀ ਗਈ ਐੱਫ. ਆਈ. ਆਰ. ਅਨੁਸਾਰ ਐਰੋਸਿਟੀ ਦੇ ਹੋਟਲ ਅਲਫਟ ਵੱਲੋਂ ਇਕ ਸ਼ਿਕਾਇਤ ਦਿੱਤੀ ਗਈ ਸੀ, ਜਿਸ ਵਿਚ ਹੋਟਲ ਪ੍ਰਬੰਧਕਾਂ ਨੇ ਕਿਹਾ ਸੀ ਕਿ ਨਵਦੀਪ ਸਿੰਘ ਪੁੱਤਰ ਕਮਲਜੀਤ ਸਿੰਘ ਨੇ 16 ਅਗਸਤ 2021 ਨੂੰ ਕਮਰਾ ਨੰਬਰ 231 ਕਿਰਾਏ ’ਤੇ ਲਿਆ। ਇਸ ਕਮਰੇ ਵਿਚ ਨਵਦੀਪ ਨਾਲ ਉਸ ਦੇ ਪਿਤਾ ਕਮਲਜੀਤ ਸਿੰਘ ਅਤੇ ਮਾਤਾ ਕੁਲਦੀਪ ਕੌਰ ਵੀ ਠਹਿਰੇ ਸਨ। ਇਹ ਤਿੰਨ ਲੋਕ 5 ਸਤੰਬਰ 2021 ਤੱਕ 21 ਦਿਨ ਇਸ ਕਮਰੇ ਵਿਚ ਰਹੇ। ਇਨ੍ਹਾਂ ਵੱਲੋਂ ਹੋਟਲ ਵਿਚੋਂ ਖਾਣਾ ਵੀ ਮੰਗਵਾਇਆ ਜਾਂਦਾ ਰਿਹਾ। ਹੋਟਲ ਦਾ ਕੁਲ ਬਿੱਲ 3 ਲੱਖ 41 ਹਜ਼ਾਰ ਰੁਪਏ ਬਣਿਆ ਸੀ, ਜਿਸ ਵਿਚੋਂ ਨਵਦੀਪ ਨੇ 60 ਹਜ਼ਾਰ ਰੁਪਏ ਹੀ ਅਦਾ ਕੀਤੇ ਅਤੇ 2 ਲੱਖ 81 ਹਜ਼ਾਰ ਰੁਪਏ ਦਾ ਬਿੱਲ ਬਾਕੀ ਸੀ।


5 ਸਤੰਬਰ ਰਾਤ 12 ਵਜੇ ਨਵਦੀਪ ਦੋ ਘੰਟੇ ਵਿਚ ਵਾਪਸ ਆਉਣ ਦਾ ਕਹਿ ਕੇ ਚਲਾ ਗਿਆ ਪਰ ਮੁੜ ਵਾਪਸ ਹੋਟਲ ਨਹੀਂ ਆਇਆ। ਹੋਟਲ ਪ੍ਰਬੰਧਕਾਂ ਵੱਲੋਂ ਉਸ ਦੇ ਫੋਨਾਂ ‘ਤੇ ਕਾਲਾਂ ਕੀਤੀਆਂ ਗਈ ਪਰ ਗੱਲ ਨਾ ਹੋ ਸਕੀ ਆਖ਼ਿਰ ਹੋਟਲ ਪ੍ਰਬੰਧਕਾਂ ਵੱਲੋਂ ਥਾਣੇ ਵਿਚ ਸ਼ਿਕਾਇਤ ਦਿੱਤੀ ਗਈ, ਜਿਸ ਤੋਂ ਬਾਅਦ ਪੁਲਸ ਵੱਲੋਂ ਨਵਦੀਪ ਸਿੰਘ, ਉਸ ਦੇ ਪਿਤਾ ਕਮਲਜੀਤ ਸਿੰਘ ਅਤੇ ਮਾਤਾ ਕੁਲਦੀਪ ਕੌਰ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ।