ਸਰੋਗੇਸੀ ਰਾਹੀਂ ਮਾਂ ਬਣੀ ਪ੍ਰਿਅੰਕਾ ਚੋਪੜਾ, ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ

0
402

ਬਾਲੀਵੁੱਡ ਅਭਿਨੇਤਰੀ ਪ੍ਰਿਅੰਕਾ ਚੋਪੜਾ ਦੇ ਘਰ ਨੰਨ੍ਹੇ ਮਹਿਮਾਨ ਨੇ ਦਸਤਕ ਦਿੱਤੀ ਹੈ। ਇਹ ਬੱਚਾ ਸਰੋਗੇਸੀ ਰਾਹੀਂ ਪੈਦਾ ਹੋਇਆ ਹੈ। ਪ੍ਰਿਅੰਕਾ ਨੇ ਸੋਸ਼ਲ ਮੀਡੀਆ ‘ਤੇ ਖੁਦ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਪੋਸਟ ‘ਚ ਉਨ੍ਹਾਂ ਨੇ ਪ੍ਰਾਈਵੇਸੀ ਬਣਾਏ ਰੱਖਣ ਦੀ ਵੀ ਬੇਨਤੀ ਕੀਤੀ ਗਈ ਹੈ। ਅਭਿਨੇਤਰੀ ਨੇ ਲਿਖਿਆ, ‘ਇਸ ਖਾਸ ਮੌਕੇ ‘ਤੇ ਅਸੀਂ ਸਨਮਾਨ ਨਾਲ ਆਪਣੀ ਗੋਪਨੀਯਤਾ ਦੀ ਮੰਗ ਕਰਦੇ ਹਾਂ ਕਿਉਂਕਿ ਇਸ ਸਮੇਂ ਅਸੀਂ ਆਪਣਾ ਧਿਆਨ ਆਪਣੇ ਪਰਿਵਾਰ ‘ਤੇ ਕੇਂਦਰਿਤ ਕਰਨਾ ਚਾਹੁੰਦੇ ਹਾਂ। ਤੁਹਾਡਾ ਸਾਰਿਆਂ ਦਾ ਧੰਨਵਾਦ।’

ਪ੍ਰਿਅੰਕਾ ਨੇ ਦਸੰਬਰ 2018 ‘ਚ ਹਾਲੀਵੁੱਡ ਗਾਇਕ ਅਤੇ ਅਦਾਕਾਰ ਨਿਕ ਜੋਨਸ ਨਾਲ ਵਿਆਹ ਕੀਤਾ ਸੀ। ਹਾਲ ‘ਚ ਇਕ ਇੰਟਰਵਿਊ ‘ਚ ਪ੍ਰਿਅੰਕਾ ਨੇ ਫੈਮਿਲੀ ਪਲਾਨਿੰਗ ‘ਤੇ ਆਪਣੀ ਗੱਲ ਰੱਖੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਬੱਚਾ ਉਨ੍ਹਾਂ ਦੇ ਅਤੇ ਨਿਕ ਲਈ ਭਵਿੱਖ ‘ਚ ਜੀਵਨ ਦਾ ਅਹਿਮ ਹਿੱਸਾ ਹੋਵੇਗਾ। ਉਹ ਜਦ ਕਦੇ ਪਰਿਵਾਰ ਅਗੇ ਵਧਾਉਣ ਦੇ ਬਾਰੇ ‘ਚ ਸੋਚਣਗੇ ਤਾਂ ਜ਼ਿੰਦਗੀ ਨੂੰ ਥੋੜੀ ਹੋਲੀ ਅਗੇ ਵਧਾਉਣ ਨਾਲ ਧਿਆਨ ਦੇਣਗੇ।