ਜੋਰਡਨ ਸੰਧੂ ਦੇ ਵਿਆਹ ਦੀ ਵਾਇਰਲ ਵੀਡੀਉ

0
243

ਪੰਜਾਬੀ ਗਾਇਕ ਤੇ ਅਦਾਕਾਰ ਜੋਰਡਨ ਸੰਧੂ ਬੀਤੇ ਦਿਨੀਂ ਵਿਆਹ ਦੇ ਬੰਧਨ ’ਚ ਬੱਝ ਗਏ ਹਨ। ਜੋਰਡਨ ਸੰਧੂ ਨੇ ਵਿਆਹ ਦੇ ਪ੍ਰੋਗਰਾਮਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਖ਼ੁਦ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਸਾਂਝੀਆਂ ਕੀਤੀਆਂ ਸਨ।

ਹੁਣ ਜੋਰਡਨ ਨੇ ਵਿਆਹ ਤੋਂ ਬਾਅਦ ਆਪਣੀ ਪਤਨੀ ਨਾਲ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚੋਂ ਇਕ ਤਸਵੀਰ ’ਚ ਜੋਰਡਨ ਸੰਧੂ ਤੇ ਉਨ੍ਹਾਂ ਦੀ ਪਤਨੀ ਲਾਵਾਂ ਲੈਂਦੇ ਦੇਖੇ ਜਾ ਸਕਦੇ ਹਨ। ਉਥੇ ਬਾਕੀ ਦੋ ਤਸਵੀਰਾਂ ’ਚ ਨਵੀਂ ਵਿਆਹੀ ਜੋੜੀ ਦਾ ਦਿਲਕਸ਼ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

ਜੋਰਡਨ ਸੰਧੂ ਨੇ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, ‘ਸਭ ਦਾ ਬਹੁਤ ਧੰਨਵਾਦ, ਜਿਨ੍ਹਾਂ ਨੇ ਦੁਆਵਾਂ ਭੇਜੀਆਂ। ਵਾਹਿਗੁਰੂ।’ਦੱਸ ਦੇਈਏ ਕਿ ਜੋਰਡਨ ਸੰਧੂ ਦੀਆਂ ਇਨ੍ਹਾਂ ਤਸਵੀਰਾਂ ’ਤੇ ਕਈ ਪੰਜਾਬੀ ਕਲਾਕਾਰਾਂ ਨੇ ਮੁਬਾਰਕਾਂ ਦਿੱਤੀਆਂ ਹਨ। ਇਸ਼ਾ ਰਿਖੀ ਨੇ ਲਿਖਿਆ, ‘ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਦੋਵਾਂ ਨੂੰ। ਰੱਬ ਤੁਹਾਡਾ ਦੋਵਾਂ ਦਾ ਭਲਾ ਕਰੇ।’ ਇਸ ਤੋਂ ਇਲਾਵਾ ਦੇਸੀ ਕਰਿਊ, ਸਰਗੁਣ ਮਹਿਤਾ, ਨਿਸ਼ਾ ਬਾਨੋ, ਵ੍ਹਾਈਟ ਹਿਲ ਮਿਊਜ਼ਿਕ ਤੇ ਦਿਲਜੋਤ ਨੇ ਵੀ ਕੁਮੈਂਟ ਕਰਕੇ ਨਵੀਂ ਵਿਆਹੀ ਜੋੜੀ ਨੂੰ ਦੁਆਵਾਂ ਭੇਜੀਆਂ ਹਨ।ਆਪਣੀ ਦਮਦਾਰ ਤੇ ਮਿੱਠੜੀ ਆਵਾਜ਼ ਨਾਲ ਲੋਕਾਂ ‘ਚ ਪ੍ਰਸਿੱਧੀ ਖੱਟਣ ਵਾਲੇ ਪੰਜਾਬੀ ਗਾਇਕ ਜੌਰਡਨ ਸੰਧੂ ਵਿਆਹ ਦੇ ਪਵਿੱਤਰ ਬੰਧਨ ‘ਚ ਬੱਝ ਚੁੱਕੇ ਹਨ। ਹਾਲ ਹੀ ‘ਚ ਜੌਰਡਨ ਸੰਧੂ ਦੇ ਵਿਆਹ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ‘ਚ ਆਪਣੀ ਲਾੜੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਲਾਵਾਂ ਲੈਂਦੇ ਹੋਏ ਨਜ਼ਰ ਆ ਰਹੇ ਹਨ।

ਦੱਸ ਦਈਏ ਕਿ ਜੌਰਡਨ ਸੰਧੂ ਦੀ ਪਤਨੀ ਦਾ ਨਾਂ ਜਸਪ੍ਰੀਤ ਦੱਸਿਆ ਜਾ ਰਿਹਾ ਹੈ। ਲਾਲ ਜੋੜੇ ‘ਚ ਜਸਪ੍ਰੀਤ ਲਾੜੀ ਬਣੀ ਕਾਫ਼ੀ ਸੋਹਣੀ ਲੱਗ ਰਹੀ ਹੈ। ਜੌਰਡਨ ਨੇ ਕਰੀਮ ਰੰਗ ਦੀ ਸ਼ੇਰਵਾਨੀ ਤੇ ਮਹਿਰੂਨ ਰੰਗ ਦੀ ਪੱਗ ਬੰਨ੍ਹੀ ਹੋਈ ਹੈ।

ਉਥੇ ਹੀ ਉਨ੍ਹਾਂ ਦੀ ਧਰਮ ਪਤਨੀ ਨੇ ਸੰਤਰੀ ਤੇ ਲਾਲ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ। ਇਸ ਲਹਿੰਗੇ ‘ਤੇ ਫੁੱਲਾਂ ਦੀ ਕਢਾਈ ਕੀਤੀ ਗਈ ਹੈ, ਜਿਸ ਨਾਲ ਉਸ ਨੇ ਸਿਰ ‘ਤੇ ਫੁੱਲਕਾਰੀ ਵਰਗੀ ਚੁੰਨ੍ਹੀ ਲਈ ਹੋਈ ਹੈ। ਇਸ ਤੋਂ ਇਲਾਵਾ ਉਸ ਨੇ ਭਾਰੀ ਗਹਿਣੀਆਂ ਨਾਲ ਆਪਣੇ-ਆਪ ਸ਼ਿੰਗਾਰਿਆ ਹੈ

ਇਸ ਤੋਂ ਪਹਿਲਾਂ ਜੌਰਡਨ ਸੰਧੂ ਨੇ ਕੁਝ ਤਸਵੀਰਾਂ ਤੇ ਵੀਡੀਓਜ਼ ਇੰਸਟਾਗ੍ਰਾਮ ਸਟੋਰੀ ‘ਚ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ‘ਚ ਉਹ ਆਪਣੇ ਮਾਤਾ-ਪਿਤਾ ਨਾਲ ਫੁੱਲਾਂ ਵਾਲੀ ਕਾਰ ‘ਚ ਬੈਠੇ ਨਜ਼ਰ ਆਏ ਸਨ। ਇਸ ਤੋਂ ਇਲਾਵਾ ਬੀਤੀ ਰਾਤ ਜੌਰਡਨ ਸੰਧੂ ਨੇ ਜਾਗੋ ਤੇ ਸ਼ਗਨ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਸਨ।

ਦੱਸਣਯੋਗ ਹੈ ਕਿ ਜੌਰਡਨ ਸੰਧੂ ਦੇ ਵਿਆਹ ਦੀਆਂ ਰਸਮਾਂ ‘ਚ ਮਨਮੋਹਨ ਵਾਰਿਸ ਨੇ ਆਪਣੀ ਗਾਇਕੀ ਨਾਲ ਖ਼ੂਬ ਰੌਣਕਾਂ ਲਾਈਆਂ।

ਇਸ ਤੋਂ ਇਲਾਵਾ ਗੀਤਕਾਰ ਬੰਟੀ ਬੈਂਸ, ਰਣਜੀਤ ਬਾਵਾ, ਅੰਮ੍ਰਿਤ ਮਾਨ, ਗੁੱਗੂ ਗਿੱਲ, ਦਿਲਪ੍ਰੀਤ ਢਿੱਲੋਂ, ਸੱਤਾ, ਗੋਲਡੀ, ਸੋਨੀਆ ਮਾਨ ਅਤੇ ਰਣਜੀਤ ਬਾਵਾ ਸਣੇ ਕਈ ਕਲਾਕਾਰ ਪਹੁੰਚੇ ਸਨ।

ਜੌਰਡਨ ਸੰਧੂ ਦੀ ਹੋਣ ਵਾਲੀ ਪਤਨੀ ਦਾ ਨਾਂ ਜਸਪ੍ਰੀਤ ਦੱਸਿਆ ਜਾ ਰਿਹਾ ਹੈ, ਨਾਲ ਹੀ ਇਹ ਵੀ ਪਤਾ ਲੱਗਾ ਹੈ ਕਿ ਦੁਲਹਨ ਕੈਨੇਡਾ ਤੋਂ ਹੈ ਅਤੇ ਉਸ ਦਾ ਪਿਛੋਕੜ ਗੈਰ-ਸਿਨੇਮਿਕ ਹੈ।