ਯੈਲੋ ਲਹਿੰਗੇ ‘ਚ ਸ਼ਹਿਨਾਜ਼ ਗਿੱਲ ਨੇ ਦਿੱਤੇ ਖੂਬਸੂਰਤ ਪੋਜ਼

0
135

ਅਦਾਕਾਰਾ ਸ਼ਹਿਨਾਜ਼ ਗਿੱਲ ਦੀ ਗਿਣਤੀ ਭਾਰਤ ਦੀਆਂ ਸਭ ਤੋਂ ਮਸ਼ਹੂਰ ਟੀ.ਵੀ. ਹਸਤੀਆਂ ‘ਚ ਹੁੰਦੀ ਹੈ। ਉਹ ਸਵ. ਅਦਾਕਾਰ ਸਿਧਾਰਥ ਸ਼ੁਕਲਾ ਦੇ ਨਾਲ ਆਪਣੀ ਖੂਬਸੂਰਤ ਕੈਮਿਸਟਰੀ ਦੀ ਵਜ੍ਹਾ ਨਾਲ ਪ੍ਰਸ਼ੰਸਕਾਂ ਦੇ ਦਿਲਾਂ ‘ਤੇ ਛਾਈ ਸੀ। ਹੁਣ ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ‘ਤੇ ਘੱਟ ਐਕਟਿਵ ਰਹਿੰਦੀ ਹੈ ਪਰ ਹਾਲ ਹੀ ‘ਚ ਉਸ ਨੇ ਆਪਣੀਆਂ ਨਵੀਂਆਂ ਤਸਵੀਰਾਂ ਨਾਲ ਇੰਟਰਨੈੱਟ ‘ਤੇ ਤਹਿਲਕਾ ਮਚਾ ਦਿੱਤਾ ਹੈ।

ਸ਼ਹਿਨਾਜ਼ ਗਿੱਲ ਨੇ ਯੈਲੋ ਰੰਗ ਦੇ ਲਹਿੰਗੇ ‘ਚ ਆਪਣੇ ਨਵੇਂ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ ‘ਤੇ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਨੇ ਆਪਣੀਆਂ ਅਦਾਵਾਂ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ।ਸ਼ਹਿਨਾਜ਼ ਗਿੱਲ ਤਸਵੀਰਾਂ ‘ਚ ਖੂਬਸੂਰਤ ਐਂਬਰੋਡਰੀ ਵਾਲਾ ਲਹਿੰਗੇ ਚੋਲੀ ਪਹਿਨੇ ਨਜ਼ਰ ਆ ਰਹੀ ਹੈ।

ਸ਼ਹਿਨਾਜ਼ ਨੇ ਇਸ ਲੁੱਕ ਲਈ ਲਾਈਟ ਮੇਕਅਪ ਚੁਣਿਆ ਹੈ। ਯੈਲੋ ਰੰਗ ਦੇ ਲਹਿੰਗੇ ਦੇ ਨਾਲ ਗੁਲਾਬੀ ਆਈਸ਼ੈਡੋ ਉਸ ਦੀ ਲੁੱਕ ਨੂੰ ਖੂਬਸੂਰਤ ਬਣਾ ਰਿਹਾ ਹੈ।ਕੰਮ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਰਿਐਲਿਟੀ ਸ਼ੋਅ ‘ਹੁਨਰਬਾਜ਼-ਦੇਸ਼ ਕੀ ਸ਼ਾਨ ‘ਚ ਨਜ਼ਰ ਆਵੇਗੀ ਜਿਸ ਦਾ ਪ੍ਰੋਮੋ ਵੀਡੀਓ ਹਾਲ ਹੀ ਆਇਆ ਸੀ।