ਮੈਂ ਨਹੀਂ ਹੁਣ ਕੈਟਰੀਨਾ ਬਣ ਗਈ ‘ਪੰਜਾਬ ਦੀ ਕੈਟਰੀਨਾ ਕੈਫ’, ਸ਼ਹਿਨਾਜ਼ ਨੇ ਮਜ਼ੇਦਾਰ ਅੰਦਾਜ਼ ‘ਚ ਦੱਸਿਆ ਕਾਰਨ

0
174

ਮੁੰਬਈ- ਬਿਗ ਬੌਸ 13 ਫੇਮ ਸ਼ਹਿਨਾਜ਼ ਗਿੱਲ ਸਿਧਾਰਥ ਸ਼ੁਕਲਾ ਦੇ ਜਾਣ ਤੋਂ ਬਾਅਦ ਗੁੰਮ-ਸੁਮ ਜਿਹੀ ਹੋ ਗਈ ਸੀ। ਪਰ ਹੁਣ ਸਿਧਾਰਥ ਦੀਆਂ ਯਾਦਾਂ ਦੇ ਨਾਲ ਸ਼ਹਿਨਾਜ਼ ਆਪਣੀ ਜ਼ਿੰਦਗੀ ਅੱਗੇ ਵਧਾ ਰਹੀ ਹੈ ਅਤੇ ਹੁਣ ਆਪਣਾ ਸਾਰਾ ਸਮਾਂ ਕੰਮ ‘ਚ ਲਗਾ ਰਹੀ ਹੈ। ਬੀਤੇ ਕੁਝ ਦਿਨਾਂ ਤੋਂ ਉਹ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿਣ ਲੱਗੀ ਹੈ ਅਤੇ ਆਪਣੇ ਕੰਮ ‘ਤੇ ਪੂਰਾ ਫੋਕਸ ਕਰ ਰਹੀ ਹੈ। ਹਾਲ ਹੀ ‘ਚ ਸ਼ਹਿਨਾਜ਼ ਨੇ ਯਸ਼ਰਾਜ ਮੁਖਾਤੇ ਦੇ ਨਾਲ ਇਕ ਵੀਡੀਓ ਬਣਾਈ ਹੈ ਜੋ ਇਸ ਸਮੇਂ ਖ਼ੂਬ ਵਾਇਰਲ ਹੋ ਰਹੀ ਹੈ।

ਇਸ ਵੀਡੀਓ ‘ਚ ਉਨ੍ਹਾਂ ਦਾ ਪਹਿਲੇ ਵਾਲਾ ਮਸਤਮੌਲਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਵੀਡੀਓ ‘ਚ ਅਦਾਕਾਰ ਕੈਟਰੀਨਾ ਕੈਫ ਨੂੰ ਪੰਜਾਬ ਦੀ ਕੈਟਰੀਨਾ ਕੈਫ ਬੁਲਾਉਂਦੀ ਦਿਖ ਰਹੀ ਹੈ। ਹਰ ਕੋਈ ਇਸ ਗੱਲ ਤੋਂ ਵਾਕਿਫ ਹੈ ਕਿ ਜਦੋਂ ਸ਼ਹਿਨਾਜ਼ ਨੇ ‘ਬਿਗ ਬੌਸ 13’ ‘ਚ ਐਂਟਰੀ ਕੀਤੀ ਸੀ ਤਾਂ ਉਹ ਖ਼ੁਦ ਨੂੰ ‘ਪੰਜਾਬ ਦੀ ਕੈਟਰੀਨਾ ਕੈਫ’ ਬੁਲਾਉਂਦੀ ਸੀ ਪਰ ਅੱਜ ਇਸ ਟੈਗ ਨੂੰ ਉਨ੍ਹਾਂ ਨੇ ਕੈਟਰੀਨਾ ਕੈਫ ਨੂੰ ਦੇ ਦਿੱਤਾ ਹੈ। ਇਸ ਦੇ ਨਾਲ ਉਹ ਵਿੱਕੀ ਕੌਸ਼ਲ ਨਾਲ ਜੁੜਿਆ ਤਰਕ ਵੀ ਦੇ ਰਹੀ ਹੈ।

ਇੰਨਾ ਹੀ ਨਹੀਂ ਉਨ੍ਹਾਂ ਨੇ ਖ਼ੁਦ ਨੂੰ ਇੰਡੀਆ ਦੀ ਸ਼ਹਿਨਾਜ਼ ਗਿੱਲ ਦੱਸਿਆ। ਦਰਅਸਲ ‘ਬਿਗ ਬੌਸ 13’ ਤੋਂ ਬਾਅਦ ਸ਼ਹਿਨਾਜ਼ ਦੀ ਪ੍ਰਸਿੱਧੀ ‘ਚ ਬੇਹੱਦ ਵਾਧਾ ਹੋਇਆ ਅਤੇ ਹੁਣ ਸ਼ਹਿਨਾਜ਼ ਆਪਣੀ ਪਛਾਣ ਤੋਂ ਖੁਸ਼ ਹੈ। ਵੀਡੀਓ ‘ਚ ਸ਼ਹਿਨਾਜ਼ ਕਹਿੰਦੀ ਹੈ-‘ਪਰ ਹੁਣ ਮੈਂ ਇੰਡੀਆ ਦੀ ਸ਼ਹਿਨਾਜ਼ ਗਿੱਲ ਬਣ ਚੁੱਕੀ ਹਾਂ ਅਤੇ ਕੈਟਰੀਨਾ ਕੈਫ ਪੰਜਾਬ ਦੀ ਕੈਟਰੀਨਾ ਬਣ ਗਈ ਹੈ। ਕੀ ਤੁਸੀਂ ਜਾਣਦੇ ਹੋ ਕਿੰਝ’?

ਉਹ ਅੱਗੇ ਕਹਿੰਦੀ ਹੈ-‘ਕਿਉਂਕਿ ਉਨ੍ਹਾਂ ਨੇ ਵਿੱਕੀ ਕੌਸ਼ਲ ਨਾਲ ਵਿਆਹ ਕੀਤਾ ਹੈ ਅਤੇ ਉਹ ਕਿਥੋਂ ਹੈ’? ਜਿਵੇਂ ਹੀ ਯਸ਼ਰਾਜ ਜਵਾਬ ‘ਚ ਕਹਿੰਦੇ ਹਨ ‘ਪੰਜਾਬ’ ਤਾਂ ਸ਼ਹਿਨਾਜ਼ ਕਹਿੰਦੀ ਹੈ-‘ ਤਾਂ ਉਹ ਪੰਜਾਬ ਦੀ ਕੈਟਰੀਨਾ ਹੋਈ ਨਾ ਅਤੇ ਮੈਂ ਇੰਡੀਆ ਦੀ ਸ਼ਹਿਨਾਜ਼’। ਸ਼ਹਿਨਾਜ਼ ਕਹਿੰਦੀ ਹੈ ਉਹ ਆਲ ਇਨ ਵਨ ਪੈਕੇਜ ਹੈ। ਇਹੀਂ ਨਹੀਂ ਉਹ ਇਕ ਚੰਗੀ ਸਲਾਹਕਾਰ ਵੀ ਹੈ, ਕਿਉਂਕਿ ਉਸ ਦੇ ਕੋਲ ਬਹੁਤ ਜ਼ਿਆਦਾ ਅਨੁਭਵ ਹੈ।

ਯਸ਼ਰਾਜ ਅਤੇ ਸ਼ਹਿਨਾਜ਼ ਮਿਲ ਕੇ ਹਾਲ ਹੀ ‘ਚ ‘ਬੋਰਿੰਗ ਡੇ’ ਗਾਣਾ ਲੈ ਆਏ ਹਨ ਜੋ ਕਿ ਬਿਗ ਬੌਸ 13 ‘ਚ ਸ਼ਹਿਨਾਜ਼ ਦਾ ਇਕ ਸਟੇਟਮੈਂਟ ਸੀ। ਇਸ ਤੋਂ ਪਹਿਲੇ ਯਸ਼ਰਾਜ ਨੇ ਸ਼ਹਿਨਾਜ਼ ਦੇ ਇਕ ਸਟੇਟਮੈਂਟ ਤਵਾਡਾ ਕੁੱਤਾ ਟੋਮੀ ‘ਤੇ ਗਾਣਾ ਬਣਾਇਆ ਸੀ ਜੋ ਰਿਲੀਜ਼ ਹੁੰਦੇ ਹੀ ਵਾਇਰਲ ਹੋ ਗਿਆ ਸੀ।