ਮਸ਼ਹੂਰ ਪੰਜਾਬੀ ਗੀਤਕਾਰ, ਗਾਇਕ ਤੇ ਅਦਾਕਾਰ ਅੰਮ੍ਰਿਤ ਮਾਨ ਨੇ ਨਵੀਂ ਮਰਸਿਡੀਜ਼ ਜੀ. ਐੱਲ. ਐੱਸ. 400 ਗੱਡੀ ਖਰੀਦੀ ਹੈ। ਇਸ ਗੱਡੀ ਨਾਲ ਇਕ ਵੀਡੀਓ ਅੰਮ੍ਰਿਤ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ।ਦੱਸ ਦੇਈਏ ਕਿ ਮਰਸਿਡੀਜ਼ ਜੀ. ਐੱਲ. ਐੱਸ. 400 ਇਕ ਲਗਜ਼ਰੀ ਗੱਡੀ ਹੈ, ਜਿਸ ਦੀ ਕੀਮਤ ਲਗਭਗ 1 ਕਰੋੜ 30 ਲੱਖ ਰੁਪਏ ਹੈ। ਗੱਡੀ ਨਾਲ ਜੋ ਵੀਡੀਓ ਅੰਮ੍ਰਿਤ ਮਾਨ ਨੇ ਸਾਂਝੀ ਕੀਤੀ ਹੈ, ਉਸ ’ਚ ਉਸ ਦਾ ਗੀਤ ‘ਜੱਟ ਫਲੈਕਸ’ ਸੁਣਾਈ ਦੇ ਰਿਹਾ ਹੈ।
‘ਜੱਟ ਫਲੈਕਸ’ ਹਾਲ ਹੀ ’ਚ ਰਿਲੀਜ਼ ਹੋਇਆ ਅੰਮ੍ਰਿਤ ਮਾਨ ਦਾ ਗੀਤ ਹੈ, ਜਿਸ ਨੂੰ ਯੂਟਿਊਬ ’ਤੇ 12 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ ਨੂੰ ਅੰਮ੍ਰਿਤ ਮਾਨ ਨੇ ਹੀ ਲਿਖਿਆ ਤੇ ਗਾਇਆ ਹੈ।ਅੰਮ੍ਰਿਤ ਮਾਨ ਦੀ ਫ਼ਿਲਮ ‘ਬੱਬਰ’ ਵੀ ਰਿਲੀਜ਼ ਲਈ ਤਿਆਰ ਹੈ। ਇਸ ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ। ਇਹ ਫ਼ਿਲਮ 11 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਨੂੰ ‘ਵਾਰਨਿੰਗ’ ਵਾਲੇ ਅਮਰ ਹੁੰਦਲ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ।