ਪ੍ਰੇਮ ਢਿੱਲੋਂ ਦੇ ਭਰਾ ਦੇ ਵਿਆਹ ’ਚ ਮਨਕੀਰਤ ਔਲਖ ਨੇ ਸਤਿੰਦਰ ਨਾਲ ਗਾਇਆ ‘ਯਾਮਾਹਾ’ ਗੀਤ (ਵੀਡੀਓ)

0
122

ਬੀਤੇ ਦਿਨੀਂ ਪ੍ਰੇਮ ਢਿੱਲੋਂ ਦੇ ਭਰਾ ਪਰਮ ਢਿੱਲੋਂ ਦਾ ਵਿਆਹ ਸਮਾਗਮ ਸੀ। ਇਸ ਵਿਆਹ ’ਚ ਮਸ਼ਹੂਰ ਪੰਜਾਬੀ ਸਿਤਾਰਿਆਂ ਨੇ ਸ਼ਿਰਕਤ ਕੀਤੀ।ਵਿਆਹ ’ਚ ਖ਼ਾਸ ਤੌਰ ’ਤੇ ਸਤਿੰਦਰ ਸਰਤਾਜ ਨੇ ਆਪਣੇ ਅੰਦਾਜ਼ ’ਚ ਪੇਸ਼ਕਾਰੀ ਦਿੱਤੀ। ਇਸ ਦੌਰਾਨ ਸਟੇਜ ’ਤੇ ਮਨਕੀਰਤ ਔਲਖ ਵੀ ਪਹੁੰਚ ਗਏ, ਜਿਨ੍ਹਾਂ ਨੇ ਸਤਿੰਦਰ ਸਰਤਾਜ ਨਾਲ ਉਨ੍ਹਾਂ ਦਾ ਮਸ਼ਹੂਰ ਗੀਤ ‘ਯਾਮਾਹਾ’ ਗਾਇਆ।

ਗੀਤ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋ ਰਹੀ ਹੈ। ਦੋਵਾਂ ਨੂੰ ਇਕੱਠਿਆਂ ਗਾਉਂਦਾ ਦੇਖ ਲੋਕ ਵੀ ਕੁਮੈਂਟਸ ਕਰ ਰਹੇ ਹਨ।ਦੱਸ ਦੇਈਏ ਕਿ ਪ੍ਰੇਮ ਢਿੱਲੋਂ ਦੇ ਭਰਾ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਖ਼ੂਬ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ’ਚੋਂ ਇਕ ਵੀਡੀਓ ਨਵੀਂ ਵਿਆਹੀ ਜੋੜੀ ਦੇ ਲਾਵਾਂ ਲੈਣ ਮੌਕੇ ਦੀ ਹੈ ਤੇ ਇਕ ਹੋਰ ਵੀਡੀਓ ’ਚ ਨਵੀਂ ਵਿਆਹੀ ਜੋੜੀ ਸਤਿੰਦਰ ਸਰਤਾਜ ਨਾਲ ਸਟੇਜ ’ਤੇ ਖੜ੍ਹੀ ਹੈ।

ਪੰਜਾਬੀ ਗਾਇਕ ਪ੍ਰੇਮ ਢਿੱਲੋਂ ਦੇ ਵੱਡੇ ਭਰਾ ਪਰਮ ਢਿੱਲੋਂ ਦਾ ਵਿਆਹ ਹੋ ਗਿਆ ਹੈ। ਪ੍ਰੇਮ ਢਿੱਲੋਂ ਦੇ ਭਰਾ ਦੇ ਵਿਆਹ ਤੋਂ ਤਸਵੀਰ ਤੇ ਵੀਡੀਓ ਸਾਹਮਣੇ ਆਈ ਹੈ।

ਇੰਸਟਾਗ੍ਰਾਮ ’ਤੇ ਇੰਸਟੈਂਟ ਪਾਲੀਵੁੱਡ ਪੇਜ ’ਤੇ ਇਸ ਤਸਵੀਰ ਤੇ ਵੀਡੀਓ ਨੂੰ ਸਾਂਝਾ ਕੀਤਾ ਗਿਆ ਹੈ। ਤਸਵੀਰ ’ਚ ਦੇਖਿਆ ਜਾ ਸਕਦਾ ਹੈ ਕਿ ਪਰਮ ਢਿੱਲੋਂ ਆਪਣੀ ਪਤਨੀ ਨਾਲ ਖੜ੍ਹਾ ਹੈ।

ਉਥੇ ਵੀਡੀਓ ’ਚ ਪਰਮ ਢਿੱਲੋਂ ਪਤਨੀ ਤੇ ਰਿਸ਼ਤੇਦਾਰਾਂ ਨਾਲ ਵਿਆਹ ਦੀ ਖ਼ੁਸ਼ੀ ਮਨਾਉਂਦਾ ਨਜ਼ਰ ਆ ਰਿਹਾ ਹੈ। ਦੋਵਾਂ ਦੀ ਜੋੜੀ ਕਾਫੀ ਖ਼ੂਬਸੂਰਤ ਲੱਗ ਰਹੀ ਹੈ।

ਦੱਸ ਦੇਈਏ ਕਿ ਰਣਜੀਤ ਬਾਵਾ ਨੇ ਆਪਣੇ ਸਨੈਪਚੈਟ ਅਕਾਊਂਟ ’ਤੇ ਪ੍ਰੇਮ ਢਿੱਲੋਂ ਤੇ ਵਿਆਹ ਵਾਲੀ ਲੋਕੇਸ਼ਨ ਤੋਂ ਸਟੋਰੀਜ਼ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਚ ਉਹ ਪ੍ਰੇਮ ਢਿੱਲੋਂ ਨੂੰ ਵਧਾਈਆਂ ਦੇ ਰਹੇ ਹਨ।


ਦੱਸ ਦਈਏ ਕਿ ਬੀਤੇ ਦਿਨ ਪਰਮ ਢਿੱਲੋਂ ਦਾ ਮੰਗਣਾ ਹੋਇਆ ਸੀ। ਇਸ ਦੌਰਾਨ ਰਿੰਗ ਸੈਰੇਮਨੀ ਦੀ ਰਸਮ ਕੀਤੀ ਗਈ ਸੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ ਸਨ

ਦੱਸਣਯੋਗ ਹੈ ਕਿ ਪ੍ਰੇਮਜੀਤ ਸਿੰਘ ਢਿੱਲੋਂ, ਜੋ ਕਿ ਸੰਗੀਤ ਜਗਤ ‘ਚ ਪ੍ਰੇਮ ਢਿੱਲੋਂ ਦੇ ਨਾਂ ਨਾਲ ਪ੍ਰਸਿੱਧ ਹਨ। ਉਹ ਇੱਕ ਭਾਰਤੀ ਗਾਇਕ ਅਤੇ ਗੀਤਕਾਰ ਹੈ, ਜੋ ਪੰਜਾਬੀ ਸੰਗੀਤ ਨਾਲ ਜੁੜੇ ਹੋਏ ਹਨ। ਲੋਕਾਂ ਲਈ ਟਰੈਂਡ ਸੈੱਟ ਕਰਨ ਵਾਲੇ ਪ੍ਰੇਮ ਢਿੱਲੋਂ ਆਪਣੇ ਭਰਾ ਪਰਮ ਢਿੱਲੋਂ ਨੂੰ ਫਾਲੋ ਕਰਦੇ ਹਨ

ਦੱਸ ਦਈਏ ਕਿ ਪ੍ਰੇਮ ਢਿੱਲੋਂ ਨੇ ਆਪਣੇ ਗਾਇਕੀ ਕਰੀਅਰ ਦੀ ਸ਼ੁਰੂਆਤ ਸਾਲ 2018 ‘ਚ ਸਿੰਗਲ ‘ਚੰਨ ਮਿਲਾਉਂਦੀ’ ਨਾਲ ਕੀਤੀ ਸੀ। ਪ੍ਰੇਮ ਢਿੱਲੋਂ ਸਿੰਗਲ ਗੀਤ ‘ਬੂਟ ਕੱਟ’ ਅਤੇ ‘ਓਲਡ ਸਕੂਲ’ ਲਈ ਵੱਧ ਜਾਣੇ ਜਾਂਦੇ ਹਨ। ਉਨ੍ਹਾਂ ਦੇ ਗੀਤ ‘ਓਲਡ ਸਕੂਲ’ ‘ਚ ਸਿੱਧੂ ਮੂਸੇ ਵਾਲਾ ਅਤੇ ਨਸੀਬ ਵੀ ਸ਼ਾਮਲ ਸਨ। ਇਹ ਗੀਤ ਵੱਖ-ਵੱਖ ਮਿਊਜ਼ਿਕ ਚਾਰਟਾਂ ਉੱਪਰ ਫ਼ੀਚਰ ਕੀਤਾ ਗਿਆ ਸੀ।