ਗੁਰਦਾਸ ਮਾਨ ਦੇ ਨੂੰਹ-ਪੁੱਤਰ ਨੇ ਇੰਝ ਸੈਲੀਬ੍ਰੇਟ ਕੀਤੀ ਵਿਆਹ ਦੀ ਦੂਜੀ ਵਰ੍ਹੇਗੰਢ

0
343

ਪੰਜਾਬੀ ਗਾਇਕੀ ਦੇ ਬਾਬਾ ਬੋਹੜ ਅਖਵਾਉਣ ਵਾਲੇ ਗੁਰਦਾਸ ਮਾਨ ਦੇ ਪੁੱਤਰ ਗੁਰਿਕ ਮਾਨ ਤੇ ਸਿਮਰਨ ਕੌਰ ਮੁੰਡੀ ਨੇ 31 ਜਨਵਰੀ ਨੂੰ ਆਪਣੇ ਵਿਆਹ ਦੀ ਦੂਜੀ ਵਰ੍ਹੇਗੰਢ ਮਨਾਈ। ਦੱਸ ਦਈਏ ਕਿ ਸਾਲ 2020 ‘ਚ 31 ਜਨਵਰੀ ਨੂੰ ਗੁਰਿਕ ਮਾਨ ਨੇ ਸਾਬਕਾ ਮਿਸ ਇੰਡੀਆ ਯੂਨੀਵਰਸ ਅਤੇ ਅਦਾਕਾਰਾ ਸਿਮਰਨ ਕੌਰ ਮੁੰਡੀ ਨਾਲ ਵਿਆਹ ਕਰਵਾਇਆ ਸੀ। ਦੋਵਾਂ ਦਾ ਵਿਆਹ ਕਾਫ਼ੀ ਸ਼ਾਨਦਾਰ ਸੀ, ਜਿਸ ‘ਚ ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਦੇ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ ਸੀ। ਗੁਰਿਕ ਮਾਨ ਤੇ ਸਿਮਰਨ ਕੌਰ ਮੁੰਡੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਲਾਵਾਂ ਲਈਆਂ ਸਨ। ਹੁਣ ਉਨ੍ਹਾਂ ਨੇ ਆਪਣੇ ਇਸ ਖ਼ਾਸ ਦਿਨ ਨੂੰ ਯਾਦ ਕਰਦੇ ਹੋਏ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਪਾ ਕੇ ਆਪਣੀ ਖੁਸ਼ੀ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ।

ਸਿਮਰਨ ਕੌਰ ਮੁੰਡੀ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਸਿਮਰਨ ਨੇ ਆਪਣੀ ਮੈਰਿਜ ਐਨੀਵਰਸਰੀ ਦੇ ਸੈਲੀਬ੍ਰੇਸ਼ਨ ਦੀਆਂ ਕੁਝ ਝਲਕੀਆਂ ਆਪਣੇ ਇੰਸਟਾਗ੍ਰਾਮ ਸਟੋਰੀਆਂ ‘ਚ ਸਾਂਝੀਆਂ ਕੀਤੀਆਂ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਪਤੀ ਨਾਲ ਇੱਕ ਤਸਵੀਰ ਸਾਂਝੀ ਕੀਤੀ, ਜਿਸ ਦੀ ਕੈਪਸ਼ਨ ‘ਚ ਉਸ ਨੇ ਲਿਖਿਆ, ”ਤੁਸੀਂ ਜਾਣਦੇ ਹੋ ਕਿ ਤੁਹਾਡੇ ਕੋਲ ਇੱਕ ਚੰਗਾ ਸਮਾਂ ਸੀ ਜਦੋਂ ਤੁਸੀਂ ਲਾਜ਼ਮੀ #HappyAnniversary ਤਸਵੀਰ ਪੋਸਟ ਕਰਨਾ ਭੁੱਲ ਜਾਂਦੇ ਹੋ @gurickkmaan to forever… ਇੱਕ Biggg ਧੰਨਵਾਦ ਉਨ੍ਹਾਂ ਸਾਰਿਆਂ ਦਾ ਜਿਨ੍ਹਾਂ ਨੇ ਸਾਨੂੰ ਸ਼ੁਭਕਾਮਨਾਵਾਂ ਦੇਣ ਲਈ ਸਮਾਂ ਕੱਢਿਆ ਅਤੇ ਉਨ੍ਹਾਂ ਨੂੰ ਇੱਕ Bigggg ਜੱਫੀ ਪਾਉਣ ਲਈ ਜਿਨ੍ਹਾਂ ਨੇ ਸਾਡੇ ਦਿਨ ਨੂੰ ਹੋਰ ਖ਼ਾਸ ਬਣਾਇਆ…।” ਸਿਮਰਨ ਕੌਰ ਮੁੰਡੀ ਨੇ ਆਪਣੀ ਇਸ ਪੋਸਟ ਨੂੰ ਅਦਾਕਾਰਾ ਸੋਨਮ ਬਾਜਵਾ ਨੂੰ ਵੀ ਟੈਗ ਕੀਤਾ ਹੈ।

ਜੇ ਗੱਲ ਕਰੀਏ ਸਿਮਰਨ ਕੌਰ ਮੁੰਡੀ ਦੇ ਵਰਕ ਫਰੰਟ ਦੀ ਤਾਂ ਉਹ ਕਈ ਟੀ.ਵੀ ਵਿਗਿਆਪਨ ਤੇ ਹਿੰਦੀ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ। ਗੁਰੀਕ ਮਾਨ ਜੋ ਕਿ ਬਤੌਰ ਵੀਡੀਓ ਡਾਇਰੈਕਟਰ ਤੇ ਫ਼ਿਲਮ ਪ੍ਰੋਡਿਊਸਰ ਕੰਮ ਕਰ ਰਹੇ ਹਨ।