ਦੁਬਈ ਫੈਸ਼ਨ ਵੀਕ ’ਚ ਅਜਿਹਾ ਕਰਨ ਵਾਲੀ ਪਹਿਲੀ ਭਾਰਤੀ ਸ਼ੋਅਸਟਾਪਰ ਬਣੀ ਉਰਵਸ਼ੀ ਰੌਤੇਲਾ

0
159

ਦੁਬਈ ਫੈਸ਼ਨ ਵੀਕ ’ਚ ਅਜਿਹਾ ਕਰਨ ਵਾਲੀ ਪਹਿਲੀ ਭਾਰਤੀ ਸ਼ੋਅਸਟਾਪਰ ਬਣੀ ਉਰਵਸ਼ੀ ਰੌਤੇਲਾ

ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਨੂੰ ਸਿਰਫ ਭਾਰਤ ਹੀ ਨਹੀਂ, ਸਗੋਂ ਦੁਨੀਆ ਭਰ ’ਚ ਜਾਣਿਆ ਜਾਂਦਾ ਹੈ। ਉਰਵਸ਼ੀ ਫ਼ਿਲਮਾਂ ’ਚ ਭਾਵੇਂ ਇੰਨਾ ਨਜ਼ਰ ਨਹੀਂ ਆਉਂਦੀ ਪਰ ਉਹ ਵੱਖ-ਵੱਖ ਦੇਸ਼ਾਂ ਦੇ ਫੈਸ਼ਨ ਸ਼ੋਅਜ਼ ’ਚ ਵਾਕ ਕਰਦੀ ਜ਼ਰੂਰ ਨਜ਼ਰ ਆਉਂਦੀ ਹੈ।ਹਾਲ ਹੀ ’ਚ ਉਰਵਸ਼ੀ ਦੁਬਈ ਫੈਸ਼ਨ ਵੀਕ ’ਚ ਸ਼ੋਅਸਟਾਪਰ ਬਣੀ ਸੀ। ਉਰਵਸ਼ੀ ਦੁਬਈ ਫੈਸ਼ਨ ਵੀਕ ’ਚ ਦੂਜੀ ਵਾਰ ਸ਼ੋਅਸਟਾਪਰ ਬਣੀ ਹੈ ਤੇ ਅਜਿਹਾ ਕਰਨ ਵਾਲੀ ਉਹ ਪਹਿਲੀ ਭਾਰਤੀ ਸ਼ੋਅਸਟਾਪਰ ਬਣ ਗਈ ਹੈ।

ਇਸ ਤੋਂ ਪਹਿਲਾਂ ਕੋਈ ਹੋਰ ਭਾਰਤੀ ਮਾਡਲ ਦੁਬਈ ਫੈਸ਼ਨ ਵੀਕ ’ਚ ਦੂਜੀ ਵਾਰ ਸ਼ੋਅਸਟਾਪਰ ਨਹੀਂ ਬਣੀ ਸੀ। ਇਸ ਦੀਆਂ ਤਸਵੀਰਾਂ ਉਰਵਸ਼ੀ ਨੇ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ।ਗੋਲਡਨ ਆਊਟਫਿੱਟ ’ਚ ਉਰਵਸ਼ੀ ਨੇ ਰੈਂਪ ਵਾਕ ਕੀਤੀ ਤੇ ਸ਼ੋਅਸਟਾਪਰ ਦੀ ਭੂਮਿਕਾ ਨਿਭਾਈ। ਉਰਵਸ਼ੀ ਦੀਆਂ ਇਹ ਤਸਵੀਰਾਂ ਇੰਨੀਆਂ ਆਕਰਸ਼ਕ ਹਨ ਕਿ ਕੋਈ ਵੀ ਇਨ੍ਹਾਂ ’ਤੇ ਆਪਣਾ ਦਿਲ ਹਾਰ ਬੈਠੇਗਾ।