ਸਲਮਾਨ ਖ਼ਾਨ ਨੇ ਸ਼ਰਟਲੈੱਸ ਹੋ ਕੇ ਦਿਖਾਈ ਬੈਕ, ਪ੍ਰਸ਼ੰਸਕ ਹੋਏ ਦੀਵਾਨੇ

0
313

ਸਲਮਾਨ ਖ਼ਾਨ ਇਕ ਅਜਿਹੇ ਅਦਾਕਾਰ ਹਨ, ਜਿਨ੍ਹਾਂ ਦੀ ਬਾਡੀ ਫ਼ਿਲਮੀ ਪਰਦੇ ’ਤੇ ਦੇਖਣ ਲਈ ਉਨ੍ਹਾਂ ਦੇ ਪ੍ਰਸ਼ੰਸਕ ਹਮੇਸ਼ਾ ਉਤਸ਼ਾਹਿਤ ਰਹਿੰਦੇ ਹਨ। ਅਜਿਹੇ ’ਚ ਪ੍ਰਸ਼ੰਸਕਾਂ ਦਾ ਉਤਸ਼ਾਹ ਵਧਾਉਂਦਿਆਂ ਸਲਮਾਨ ਖ਼ਾਨ ਨੇ ਅੱਜ ਇਕ ਅਜਿਹੀ ਤਸਵੀਰ ਸਾਂਝੀ ਕੀਤੀ ਹੈ, ਜਿਸ ਤੋਂ ਲੋਕਾਂ ਦਾ ਧਿਆਨ ਨਹੀਂ ਹੱਟ ਰਿਹਾ।ਅਸਲ ’ਚ ਸਲਮਾਨ ਖ਼ਾਨ ਨੇ ਇੰਸਟਾਗ੍ਰਾਮ ’ਤੇ ਸ਼ਰਟਲੈੱਸ ਹੋ ਕੇ ਆਪਣੀ ਬੈਕ ਦਿਖਾਈ ਹੈ। ਸਲਮਾਨ ਖ਼ਾਨ ਦੇ ਬੈਕ ਮਸਲ ਇਸ ਤਸਵੀਰ ’ਚ ਸਾਫ ਦੇਖੇ ਜਾ ਸਕਦੇ ਹਨ। ਕੈਪਸ਼ਨ ’ਚ ਸਲਮਾਨ ਖ਼ਾਨ ਨੇ ਲਿਖਿਆ, ‘ਗੈਟਿੰਗ ਬੈਕ।’

ਸਲਮਾਨ ਦੀ ਇਸ ਤਸਵੀਰ ਤੋਂ ਸਾਫ ਹੈ ਕਿ ਉਹ ਮੁੜ ਆਪਣੀ ਫਿੱਟ ਬਾਡੀ ਬਣਾਉਣ ’ਤੇ ਧਿਆਨ ਦੇ ਰਹੇ ਹਨ। ਸਲਮਾਨ ਆਪਣੀ ਆਗਾਮੀ ਫ਼ਿਲਮ ‘ਟਾਈਗਰ 3’ ਦੀ ਸ਼ੂਟਿੰਗ ਵੀ ਸ਼ੁਰੂ ਕਰਨ ਵਾਲੇ ਹਨ।

ਟਾਈਗਰ 3’ ’ਚ ਸਲਮਾਨ ਖ਼ਾਨ ਤੇ ਕੈਟਰੀਨਾ ਕੈਫ ਤੋਂ ਇਲਾਵਾ ਇਮਰਾਨ ਹਾਸ਼ਮੀ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਇਮਰਾਨ ਹਾਸ਼ਮੀ ਵੀ ਇਨ੍ਹੀਂ ਦਿਨੀਂ ਫਿਟਨੈੱਸ ’ਤੇ ਕਾਫੀ ਧਿਆਨ ਦੇ ਰਹੇ ਹਨ। ਅਜਿਹੇ ’ਚ ਸਲਮਾਨ ਖ਼ਾਨ ਕਿਵੇਂ ਪਿੱਛੇ ਰਹਿ ਸਕਦੇ ਹਨ

ਸੁਪਰਸਟਾਰ ਸਲਮਾਨ ਖ਼ਾਨ ਇਸ ਸ਼ਨੀਵਾਰ ਤੋਂ ਮੁੰਬਈ ਸਥਿਤ ਯਸ਼ਰਾਜ ਫ਼ਿਲਮਜ਼ ਸਟੂਡੀਓ ’ਚ ‘ਟਾਈਗਰ 3’ ਦੀ ਸ਼ੂਟਿੰਗ ਮੁੜ ਸ਼ੁਰੂ ਕਰਨ ਵਾਲੇ ਹਨ। ਭਰੋਸੇਯੋਗ ਸੂਤਰਾਂ ਤੋਂ ਇਹ ਜਾਣਕਾਰੀ ਵੀ ਮਿਲੀ ਹੈ।

ਉਨ੍ਹਾਂ ਕਿਹਾ ਕਿ ਸਲਮਾਨ ਖ਼ਾਨ ਤੇ ਕੈਟਰੀਨਾ ਕੈਫ 14 ਫਰਵਰੀ ਤੋਂ ਨਵੀਂ ਦਿੱਲੀ ’ਚ ਫ਼ਿਲਮ ਦਾ ਆਖਰੀ ਆਊਟਡੋਰ ਸ਼ੈਡਿਊਲ ਪੂਰਾ ਕਰਨਗੇ ਕਿਉਂਕਿ ਫਿਲਹਾਲ ਪੂਰੇ ਦੇਸ਼ ’ਚ ਓਮੀਕ੍ਰੋਨ ਦੀ ਲਹਿਰ ਘੱਟ ਹੁੰਦੀ ਨਜ਼ਰ ਆ ਰਹੀ ਹੈ।ਸੂਤਰ ਨੇ ਦੱਸਿਆ, ‘‘ਟਾਈਗਰ 3’ ਬਾਰੇ ਲੋਕ ਜੋ ਕੁਝ ਵੀ ਜਾਣਨਾ ਚਾਹੁੰਦੇ ਹਨ, ਉਸ ਨਾਲ ਜੁਡ਼ੀ ਸਾਰੀ ਤੇ ਇਕਦਮ ਠੀਕ ਜਾਣਕਾਰੀ ਇਥੇ ਦਿੱਤੀ ਜਾ ਰਹੀ ਹੈ। ਸਲਮਾਨ ਸ਼ਨੀਵਾਰ ਤੋਂ ਆਖਰੀ ਸ਼ੈਡਿਊਲ ਦੀ ਫਿਰ ਤੋਂ ਸ਼ੁਰੂਆਤ ਕਰਨ ਵਾਲੇ ਹਨ, ਜਿਸ ਤੋਂ ਬਾਅਦ ਭਾਰਤੀ ਸਿਨੇਮਾ ਦੀ ਸਭ ਤੋਂ ਵੱਡੀ ਆਨਸਕ੍ਰੀਨ ਜੋਡ਼ੀ ਯਾਨੀ ਸਲਮਾਨ-ਕੈਟਰੀਨਾ 14 ਫਰਵਰੀ ਤੋਂ ਦਿੱਲੀ ’ਚ ਫ਼ਿਲਮ ਦੇ ਸਭ ਤੋਂ ਅਹਿਮ ਸ਼ੈਡਿਊਲ ਦੀ ਸ਼ੂਟਿੰਗ ਕਰਨਗੇ।’

ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਤੋਂ ਹੀ ਵਾਈ. ਆਰ. ਐੱਫ. ਵਲੋਂ ਕੋਵਿਡ ਪ੍ਰੋਟੋਕਾਲ ਦਾ ਬੇਹੱਦ ਸਖ਼ਤੀ ਨਾਲ ਪਾਲਣ ਕੀਤਾ ਜਾ ਰਿਹਾ ਹੈ। ਫ਼ਿਲਮ ਦੀ ਸ਼ੂਟਿੰਗ ਲਈ ਵੀ ਪ੍ਰੋਟੋਕਾਲ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇਗਾ। ਇਸ ਗੱਲ ਦੀ ਆਸ ਹੈ ਕਿ ਸਲਮਾਨ ਤੇ ਕੈਟਰੀਨਾ 12 ਜਾਂ 13 ਤਾਰੀਖ਼ ਨੂੰ ਸਵੇਰੇ ਦਿੱਲੀ ਰਵਾਨਾ ਹੋਣਗੇ।