7 ਬੱਚਿਆਂ ਦੀ ਮਾਂ ਨੂੰ ਹੋਇਆ ਪਿਆਰ, ਬੱਚਿਆਂ ਤੇ ਪਤੀ ਨੂੰ ਛੱਡ ਪ੍ਰੇਮੀ ਨਾਲ ਫਰਾਰ

0
187

ਛਤਰਪੁਰ— ਕਹਿੰਦੇ ਹਨ ਪਿਆਰ ਦੀ ਕੋਈ ਉਮਰ ਨਹੀਂ ਹੁੰਦੀ ਇਹ ਕਦੇ ਵੀ ਅਤੇ ਕਿਸੇ ਨਾਲ ਵੀ ਹੋ ਸਕਦਾ ਹੈ। ਇਸ ’ਚ ਪੈਣ ਵਾਲਾ ਆਪਣਾ ਸਭ ਕੁਝ ਚੰਗਾ-ਬੁਰਾ ਭੁੱਲ ਜਾਂਦਾ ਹੈ। ਅਜਿਹਾ ਹੀ ਇਕ ਮਾਮਲਾ ਮੱਧ ਪ੍ਰਦੇਸ਼ ਦੇ ਛਤਰਪੁਰ ਤੋਂ ਸਾਹਮਣੇ ਆਇਆ ਹੈ। ਜਿੱਥੇ 7 ਬੱਚਿਆਂ ਦੀ ਮਾਂ ਨੂੰ ਇਸ ਪੜਾਅ ’ਚ ਇਸ਼ਕ ਹੋ ਗਿਆ ਕਿ ਉਹ ਆਪਣੇ ਆਸ਼ਿਕ ਨਾਲ ਪਤੀ ਅਤੇ ਬੱਚਿਆਂ ਨੂੰ ਛੱਡ ਕੇ ਭੱਜ ਗਈ।

ਮਾਮਲਾ ਛਤਰਪੁਰ ਜ਼ਿਲੇ ਦੇ ਮਾਤਗੁਵਾਂ ਥਾਣਾ ਖੇਤਰ ਦੇ ਪਿਪੋਰਕਲਾ ਪਿੰਡ ਦਾ ਹੈ। ਜਿੱਥੇ ਸ਼ੁਕਲਾ ਪੁਰਵਾ ’ਚ ਰਹਿਣ ਵਾਲੀ ਕਮਲਾ ਯਾਦਵ ਆਪਣੇ ਆਸ਼ਿਕ ਰਾਮਕਿਸ਼ੋਰ ਸ਼ੁਕਲਾ ਨਾਲ ਭੱਜ ਗਈ। ਉਹ ਆਪਣੇ ਨਾਲ ਸਭ ਤੋਂ ਛੋਟੀ ਬੱਚੀ ਨੂੰ ਲੈ ਗਈ ਜਦਕਿ ਬਾਕੀ ਬੱਚਿਆਂ ਨੂੰ ਰੌਂਦਾ-ਕੁਰਲਾਉਂਦਾ ਛੱਡ ਕੇ ਭੱਜ ਗਈ। ਜਿੱਥੇ ਬੀਤੇ 10 ਦਿਨਾਂ ਤੋਂ ਪਤੀ ਥਾਣੇ ਦੇ ਚੱਕਰ ਲਗਾ ਰਿਹਾ ਹੈ ਪਰ ਕੋਈ ਵੀ ਸੁਣਨ ਵਾਲਾ ਨਹੀਂ ਹੈ। ਵੱਡੀ ਬੇਟੀ ਮੁਤਾਬਕ ਉਸ ਦੀ ਮਾਂ ਆਪਣੇ ਨਾਲ ਪਛਾਣ ਪੱਤਰ, ਆਧਾਰ ਕਾਰਡ ਅਤੇ 65 ਹਜ਼ਾਰ ਰੁਪਏ ਲੈ ਗਈ ਹੈ।

ਪਰੇਸ਼ਾਨ ਪਤੀ ਅਸ਼ੋਕ ਯਾਦਵ ਨੇ ਪੁਲਸ ’ਤੇ 2500 ਰੁਪਏ ਲੈਣ ਦਾ ਦੋਸ਼ ਲਗਾਇਆ ਹੈ। ਪੀੜਤਾ ਦਾ ਕਹਿਣਾ ਹੈ ਕਿ ਪੁਲਸ ਨੇ ਪਤਨੀ ਦੀ ਗੁਮਸ਼ੁੱਦਗੀ ਦੀ ਸ਼ਿਕਾਇਤ ਲਿਖਣ ’ਤੇ ਰਿਸ਼ਵਤ ਦੀ ਮੰਗ ਕੀਤੀ ਹੈ।