ਬਰਤਾਨੀਆ ’ਚ ਟਰੱਕ ਚਾਲਕਾਂ ਦੀ ਭਾਰੀ ਕਮੀ ਨਾਲ ਹਫੜਾ-ਦਫੜੀ, ਡੂੰਘਾਇਆ ਭੋਜਨ ਸੰਕਟ

0
272

ਬਰਤਾਨੀਆ ’ਚ ਟਰੱਕ ਚਾਲਕਾਂ ਦੀ ਭਾਰੀ ਕਮੀ ਨਾਲ ਹਫੜਾ-ਦਫੜੀ, ਡੂੰਘਾਇਆ ਭੋਜਨ ਸੰਕਟ, ਸਰਕਾਰ ਵੱਡੀ ਗਿਣਤੀ ’ਚ ਜਾਰੀ ਕਰਨ ਜਾ ਰਹੀ ਵੀਜ਼ਾ

ਬਰਤਾਨੀਆ ਟਰੱਕਾਂ ਤੇ ਟਰੱਕ ਚਾਲਕਾਂ ਦੀ ਕਮੀ ਕਾਰਨ ਜ਼ਰੂਰੀ ਵਸਤਾਂ ਦੀ ਸਪਲਾਈ ਦੇ ਸੰਕਟ ਨਾਲ ਗੁਜ਼ਰ ਰਿਹਾ ਹੈ। ਰਿਪੋਰਟ ਮੁਤਾਬਕ ਬਰਤਾਨੀਆ ਵਿਚ ਖਾਣ-ਪੀਣ ਦੀਆਂ ਚੀਜ਼ਾਂ ਦੀ ਕਮੀ ਹੋ ਗਈ ਹੈ। ਸੁਪਰ ਮਾਰਕਿਟ ਵੀ ਇਸ ਸੰਕਟ ਤੋਂ ਪ੍ਰਭਾਵਿਤ ਹੋਈ ਹੈ। ਪੈਟਰੋਲ ਪੰਪਾਂ ਤੇ ਗੈਸ ਸਟੇਸ਼ਨਾਂ ’ਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਨਜ਼ਰ ਆ ਰਹੀਆਂ ਹਨ। ਪੂਰੇ ਦੇਸ਼ ਵਿਚ ਹਫੜਾ-ਦਫੜੀ ਦਾ ਮਾਹੌਲ ਨਜ਼ਰ ਆ ਰਿਹਾ ਹੈ। ਆਲਮ ਇਹ ਹੈ ਕਿ ਸਰਕਾਰ ਆਪਣੇ ਮੌਸਮੀ ਮਜ਼ਦੂਰ ਯੋਜਨਾ ਦਾ ਵਿਸਤਾਰ ਕਰਨ ਜਾ ਰਹੀ ਹੈ। ਇਸ ਕਵਾਇਦ ਤਹਿਤ ਸਰਕਾਰ 10 ਹਜ਼ਾਰ ਤੋਂ ਜ਼ਿਆਦਾ ਅਸਥਾਈ ਵੀਜ਼ਾ ਦੀ ਪੇਸ਼ਕਸ਼ ਕਰੇਗੀ ਤਾਂਕਿ ਆਸ-ਪਾਸ ਦੇ ਯੂਰਪੀ ਦੇਸ਼ਾਂ ਵਿਚ ਟਰੱਕ ਚਾਲਕਾਂ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ।

ਬਰਤਾਨੀਆ ਵਿਚ ਡੂੰਘੇ ਹੋਏ ਇਸ ਸੰਕਟ ਨੂੰ ਲੈ ਕੇ ਵਿਰੋਧੀਆਂ ਨੇ ਬ੍ਰੈਕਜ਼ਿਟ ਨੂੰ ਦੋਸ਼ੀ ਠਹਿਰਾਇਆ ਹੈ। ਓਥੇ ਸਰਕਾਰ ਦਾ ਕਹਿਣਾ ਹੈ ਕਿ ਜ਼ਰੂਰੀ ਵਸਤਾਂ ਦੀ ਕਮੀ ਮਹਾਮਾਰੀ ਦੇ ਮੱਦੇਨਜ਼ਰ ਇਕ ਅਸਥਾਈ ਮੁੱਦਾ ਹੈ ਜਿਸ ਨੂੰ ਹੱਲ ਕੀਤਾ ਜਾਵੇਗਾ। ਸਰਕਾਰ ਨੇ ਸ਼ਨਿਚਰਵਾਰ ਰਾਤ ਨੂੰ ਕਿਹਾ ਕਿ ਪੰਜ ਹਜ਼ਾਰ ੲੀਂਧਨ ਟੈਂਕਰ ਤੇ ਭੋਜਨ ਸਪਲਾਈ ਟਰੱਕ ਚਾਲਕ ਬਰਤਾਨੀਆ ਵਿਚ ਤਿੰਨ ਮਹੀਨੇ ਲਈ ਕੰਮ ਕਰਨ ਦੇ ਯੋਗ ਹੋਣਗੇ। ਇਹੀ ਨਹੀਂ ਕ੍ਰਿਸਮਿਸ ਦੇ ਮੌਸਮ ਵਿਚ ਸਪਲਾਈ ਨੂੰ ਪੂਰਾ ਕਰਨ ਲਈ ਯੋਜਨਾ ਨੂੰ 5,500 ਪੋਲਟਰੀ ਮਜ਼ਦੂਰਾਂ ਤਕ ਵੀ ਵਧਾਇਆ ਜਾ ਰਿਹਾ ਹੈ।