ਜੱਸੀ ਜਸਰਾਜ ਨੇ ਸਿੱਧੂ ਮੂਸੇ ਵਾਲੇ ਨੂੰ ਕੀਤਾ ਚੈਲੰਜ

ਪੰਜਾਬੀ ਗਾਇਕ ਕਰਨ ਔਜਲਾ ਪ੍ਰਸਿੱਧ ਗਾਇਕ ਤੇ ਅਦਾਕਾਰ ਬੱਬੂ ਮਾਨ ਦੇ ਕਿੰਨੇ ਵੱਡੇ ਫੈਨ ਹਨ, ਇਹ ਤਾਂ ਉਨ੍ਹਾਂ ਦੇ ਗੀਤਾਂ ‘ਚ ਹੁੰਦੇ ਬੱਬੂ ਮਾਨ ਦੇ ਜ਼ਿਕਰ ਤੋਂ ਸਾਫ਼ ਪਤਾ ਲੱਗ ਜਾਂਦਾ ਹੈ। ਇਨ੍ਹੀਂ ਦਿਨੀਂ ਬੱਬੂ ਮਾਨ ਤੇ ਸਿੱਧੂ ਮੂਸੇ ਵਾਲਾ ਦਾ ਵਿਵਾਦ ਵੀ ਕਾਫ਼ੀ ਭਖਿਆ ਹੋਇਆ ਹੈ ਅਤੇ ਦੋਵਾਂ ਦੀ ਸੁਪੋਰਟ ‘ਚ ਪੰਜਾਬੀ ਕਲਾਕਾਰ ਵੀ ਅੱਗੇ ਆ ਰਹੇ ਹਨ। ਬੀਤੇ ਦਿਨੀਂ ਜਿਥੇ ਅਨਮੋਲ ਗਗਨ ਮਾਨ ਤੇ ਸੁਲਤਾਨ ਨੇ ਬੱਬੂ ਮਾਨ ਦੀ ਸੁਪੋਰਟ ਕੀਤੀ, ਉਥੇ ਰੁਪਿੰਦਰ ਹਾਂਡਾ ਨੇ ਸਿੱਧੂ ਮੂਸੇ ਵਾਲਾ ਦਾ ਪੱਖ ਲਿਆ। ਹੁਣ ਕਰਨ ਔਜਲਾ ਨੇ ਵੀ ਬੱਬੂ ਮਾਨ ਦੀ ਸੁਪੋਰਟ ‘ਚ ਸੋਸ਼ਲ ਮੀਡੀਆ ‘ਤੇ ਕੁਝ ਪੋਸਟਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ‘ਚ ਉਨ੍ਹਾਂ ਨੇ ਸਿੱਧੂ ਮੂਸੇ ਵਾਲਾ ਵੱਲ ਵੀ ਇਸ਼ਾਰਾ ਕੀਤਾ ਹੈ।

ਕਰਨ ਔਜਲਾ ਨੇ ਕੀ ਕੀਤਾ ਸ਼ੇਅਰ ਤੇ ਕਿਵੇਂ ਕੀਤੀ ਬੱਬੂ ਮਾਨ ਦੀ ਸੁਪੋਰਟ, ਆਓ ਤੁਹਾਨੂੰ ਵੀ ਦਿਖਾਉਂਦੇ ਹਾਂ ਇਸ ਪੋਸਟ ਰਾਹੀਂ। ਕਰਨ ਔਜਲਾ ਨੇ ਪਹਿਲਾਂ ਹਾਲੀਵੁੱਡ ਸਿੰਗਰ ਸਨੂਪ ਡੌਗ ਦੀ ਪੋਸਟ ਸਾਂਝੀ ਕੀਤੀ, ਜਿਸ ‘ਚ ਲਿਖਿਆ ਹੈ, ‘before you disrespect some of us ‘old heads’, you might want to do a background check. we still know how to do what we used to do.’ ਇਸ ਤੋਂ ਬਾਅਦ ਕਰਨ ਔਜਲਾ ਸਟੋਰੀ ‘ਚ ਬੱਬੂ ਮਾਨ ਦਾ ਗੀਤ ‘ਉੱਚੀਆਂ ਇਮਾਰਤਾਂ’ ਸਾਂਝਾ ਕਰਦੇ ਹਨ ਅਤੇ ਲਿਖਦੇ ਹਨ, ‘ਉਸਤਾਦ ਬੱਬੂ ਮਾਨ।’

ਦੱਸਣਯੋਗ ਹੈ ਕਿ ਕਰਨ ਔਜਲਾ ਤੇ ਸਿੱਧੂ ਮੂਸੇ ਵਾਲਾ ਦਾ ਆਪਸ ‘ਚ ਹੁਣ ਤਕ ਵਿਵਾਦ ਚੱਲ ਰਿਹਾ ਹੈ। ਦੋਵਾਂ ਵਲੋਂ ਇੱਕ-ਦੂਜੇ ਨੂੰ ਲਾਈਵ ਸ਼ੋਅਜ਼ ਦੌਰਾਨ ਬਹੁਤ ਕੁਝ ਬੋਲਿਆ ਜਾ ਚੁੱਕਾ ਹੈ। ਹੁਣ ਜਦੋਂ ਸਿੱਧੂ ਮੂਸੇ ਵਾਲਾ ਦਾ ਬੱਬੂ ਮਾਨ ਨਾਲ ਵਿਵਾਦ ਚੱਲ ਰਿਹਾ ਹੈ ਤਾਂ ਕਰਨ ਔਜਲਾ ਦਾ ਬੱਬੂ ਮਾਨ ਦਾ ਸਾਥ ਦੇਣਾ ਸੁਭਾਵਿਕ ਵੀ ਸੀ।

ਸਿੱਧੂ ਮੂਸੇ ਵਾਲਾ ਬੱਬੂ ਮਾਨ ਦੇ ਪ੍ਰਸ਼ੰਸਕਾਂ ‘ਤੇ ਖ਼ੂਬ ਭੜਕ ਰਿਹਾ ਹੈ। ਸਿੱਧੂ ਨੇ ਆਪਣੇ ਲਾਈਵ ‘ਚ ਬੱਬੂ ਮਾਨ ਅਤੇ ਉਨ੍ਹਾਂ ਦੇ ਪ੍ਰਸ਼ੰਸਕ ‘ਤੇ ਸਿੱਧਾ ਨਿਸ਼ਾਨਾ ਸਾਧਿਆ ਹੈ। ਬੇਸ਼ੱਕ ਆਪਣੇ ਇਸ ਲਾਈਵ ‘ਚ ਸਿੱਧੂ ਨੇ ਕਿਸੇ ਦਾ ਨਾਂ ਨਹੀਂ ਲਿਆ ਪਰ ਸਿੱਧੂ ਦੇ ਬੋਲਾਂ ਅਤੇ ਗੱਲਾਂ ਤੋਂ ਸਾਫ਼ ਜ਼ਾਹਿਰ ਹੋ ਰਿਹਾ ਹੈ ਕਿ ਉਹ ਬੱਬੂ ਮਾਨ ‘ਤੇ ਆਪਣਾ ਗੁੱਸਾ ਕੱਢ ਰਿਹਾ ਹੈ। ਹਾਲ ਹੀ ‘ਚ ਬੱਬੂ ਮਾਨ ਦਾ ਗੀਤ ‘ਅੜ੍ਹਬ ਪੰਜਾਬੀ’ ਰਿਲੀਜ਼ ਹੋਇਆ ਸੀ। ਇਸ ਤੋਂ ਅਗਲੇ ਦਿਨ ਹੀ ਸਿੱਧੂ ਮੂਸੇ ਵਾਲਾ ਦਾ ਗੀਤ ‘ਮੇ ਬਲੋਚਕ’ ਰਿਲੀਜ਼ ਹੋਇਆ।