ਰਿਤਿਕ ਰੌਸ਼ਨ ਅਤੇ ਸਭਾ ਅਜ਼ਾਦ ਦੀ ਡਿਨਰ ਡੇਟ ਦੀ ਵੀਡੀਓ ਹੋਈ ਵਾਇਰਲ

0
286

ਰਿਤਿਕ ਰੌਸ਼ਨ ਬਾਲੀਵੁੱਡ ਦੇ ਮੋਸਟ ਵਾਂਟਿਡ ਅਦਾਕਾਰਾਂ ’ਚੋਂ ਇਕ ਹਨ। ਰਿਤਿਕ ਨੇ ਸਾਲ 2014 ’ਚ ਸੁਜ਼ੈਨ ਖ਼ਾਨ ਤੋਂ ਤਲਾਕ ਲਿਆ ਸੀ। ਜਿਥੇ ਰਿਤਿਕ ਨਾਲ ਤਲਾਕ ਤੋਂ ਬਾਅਦ ਸੁਜ਼ੈਨ ਦਾ ਅਰਸਲਾਨ ਗੋਨੀ ਨਾਲ ਨਾਂ ਜੁੜਨ ਲੱਗਾ, ਉਥੇ ਹੁਣ ਰਿਤਿਕ ਦਾ ਨਾਂ ਵੀ ਬਾਲੀਵੁੱਡ ਅਦਾਕਾਰਾ ਤੇ ਗਾਇਕਾ ਸਬਾ ਆਜ਼ਾਦ ਨਾਲ ਜੁੜ ਰਿਹਾ ਹੈ।

ਹਾਲ ਹੀ ’ਚ ਰਿਤਿਕ ਰੌਸ਼ਨ ਦੀ ਇਕ ਵੀਡੀਓ ਸਾਹਮਣੇ ਆਈ ਸੀ, ਜਿਸ ’ਚ ਉਹ ਮਿਸਟਰੀ ਗਰਲ ਨਾਲ ਹੱਥ ’ਚ ਹੱਥ ਪਾ ਕੇ ਘੁੰਮ ਰਹੇ ਸਨ। ਅਜਿਹੇ ’ਚ ਹੁਣ ਇਕ ਵਾਰ ਮੁੜ ਰਿਤਿਕ ਦੀ ਇਕ ਨਵੀਂ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਉਹ ਸਬਾ ਆਜ਼ਾਦ ਨਾਲ ਦਿਖਾਈ ਦੇ ਰਹੇ ਹਨ।

ਇਸ ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਰਿਤਿਕ ਰੌਸ਼ਨ ਤੇ ਸਬਾ ਆਜ਼ਾਦ ਡਿਨਰ ਕਰਨ ਤੋਂ ਬਾਅਦ ਇਕ ਕੈਫੇ ਤੋਂ ਨਿਕਲ ਰਹੇ ਹਨ। ਕੈਫੇ ਤੋਂ ਨਿਕਲਦਿਆਂ ਰਿਤਿਕ ਸਬਾ ਦਾ ਹੱਥ ਫੜਦੇ ਹਨ ਤੇ ਉਸ ਨਾਲ ਗੱਡੀ ’ਚ ਬੈਠ ਜਾਂਦੇ ਹਨ। ਇਸ ਦੌਰਾਨ ਰਿਤਿਕ ਸਬਾ ਦਾ ਕਾਫੀ ਧਿਆਨ ਰੱਖਦੇ ਦਿਖਾਈ ਦੇ ਰਹੇ ਹਨ।

ਰਿਤਿਕ ਤੇ ਸਬਾ ਦੀ ਇਸ ਵੀਡੀਓ ’ਤੇ ਸੋਸ਼ਲ ਮੀਡੀਆ ਯੂਜ਼ਰਸ ਦੀ ਰੱਜ ਕੇ ਪ੍ਰਤੀਕਿਰਿਆ ਆ ਰਹੀ ਹੈ। ਵੀਡੀਓ ਨੂੰ ਵਿਰਲ ਭਿਆਨੀ ਦੇ ਪੇਜ ’ਤੇ ਸਾਂਝਾ ਕੀਤਾ ਗਿਆ ਹੈ।