2 ਕਰੋੜ ਤੋਂ ਵੱਧ ਵਾਰ ਦੇਖਿਆ ਗਿਆ ਆਲੀਆ ਭੱਟ ਦੀ ‘ਗੰਗੂਬਾਈ ਕਾਠੀਆਵਾੜੀ’ ਦਾ ਟਰੇਲਰ

0
186

ਬੀਤੇ ਦਿਨੀਂ ਆਲੀਆ ਭੱਟ ਦੀ ‘ਗੰਗੂਬਾਈ ਕਾਠੀਆਵਾੜੀ’ ਦਾ ਟਰੇਲਰ ਰਿਲੀਜ਼ ਹੋਇਆ। ਟਰੇਲਰ ਰਿਲੀਜ਼ ਹੁੰਦਿਆਂ ਹੀ ਪ੍ਰਸ਼ੰਸਕਾਂ ਦਾ ਉਤਸ਼ਾਹ ਫ਼ਿਲਮ ਨੂੰ ਲੈ ਕੇ ਹੋਰ ਵੱਧ ਗਿਆ ਹੈ। ਉਥੇ ਟਰੇਲਰ ਨੇ ਯੂਟਿਊਬ ’ਤੇ ਵੀ ਧੁੰਮਾਂ ਪਾ ਦਿੱਤੀਆਂ ਹਨ।

ਯੂਟਿਊਬ ’ਤੇ ਫ਼ਿਲਮ ਦਾ ਟਰੇਲਰ ਨੰਬਰ 1 ’ਤੇ ਟਰੈਂਡ ਕਰ ਰਿਹਾ ਹੈ। ਕੁਝ ਘੰਟਿਆਂ ’ਚ ਹੀ ਟਰੇਲਰ 2 ਕਰੋੜ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।ਆਲੀਆ ਭੱਟ ਦੀ ਫ਼ਿਲਮ ‘ਗੰਗੂਬਾਈ ਕਾਠੀਆਵਾੜੀ’ ਤੋਂ ਕਈ ਉਮੀਦਾਂ ਲਗਾਈਆਂ ਜਾ ਰਹੀਆਂ ਹਨ। ਅਜਿਹੇ ’ਚ ਟਰੇਲਰ ਇਕ ਜ਼ਬਰਦਸਤ ਫ਼ਿਲਮ ਦਾ ਵਾਅਦਾ ਦਰਸ਼ਕਾਂ ਨਾਲ ਕਰਦਾ ਹੈ। ਟਰੇਲਰ ’ਚ ਗੰਗੂਬਾਈ ਦੇ ਇਕ ਮਾਸੂਮ ਲੜਕੀ ਤੋਂ ਰੈੱਡ ਲਾਈਟ ਏਰੀਆ ਦੀ ਕੁਈਨ ਬਣਨ ਤਕ ਦੇ ਸਫਰ ਨੂੰ ਦਿਖਾਇਆ ਗਿਆ ਹੈ।

ਆਲੀਆ ਭੱਟ ਦਾ ਅਜਿਹਾ ਰੂਪ ਤੁਸੀਂ ਪਹਿਲਾਂ ਨਹੀਂ ਦੇਖਿਆ ਹੋਵੇਗਾ। ਟਰੇਲਰ ’ਚ ਆਲੀਆ ਭੱਟ ਦੇ ਜ਼ਬਰਦਸਤ ਅੰਦਾਜ਼ ਨੂੰ ਦੇਖਿਆ ਜਾ ਸਕਦਾ ਹੈ। ਟਰੇਲਰ ਤੋਂ ਸਾਫ ਹੈ ਕਿ ਆਲੀਆ ਭੱਟ ਇਸ ਵਾਰ ਵੱਡੇ ਪਰਦੇ ’ਤੇ ਤੂਫ਼ਾਨ ਲਿਆਉਣ ਵਾਲੀ ਹੈ।ਇਹ ਆਲੀਆ ਭੱਟ ਦੇ ਕਰੀਅਰ ਲਈ ਸਭ ਤੋਂ ਜ਼ਰੂਰੀ ਫ਼ਿਲਮ ਹੈ ਤੇ ਇਸ ਵਾਰ ਉਹ ਕੋਈ ਘਾਟ ਨਹੀਂ ਛੱਡਣ ਵਾਲੀ। ਟਰੇਲਰ ’ਚ ਵਿਜੇ ਰਾਜ ਨੂੰ ਵੀ ਵੱਖਰੇ ਅੰਦਾਜ਼ ’ਚ ਦੇਖਿਆ ਜਾ ਸਕਦਾ ਹੈ। ਅਜੇ ਦੇਵਗਨ ਲਾਲਾ ਦੇ ਕਿਰਦਾਰ ’ਚ ਕਮਾਲ ਕਰਨ ਲਈ ਤਿਆਰ ਹਨ।