ਇੰਗਲੈਂਡ ਦੇ ਧੜਾ ਧੜ ਲੱਗਣਗੇ ਵੀਜੇ ਖਿੱਚੋ ਤਿਆਰੀਆਂ

ਯੂ ਕੇ ਵਿਚ ਕੌਮਾਂਤਰੀ ਵਿਦਿਆਰਥੀਆਂ ਤੇ ਬੱਚਿਆਂ ਲਈ ਨਵੇਂ ਇਮੀਗਰੇਸ਼ਨ ਨਿਯਮ 5 ਅਕਤੂਬਰ 2020 ਤੋਂ ਲਾਗੂ ਕੀਤੇ ਜਾ ਰਹੇ ਹਨ ਜਿਸਦੀ ਬਦੌਲਤ ਹੁਨਰਮੰਦ ਤੇ ਹੁਸ਼ਿਆਰ ਵਿਦਿਆਰਥੀਆਂ ਦਾ ਦੇਸ਼ ਵਿਚ ਦਾਖਲਾ ਸੁਖਾਲਾ ਹੋ ਜਾਵੇਗਾ। ਇਹਨਾਂ ਨਿਯਮਾਂ ਨਾਲ ਕੌਮਾਂਤਰੀ ਵਿਦਿਆਰਥੀਆਂ ਵਾਸਤੇ ਨਵੇਂ ਰਾਹ ਖੁੱਲਣਗੇ।

ਇਹ ਨਵਾਂ ਇਮੀਗਰੇਸ਼ਨ ਸਿਸਟਮ ਪੁਆਇੰਟਸ ਆਧਾਰਿਤ ਹੋਵੇਗਾ। ਸੰਸਦ ਵਿਚ 10 ਸਤੰਬਰ ਨੂੰ ਇਹਨਾਂ ਇਮੀਗਰੇਸ਼ਨ ਨਿਯਮਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਗਈ।

ਫਿਊਚਰ ਬਾਰਡਰਜ਼ ਅਤ ਇਮੀਗਰੇਸ਼ਨ ਮੰਤਰੀ ਕੇਵਿਨ ਫੋਸਟਰ ਨੇ ਕਿਹਾ ਕਿ ਅਸੀਂ ਹੁਣ ਯੂਰਪੀ ਯੂਨੀਅਨ ਛੱਡ ਦਿੱਤੀ ਹੈ, ਇਸ ਲਈ ਸਰਕਾਰ ਹੁਣ ਯੂ ਕੇ ਨੂੰ ਪੂਰੀ ਸਮਰਥਾ ਨਾਲ ਵਿਕਸਤ ਕਰਨਾ ਚਾਹੁੰਦੀ ਹੈ।

ਸਰਕਾਰ ਦਾ ਮੰਨਣਾ ਹੈ ਕਿ ਕੌਮਾਂਤਰੀ ਵਿਦਿਆਰਥੀ ਆਰਥਿਕ, ਅਕਾਦਮਿਕ ਤੇ ਵਿੱਤੀ ਪੱਖੋਂ ਦੇਸ਼ ਵਾਸਤੇ ਅਹਿਮ ਯੋਗਦਾਨ ਪਾਉਂਦੇ ਹਨ। ਨਵੇਂ ਰਾਹਾਂ ਰਾਹੀਂ ਸਾਰੇ ਵਿਦਿਆਰਥੀਆਂ ਨੂੰ ਇਕ ਸਮਾਨ ਮੰਨਿਆ ਜਾਵੇਗਾ ਭਾਵੇਂ ਉਹ ਯੂਰਪ ਸਮੇਤ ਕਿਸੇ ਵੀ ਪਾਸੇ ਦੇ ਕੌਮਾਂਤਰੀ ਵਿਦਿਆਰਥੀ ਹੋਣ।

ਮੰਤਰੀ ਨੇ ਕਿਹਾ ਕਿ ਸਾਨੂੰ ਆਪਣੇ ਇਮੀਗਰੇਸ਼ਨ ਸਿਸਟਮ ਵਿਚ ਵਿਸ਼ਵਾਸ ਬਹਾਲ ਕਰਨ ਦੀ ਜ਼ਰੂਰਤ ਹੈ ਤਾਂ ਜੋ ਅਸੀਂ ਹੁਨਰਮੰਦ ਵਿਦਿਆਰਥੀਆਂ ਨੂੰ ਆਕਰਸ਼ਤ ਕਰ ਸਕੀਏ ਤੇ ਆਪਣੇ ਅਰਥਚਾਰੇ ਨੂੰ ਅੱਗੇ ਲਿਜਾ ਸਕੀਏ।

ਵੱਡੀ ਗੱਲ ਇਹ ਹੈ ਕਿ ਯੂ ਕੇ ਆਉਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਸੀਮਤ ਨਹੀਂ ਹੋਵੇਗੀ ਤੇ ਇਸ ਨਾਲ 2030 ਤੱਕ 6 ਲੱਖ ਕੌਮਾਂਤਰੀ ਵਿਦਿਆਰਥੀ ਹਰ ਸਾਲ ਯੂ ਕੇ ਆ ਸਕਣਗੇ।

Posted in News