ਗਿੱਪੀ ਗਰੇਵਾਲ ਨੇ ਜੈਸਮੀਨ ਭਸੀਨ ਨੂੰ ਕਿਹਾ ਮੋਟੀ, ਵੀਡੀਓ ਦੇਖ ਤੁਹਾਡਾ ਵੀ ਨਿਕਲੇਗਾ ਹਾਸਾ

0
288

ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਹਨੀਮੂਨ’ ਦੀ ਸ਼ੂਟਿੰਗ ਕਰ ਰਹੇ ਹਨ। ਇਸ ਫ਼ਿਲਮ ’ਚ ਗਿੱਪੀ ਗਰੇਵਾਲ ਨਾਲ ‘ਬਿੱਗ ਬੌਸ’ ਫੇਮ ਜੈਸਮੀਨ ਭਸੀਨ ਨਜ਼ਰ ਆਉਣ ਵਾਲੀ ਹੈ।

ਦੋਵਾਂ ਦੀ ਕੈਮਿਸਟਰੀ ਇਸ ਗੱਲ ਤੋਂ ਵੇਖੀ ਜਾ ਸਕਦੀ ਹੈ ਕਿ ਇਹ ਦੋਵੇਂ ਸੋਸ਼ਲ ਮੀਡੀਆ ’ਤੇ ਤਸਵੀਰਾਂ ਤੇ ਵੀਡੀਓਜ਼ ਸਾਂਝੀ ਕਰਦੇ ਰਹਿੰਦੇ ਹਨ। ਗਿੱਪੀ ਤੇ ਜੈਸਮੀਨ ਦੀਆਂ ਇੰਸਟਾਗ੍ਰਾਮ ’ਤੇ ਰੀਲਸ ਦੇਖਣ ਵਾਲੀਆਂ ਹੁੰਦੀਆਂ ਹਨ।ਇਨ੍ਹਾਂ ਰੀਲਸ ਦੀ ਲੜੀ ’ਚ ਇਕ ਹੋਰ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਗਿੱਪੀ ਗਰੇਵਾਲ ਜੈਸਮੀਨ ਦਾ ਮਜ਼ਾਕ ਉਡਾਉਂਦੇ ਨਜ਼ਰ ਆਉਂਦੇ ਹਨ। ਵੀਡੀਓ ’ਚ ਜਦੋਂ ਜੈਸਮੀਨ ਹਾਥੀ ਸਾਹਮਣੇ ਖੜ੍ਹੀ ਹੁੰਦੀ ਹੈ ਤਾਂ ਗਿੱਪੀ ਕਹਿੰਦੇ ਹਨ ਕਿ ਜੈਸਮੀਨ ਉਨ੍ਹਾਂ ਨੂੰ ਪਤਲੀ ਲੱਗ ਰਹੀ ਹੈ।

ਹਾਲਾਂਕਿ ਜਦੋਂ ਉਹ ਤੇ ਜੈਸਮੀਨ ਹਾਥੀ ਤੋਂ ਦੂਰ ਆਉਂਦੇ ਹਨ ਤਾਂ ਗਿੱਪੀ ਕਹਿੰਦੇ ਹਨ ਕਿ ਉਹ ਹੁਣ ਮੋਟੀ ਲੱਗ ਰਹੀ ਹੈ। ਗਿੱਪੀ ਨਾਲ ਇਹ ਵੀ ਕਹਿੰਦੇ ਹਨ ਕਿ ਪਹਿਲਾਂ ਉਹ ਪਤਲੀ ਇਸ ਕਰਕੇ ਲੱਗ ਰਹੀ ਸੀ ਕਿਉਂਕਿ ਉਹ ਹਾਥੀ ਕੋਲ ਖੜ੍ਹੀ ਸੀ।

ਇਸ ਵੀਡੀਓ ’ਤੇ ਗਿੱਪੀ ਗਰੇਵਾਲ ਤੇ ਜੈਸਮੀਨ ਭਸੀਨ ਦੇ ਪ੍ਰਸ਼ੰਸਕ ਰੱਜ ਕੇ ਕੁਮੈਂਟਸ ਕਰ ਰਹੇ ਹਨ। ਦੋਵਾਂ ਦੀ ਇਹ ਕੈਮਿਸਟਰੀ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਵੀ ਕਾਫੀ ਪਸੰਦ ਆ ਰਹੀ ਹੈ।