ਯੋਗਰਾਜ ਸਿੰਘ ਨੇ ਮੁੱਖ ਮੰਤਰੀ ਚੰਨੀ ਨੂੰ ਗਰੀਬਾਂ ਦਾ ਫ਼ਰਿਸ਼ਤਾ ਕਰਾਰ ਦਿੱਤਾ

0
114

ਅਦਾਕਾਰ ਤੇ ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਗਰੀਬਾਂ ਦਾ ਫ਼ਰਿਸ਼ਤਾ ਕਰਾਰ ਦਿੱਤਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਚੰਨੀ ਤੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨਾਲ ਕਈ ਚੋਣ ਬੈਠਕਾਂ ’ਚ ਹਿੱਸਾ ਲਿਆ।

ਯੋਗਰਾਜ ਸਿੰਘ ਨੇ ਭਾਰਤ-ਪਾਕਿ ਸਰਹੱਦ ਨੇੜੇ ਹੋਈ ਇਕ ਸਭਾ ’ਚ ਮੁੱਖ ਮੰਤਰੀ ਦੀ ਹਾਜ਼ਰੀ ’ਚ ਕਿਹਾ ਕਿ ਪ੍ਰਮਾਤਮਾ ਨੇ ਉਨ੍ਹਾਂ ਨੂੰ ਧਰਤੀ ’ਤੇ ਭੇਜਿਆ ਸੀ ਤੇ ਹੁਣ ਪ੍ਰਮਾਤਮਾ ਨੇ ਉਨ੍ਹਾਂ ਨੂੰ ਤਾਕਤ ਸੌਂਪੀ ਹੈ, ਜਿਸ ਨਾਲ ਉਹ ਗਰੀਬਾਂ, ਦਲਿਤਾਂ ਤੇ ਮੱਧ ਵਰਗ ਦੇ ਲੋਕਾਂ ਦਾ ਕਲਿਆਣ ਕਰ ਸਕਣ।

ਯੋਗਰਾਜ ਨੇ ਕਿਹਾ ਕਿ ਕਦੇ-ਕਦੇ ਸਿਆਸਤ ’ਚ ਅਜਿਹੇ ਮੌਕੇ ਆਉਂਦੇ ਹਨ, ਜਦੋਂ ਗਰੀਬ ਪਰਿਵਾਰ ਦੇ ਲੋਕਾਂ ਨੂੰ ਉੱਪਰ ਉੱਠਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਚੰਨੀ ਨੂੰ ਵੀ ਅਜਿਹਾ ਹੀ ਮੌਕਾ ਪ੍ਰਮਾਤਮਾ ਨੇ ਦਿੱਤਾ ਹੈ। ਇਸ ਲਈ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਚੰਨੀ ਮੁੜ ਸੱਤਾ ’ਚ ਆਉਣ ਤੋਂ ਬਾਅਦ ਗਰੀਬਾਂ ਦਾ ਕਲਿਆਣ ਕਰਨਗੇ।

ਯੋਗਰਾਜ ਨੇ ਭਾਵੁਕ ਹੁੰਦਿਆਂ ਕਿਹਾ ਕਿ ਚੰਨੀ ਨੂੰ ਉਹ ਕਾਫ਼ੀ ਸਾਲਾਂ ਤੋਂ ਜਾਣਦੇ ਹਨ। ਚੰਨੀ ਉਨ੍ਹਾਂ ਨਾਲ ਹੀ ਪੜ੍ਹੇ ਹਨ। ਜਦੋਂ ਚੰਨੀ ਸੀ. ਐੱਮ. ਬਣੇ ਤਾਂ ਉਹ ਉਨ੍ਹਾਂ ਨੂੰ ਮਿਲੇ ਪਰ ਚੰਨੀ ਦੇ ਸੁਭਾਅ ’ਚ ਉਨ੍ਹਾਂ ਨੇ ਕੋਈ ਤਬਦੀਲੀ ਨਹੀਂ ਵੇਖੀ। ਇਸ ਲਈ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਭਵਿੱਖ ’ਚ ਵੀ ਲੋਕ ਕਲਿਆਣ ਦੇ ਕੰਮ ਤੇਜ਼ੀ ਨਾਲ ਕਰਨਗੇ।