ਗਿੱਪੀ ਗਰੇਵਾਲ ਦੇ ਪੁੱਤਰਾਂ ਸ਼ਿੰਦਾ ਤੇ ਏਕਮ ਨੇ ਵਾਇਰਲ ‘ਕੱਚਾ ਬਦਾਮ’ ’ਤੇ ਇੰਝ ਕੀਤੀ ਮਸਤੀ (ਵੀਡੀਓ)

0
244

ਸੋਸ਼ਲ ਮੀਡੀਆ ’ਤੇ ਗਿੱਪੀ ਗਰੇਵਾਲ ਦੇ ਪੁੱਤਰ ਸ਼ਿੰਦਾ ਗਰੇਵਾਲ ਤੇ ਏਕਮ ਗਰੇਵਾਲ ਕਾਫੀ ਸਰਗਰਮ ਰਹਿੰਦੇ ਹਨ। ਉਨ੍ਹਾਂ ਦੇ ਅਧਿਕਾਰਕ ਹੈਂਡਲਾਂ ’ਤੇ ਅਕਸਰ ਉਹ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ। ਹਾਲ ਹੀ ’ਚ ਇਕ ਅਜਿਹੀ ਵੀਡੀਓ ਸਾਹਮਣੇ ਆਈ ਹੈ, ਜੋ ਤੁਹਾਨੂੰ ਵੀ ਹਸਾ ਦੇਵੇਗੀ।

ਇਸ ਵੀਡੀਓ ’ਚ ਗਿੱਪੀ ਗਰੇਵਾਲ ਦੇ ਪੁੱਤਰ ਸ਼ਿੰਦਾ ਤੇ ਏਕਮ ਨਜ਼ਰ ਆ ਰਹੇ ਹਨ। ਦੋਵੇਂ ਇੰਟਰਨੈੱਟ ’ਤੇ ਵਾਇਰਲ ਹੋਏ ‘ਕੱਚਾ ਬਦਾਮ’ ਸਾਊਂਡ ’ਤੇ ਵੀਡੀਓ ਬਣਾ ਰਹੇ ਹਨ। ਇਸ ਵੀਡੀਓ ’ਚ ਦੋਵਾਂ ਦੀ ਮਸਤੀ ਦੇਖਣ ਵਾਲੀ ਹੈ। ਇਸ ਵੀਡੀਓ ਨੂੰ ਹੰਬਰ ਕਿੱਡਸ ਦੇ ਇੰਸਟਾਗ੍ਰਾਮ ਹੈਂਡਲ ’ਤੇ ਸਾਂਝਾ ਕੀਤਾ ਗਿਆ ਹੈ।

ਸ਼ਿੰਦਾ ਤੇ ਏਕਮ ਹੀ ਨਹੀਂ, ਇਸ ਹੈਂਡਲ ’ਤੇ ਗੁਰਬਾਜ਼ ਗਰੇਵਾਲ ਦੀਆਂ ਵੀ ਕਿਊਟ ਵੀਡੀਓ ਦੇਖਣ ਨੂੰ ਮਿਲਦੀਆਂ ਹਨ। ਇਸ ਪੇਜ ’ਤੇ ਕੁਝ ਦਿਨ ਪਹਿਲਾਂ ਗੁਰਬਾਜ਼ ਗਰੇਵਾਲ ਦੀ ਸ਼ਾਈਨਿੰਗ ਸਟਾਰ ਸ਼ਹਿਨਾਜ਼ ਗਿੱਲ ਨਾਲ ਇਕ ਵੀਡੀਓ ਬੇਹੱਦ ਵਾਇਰਲ ਹੋਈ ਸੀ।

ਇਸ ਵੀਡੀਓ ’ਚ ਗੁਰਬਾਜ਼ ਗਰੇਵਾਲ ਸ਼ਹਿਨਾਜ਼ ਨੂੰ ਮਠਿਆਈ ਖਵਾਉਂਦਾ ਨਜ਼ਰ ਆਉਂਦਾ ਹੈ। ਦੋਵਾਂ ਦੀ ਮਸਤੀ ਨੇ ਲੋਕਾਂ ਦੇ ਚਿਹਰੇ ’ਤੇ ਮੁਸਕਾਨ ਲਿਆ ਦਿੱਤੀ ਸੀ। ਇਹ ਵੀਡੀਓ ਹੰਬਰ ਕਿੱਡਸ ਦੇ ਇੰਸਟਾਗ੍ਰਾਮ ਹੈਂਡਲ ’ਤੇ 1 ਲੱਖ ਤੋਂ ਵੱਧ ਵਾਰ ਦੇਖੀ ਜਾ ਚੁੱਕੀ ਹੈ।