ਦਲੇਰ ਮਹਿੰਦੀ ਨੇ ਆਪਣੀ ਨੂੰਹ ਨੂੰ ਦਿੱਤਾ ਖ਼ਾਸ ਤੋਹਫ਼ਾ, ਤਸਵੀਰਾਂ ਆਈਆਂ ਸਾਹਮਣੇ

0
235

ਪੰਜਾਬੀ ਮਿਊਜ਼ਿਕ ਜਗਤ ਅਤੇ ਬਾਲੀਵੁੱਡ ਜਗਤ ਦੇ ਮਸ਼ਹੂਰ ਗਾਇਕ ਦਲੇਰ ਮਹਿੰਦੀ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਦਲੇਰ ਮਹਿੰਦੀ ਨੇ ਆਪਣੀ ਨੂੰਹ ਰਾਣੀ ਨੂੰ ਨਵੀਂ ਥਾਰ ਤੋਹਫੇ ‘ਚ ਦਿੱਤੀ ਹੈ। ਇਸ ਦੀਆਂ ਤਸਵੀਰਾਂ ਦਲੇਰ ਮਹਿੰਦੀ ਦੀ ਨੂੰਹ ਰਾਣੀ ਜੈਸਿਕਾ ਮਹਿੰਦੀ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝੀਆਂ ਕੀਤੀਆਂ ਹਨ।

ਜੈਸਿਕਾ ਮਹਿੰਦੀ ਨੇ ਤਸਵੀਰਾਂ ਨੂੰ ਪੋਸਟ ਕਰਦਿਆਂ ਸੋਸ਼ਲ ਮੀਡੀਆ ‘ਤੇ ਲਿਖਿਆ ਹੈ, ”ਅਸੀਂ ਅਤੇ ਸਾਡੀ ਨਵੀਂ ‘ਥਾਰ’…ਮੈਂ ਬਹੁਤ ਹੀ ਧੰਨਵਾਦੀ ਹਾਂ ਕਿ ਮੇਰੇ ਸਹੁਰਾ ਸਾਬ੍ਹ ਦੀ, ਜਿਨ੍ਹਾਂ ਨੇ ਮੈਨੂੰ ਆਪਣੀ ਧੀਆਂ ਵਾਂਗ ਰੱਖਿਆ ਹੈ ! @thedalermehndiofficial।’ ਇਨ੍ਹਾਂ ਤਸਵੀਰਾਂ ‘ਚ ਜੈਸਿਕਾ ਮਹਿੰਦੀ ਆਪਣੇ ਸਹੁਰੇ ਦਲੇਰ ਮਹਿੰਦੀ ਨਾਲ ਖੜ੍ਹੀ ਨਜ਼ਰ ਆ ਰਹੀ ਹੈ।

ਦੱਸ ਦਈਏ ਕਿ ਜੈਸਿਕ ਮਹਿੰਦੀ ਦਲੇਰ ਮਹਿੰਦੀ ਦੇ ਪੁੱਤਰ ਗੁਰਦੀਪ ਮਹਿੰਦੀ ਦੀ ਪਤਨੀ ਹੈ। ਗੁਰਦੀਪ ਮਹਿੰਦੀ ਦੀ ਗੱਲ ਕਰੀਏ ਤਾਂ ਉਹ ਵੀ ਆਪਣੇ ਪਿਤਾ ਵਾਂਗ ਇੱਕ ਬਿਹਤਰੀਨ ਗਾਇਕ ਹੈ। ਗੁਰਦੀਪ ਮਹਿੰਦੀ ਅਕਸਰ ਆਪਣੀ ਪਰਫਾਰਮੈਂਸ ਦੇ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕਰਦੇ ਰਹਿੰਦੇ ਹਨ।

ਜੈਸਿਕ ਮਹਿੰਦੀ ਵੀ ਮਾਡਲ ਹੈ। ਇਸ ਤੋਂ ਇਲਾਵਾ ਉਹ ਮਿਸ ਇੰਡੀਆ ਫਿਨਲੈਂਡ ਦਾ ਖਿਤਾਬ ਵੀ ਜਿੱਤ ਚੁੱਕੀ ਹੈ। ਗੁਰਦੀਪ ਤੇ ਜੈਸਿਕ ਦਾ ਵਿਆਹ ਸਾਲ 2016 ‘ਚ ਪੰਜਾਬੀ ਰੀਤੀ-ਰਿਵਾਜਾਂ ਨਾਲ ਹੋਇਆ ਸੀ।