ਸੋਨਮ ਕਪੂਰ ਨੇ ਦਸਤਾਰ ਬਾਰੇ ਆਖੀ ਅਜਿਹੀ ਗਲ੍ਹ

0
309

ਦੇਸ਼ ਅੰਦਰ ਜਿਥੇ ਨਸਲੀ ਵਿਤਕਰੇ ਵਰਗੇ ਬਹੁਤ ਸਾਰੇ ਮਾਮਲੇ ਆਏ ਦਿਨ ਹੀ ਸਾਹਮਣੇ ਆ ਜਾਂਦੇ ਹਨ ਜਿਸ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚਦੀ ਹੈ। ਅੱਜ ਲੋਕ ਜਿੱਥੇ ਪੜ੍ਹ-ਲਿਖ ਕੇ ਜਾਤ-ਪਾਤ ਤੋਂ ਉੱਪਰ ਉੱਠ ਕੇ ਸੋਚ ਰਹੇ ਹਨ ਅਤੇ ਜ਼ਿੰਦਗੀ ਨੂੰ ਅੱਗੇ ਲਿਆਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਕਿਉਂਕਿ ਕਰੋਨਾ ਦੇ ਕਾਰਨ ਹਰ ਵਰਗ ਪ੍ਰਭਾਵਤ ਹੋਇਆ ਹੈ ਅਤੇ ਲੋਕਾਂ ਵੱਲੋਂ ਮੁੜ ਪੈਰਾਂ ਸਿਰ ਹੋਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਤਰ੍ਹਾਂ ਵੱਖ-ਵੱਖ ਧਰਮਾਂ ਨਾਲ ਜੁੜੀਆਂ ਹੋਈਆਂ ਕਈ ਅਜਿਹੀਆਂ ਦਿਲ ਦਹਿਲਾ ਦੇਣ ਵਾਲੀਆਂ ਖ਼ਬਰਾਂ ਸਾਹਮਣੇ ਆਈਆਂ ਹਨ ਜਿਸ ਨਾਲ ਦੇਸ਼ ਦੇ ਹਲਾਤਾਂ ਤੇ ਵੀ ਗਹਿਰਾ ਅਸਰ ਹੁੰਦਾ ਹੈ। ਹੁਣ ਮਸ਼ਹੂਰ ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਵੱਲੋਂ ਦਸਤਾਰ ਬਾਰੇ ਅਜਿਹੀ ਗੱਲ ਆਖੀ ਗਈ ਹੈ ਕਿ ਸਾਰੇ ਪਾਸੇ ਚਰਚਾ ਹੋ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਬੀਤੇ ਕੁਝ ਦਿਨਾਂ ਤੋਂ ਜਿੱਥੇ ਹਿਜਾਬ ਵਿਵਾਦ ਨੂੰ ਲੈ ਕੇ ਵੱਖ ਵੱਖ ਲੋਕਾਂ ਵੱਲੋਂ ਆਪਣੀ ਪ੍ਰਤੀਕ੍ਰਿਆ ਦਿੱਤੀ ਜਾ ਰਹੀ ਹੈ। ਉਥੇ ਹੀ ਹੁਣ ਫਿਲਮੀ ਅਦਾਕਾਰਾ ਅਤੇ ਅਨਿਲ ਕਪੂਰ ਦੀ ਬੇਟੀ ਸੋਨਮ ਕਪੂਰ ਵੱਲੋਂ ਵੀ ਆਪਣੀ ਪ੍ਰਤੀਕਿਰਿਆ ਇਸ ਹਿਜਾਬ ਨਾਲ ਜੁੜੇ ਹੋਏ ਮਾਮਲੇ ਤੇ ਦਿੱਤੀ ਗਈ ਹੈ। ਜਿੱਥੇ ਉਨ੍ਹਾਂ ਵੱਲੋਂ ਹਿਜਾਬ ਦੀ ਤੁਲਨਾ ਸਿੱਖਾਂ ਦੀ ਪਗੜੀ ਨਾਲ ਕੀਤੀ ਗਈ ਹੈ। ਸੋਨਮ ਕਪੂਰ ਨੇ ਸੋਸ਼ਲ ਮੀਡੀਆ ਉਪਰ ਜਾਣਕਾਰੀ ਸਾਂਝੀ ਕਰਦੇ ਹੋਏ ਆਖਿਆ ਹੈ ਕਿ ਜਿਸ ਤਰ੍ਹਾਂ ਹਰ ਇਨਸਾਨ ਨੂੰ ਪਗੜੀ ਦੀ ਚੁਆਇਸ ਹੋ ਸਕਦੀ ਹੈ ਉਸੇ ਤਰਾਂ ਹਿਜਾਬ ਦੀ ਵੀ ਹੁੰਦੀ ਹੈ।

ਜਿੱਥੇ ਸੋਨਮ ਕਪੂਰ ਨੇ ਸੋਸ਼ਲ ਮੀਡੀਆ ਉਤੇ ਆਪਣੀ ਪ੍ਰਤੀਕਿਰਿਆ ਇਕ ਤਸਵੀਰ ਸਾਂਝੀ ਕਰਕੇ ਦਿੱਤੀ ਗਈ ਹੈ। ਉਥੇ ਹੀ ਉਨ੍ਹਾਂ ਦੀ ਇਸ ਪੋਸਟ ਦਾ ਬਹੁਤ ਸਾਰੇ ਲੋਕਾਂ ਵੱਲੋਂ ਸਮਰਥਨ ਕੀਤਾ ਜਾ ਰਿਹਾ ਹੈ ਅਤੇ ਬਹੁਤ ਸਾਰੇ ਲੋਕਾਂ ਵੱਲੋਂ ਇਸ ਦਾ ਵਿਰੋਧ ਕਰਦੇ ਹੋਏ ਇਸ ਪੋਸਟ ਨੂੰ ਗ਼ਲਤ ਦੱਸਿਆ ਗਿਆ ਹੈ। ਇਸ ਉਪਰ ਸੋਨਮ ਕਪੂਰ ਵੱਲੋਂ ਆਖਿਆ ਗਿਆ ਹੈ ਕਿ ਕਿਸੇ ਵੀ ਭਾਈਚਾਰੇ ਨੂੰ ਭੜਕਾਉਣ ਦਾ ਕੋਈ ਵੀ ਮਕਸਦ ਨਹੀਂ ਹੈ। ਸੋਨਮ ਕਪੂਰ ਦੀ ਇਸ ਪੋਸਟ ਨੂੰ ਲੈ ਕੇ ਬਹਿਸ ਛਿੜ ਗਈ ਹੈ ਉਥੇ ਹੀ ਉਸਨੇ ਆਖਿਆ ਹੈ ਕਿ ਉਹ ਦੋ ਧਰਮ ਨੂੰ ਆਪਸ ਵਿੱਚ ਲੜਾ ਨਹੀਂ ਰਹੀ ਹੈ।

ਪੱਗੜ੍ਹੀ ਜਿਸ ਨੂੰ ਸਿੱਖਾਂ ਵਿੱਚ ਗੁਰੂਆਂ ਵੱਲੋਂ ਬਖਸ਼ਿਸ਼ ਕੀਤੀ ਗਈ ਪੱਗ ਸਾਡੇ ਲਈ ਇੱਕ ਅਹਿਮ ਹਿੱਸਾ ਹੈ। ਓਸੇ ਤਰ੍ਹਾਂ ਹੀ ਮੁਸਲਿਮ ਧਰਮ ਵਿੱਚ ਹਿਜਾਬ ਵੀ ਇੱਕ ਆਪਣੀ ਜਗ੍ਹਾ ਰੱਖਦਾ ਹੈ। ਉਨ੍ਹਾਂ ਦੀ ਇਸ ਪੋਸਟ ਉੱਪਰ ਮਨਜਿੰਦਰ ਸਿਰਸਾ ਵੱਲੋ ਆਖਿਆ ਗਿਆ ਹੈ ਕਿ ਕਲਾਕਾਰਾਂ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ। ਜਿੱਥੇ ਉਨ੍ਹਾਂ ਵੱਲੋਂ ਸੋਨਮ ਕਪੂਰ ਨੂੰ ਨਸੀਅਤ ਦਿੱਤੀ ਗਈ ਹੈ।