ਕੀ ਤੁਸੀਂ ਸੁਣਿਆ ‘ਪੁਸ਼ਪਾ’ ਦੇ ‘ਸ਼੍ਰੀਵੱਲੀ’ ਗੀਤ ਦਾ ਪੰਜਾਬੀ ਵਰਜ਼ਨ? ਦੇਖੋ ਵੀਡੀਓ

0
289

‘ਪੁਸ਼ਪਾ’ ਦਾ ਸਰੂਰ ਸਿਰਫ ਸਾਊਥ ਇੰਡੀਆ ’ਚ ਹੀ ਨਹੀਂ, ਸਗੋਂ ਪੂਰੇ ਭਾਰਤ ’ਚ ਦੇਖਣ ਨੂੰ ਮਿਲ ਰਿਹਾ ਹੈ। ਫ਼ਿਲਮ ਨੇ ਰਿਲੀਜ਼ ਤੋਂ ਬਾਅਦ ਧੁੰਮਾਂ ਮਚਾ ਦਿੱਤੀਆਂ ਹਨ ਤੇ ਹਰ ਪਾਸੇ ਇਸ ਦੇ ਹੁਣ ਤਕ ਚਰਚੇ ਹੋ ਰਹੇ ਹਨ।

ਜਿਥੇ ਅੱਲੂ ਅਰਜੁਨ ਦੇ ਡਾਇਲਾਗਸ ਤੇ ਗੀਤਾਂ ’ਤੇ ਲੋਕ ਰੱਜ ਕੇ ਰੀਲਸ ਬਣਾ ਰਹੇ ਹਨ, ਉਥੇ ਫ਼ਿਲਮ ਦੇ ਮਸ਼ਹੂਰ ਗੀਤ ‘ਸ਼੍ਰੀਵੱਲੀ’ ਦਾ ਪੰਜਾਬੀ ਵਰਜ਼ਨ ਵੀ ਸਾਹਮਣੇ ਆਇਆ ਹੈ।

ਦੱਸ ਦੇਈਏ ਕਿ ‘ਸ਼੍ਰੀਵੱਲੀ’ ਦੇ ਪੰਜਾਬੀ ਵਰਜ਼ਨ ਨੂੰ ਰਾਜਵੀਰ ਰਾਜਾ ਨੇ ਗਾਇਆ ਹੈ। ਰਾਜਵੀਰ ਪੰਜਾਬੀ ਗਾਇਕ, ਗੀਤਕਾਰ ਤੇ ਮਿਊਜ਼ਿਕ ਕੰਪੋਜ਼ਰ ਹੈ। ਯੂਟਿਊਬ ’ਤੇ ਇਸ ਗੀਤ ਨੂੰ ਹੁਣ ਤਕ 53 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਦੱਸ ਦੇਈਏ ਕਿ ਕਈ ਪੰਜਾਬੀ ਸਿਤਾਰੇ ਵੀ ਇਸ ਗੀਤ ਨੂੰ ਸਾਂਝਾ ਕਰ ਰਹੇ ਹਨ। ਇਸ ਗੀਤ ’ਤੇ ਲੋਕ ਵੀ ਰੱਜ ਕੇ ਕੁਮੈਂਟਸ ਕਰ ਰਹੇ ਹਨ ਤੇ ‘ਸ਼੍ਰੀਵੱਲੀ’ ਦੇ ਪੰਜਾਬੀ ਵਰਜ਼ਨ ਨੂੰ ਪਿਆਰ ਵੀ ਦੇ ਰਹੇ ਹਨ। ਸਾਊਥ ਸੁਪਰਸਟਾਰ ਅੱਲੂ ਅਰਜੁਨ ਦੀ ‘ਪੁਸ਼ਪਾ’ ਫ਼ਿਲਮ ਨੇ ਨਾ ਸਿਰਫ ਦੇਸ਼, ਸਗੋਂ ਪੂਰੀ ਦੁਨੀਆ ’ਚ ਰੱਜ ਕੇ ਤਹਿਲਕਾ ਮਚਾਇਆ ਹੈ। ਜੋ ਉਤਸ਼ਾਹ ‘ਬਾਹੂਬਲੀ’ ਦੇ ਸਮੇਂ ਦੇਖਣ ਨੂੰ ਮਿਲਿਆ ਸੀ, ਉਸੇ ਤਰ੍ਹਾਂ ਦਾ ਮਾਹੌਲ ‘ਪੁਸ਼ਪਾ’ ਨੂੰ ਲੈ ਕੇ ਵੀ ਬਣਿਆ।

ਹਰ ਪਾਸੇ ਫ਼ਿਲਮ ਦੀ ਚਰਚਾ ਹੋਈ। ਇਸ ਦੇ ਗੀਤਾਂ ’ਤੇ ਸਿਤਾਰਿਆਂ ਨੇ ਵੀ ਰੀਲਸ ਬਣਾਈਆਂ। ਡਾਇਲਾਗਸ ਵੀ ਖ਼ੂਬ ਮਸ਼ਹੂਰ ਹੋਏ। ਹੁਣ ਇਸ ਫ਼ਿਲਮ ਨਾਲ ਜੁੜੀ ਧਮਾਕੇਦਾਰ ਤੇ ਨਵੀਂ ਵੀਡੀਓ ਸਾਹਮਣੇ ਆਈ ਹੈ। ਇਸ ’ਚ ਦਿਖਾਇਆ ਗਿਆ ਹੈ ਕਿ ਅੱਲੂ ਅਰਜੁਨ ਖ਼ੁਦ ਨੂੰ ਕਿਵੇਂ ਪੁਸ਼ਪਾ ਰਾਜ ਬਣਾਉਂਦੇ ਸਨ। ਉਨ੍ਹਾਂ ਦੇ ਟਰਾਂਸਫਾਰਮੇਸ਼ਨ ਦੀ ਇਹ ਵੀਡੀਓ ਦੇਖਦਿਆਂ ਹੀ ਵਾਇਰਲ ਹੋ ਗਈ।ਇਸ ਵੀਡੀਓ ’ਚ ਅੱਲੂ ਅਰਜੁਨ ਆਪਣੀ ਮਹਿੰਗੀ ਗੱਡੀ ਤੋਂ ਉਤਰਦੇ ਦਿਖਾਈ ਦੇ ਰਹੇ ਹਨ। ਬਲੈਕ ਕਲਰ ਦੀ ਕੈਜ਼ੂਅਲ ਆਊਟਫਿਟ ’ਚ ਉਹ ਹੈਂਡਸਮ ਲੱਗ ਰਹੇ ਹਨ। ਉਹ ਆਪਣੀ ਵੈਨਿਟੀ ਵੱਲ ਵਧਦੇ ਹਨ, ਜਿਥੇ ਹੇਅਰਸਟਾਈਲਿਸਟ ਤੇ ਮੇਕਅੱਪ ਆਰਟਿਸਟ ਪਹਿਲਾਂ ਤੋਂ ਮੌਜੂਦ ਹਨ।

ਕੌਫੀ ਦੇ ਸਿੱਪ ਲੈਂਦਿਆਂ ਅੱਲੂ ਨੂੰ ਪੁਸ਼ਪਾ ’ਚ ਬਦਲਣ ਦੀ ਪੂਰੀ ਤਿਆਰੀ ਚੱਲ ਰਹੀ ਹੈ। ਇਕ ਪਾਸੇ ਸਕ੍ਰੀਨ ’ਤੇ ਉਹ ਤਸਵੀਰ ਵੀ ਲੱਗੀ ਹੈ, ਜਿਸ ਵਾਂਗ ਅੱਲੂ ਨੂੰ ਦਿਖਣਾ ਹੈ। ਉਨ੍ਹਾਂ ਦੇ ਵਾਲਾਂ ਨੂੰ ਸੈੱਟ ਕੀਤਾ ਜਾਂਦਾ ਹੈ। ਮੇਕਅੱਪ ਕੀਤਾ ਜਾਂਦਾ ਹੈ। ਮੱਥੇ ’ਤੇ ਸੱਟ ਦਾ ਨਿਸ਼ਾਨ ਵੀ ਬਣਾਇਆ ਜਾਂਦਾ ਹੈ, ਜੋ ਫ਼ਿਲਮ ਦੇ ਸੀਨ ’ਚ ਤੁਸੀਂ ਦੇਖਿਆ ਹੋਵੇਗਾ।