ਪੰਜਾਬੀ ਗਾਇਕੀ ਹੁਣ ਬਹੁਤ ਹੇਠਲੇ ਪੱਧਰ ਤੇ ਜਾ ਰਹੀ ਹੈ।ਜਿਸਦਾ ਨਮੂੰਨਾ ਬਲਾਚੋਰ ਚ ਹੋਏ ਕਬੱਡੀ ਕੱਪ ਤੇ ਵੇਖਣ ਨੂੰ ਮਿਲਿਆ।ਖ਼ਬਰਾਂ ਅਨੁਸਾਰ ਕਿਸੇ ਗੁਰ ਚੈਹਿਲ ਨਾਮੀ ਵਿਅਕਤੀ ਵੱਲੋ ਪੰਜਾਬੀ ਗਾਇਕ ਪ੍ਰੇਮ ਢਿੱਲੋ ਉੱਪਰ ਸਟੇਜ ਤੇ ਹਮਲਾ ਕੀਤਾ ਗਿਆ।ਪਰ ਉੱਥੇ ਮੋਜੂਦ ਸਾਥੀਆਂ ਵੱਲੋ ਉਸਦਾ ਬਚਾਅ ਕਰ ਲਿਆ ਗਿਆ।ਹਰੇਕ ਗਾਣਿਆਂ ਬਦਮਾਸ਼ੀ,ਹਥਿਆਰ,ਸੋਹਰਤਾਂ,ਨਸ਼ਿਆਂ ਤੇ ਗਲਤ ਕੰਮਾਂ ਨੂੰ ਉਤਸ਼ਾਹਿਤ ਕਰਕੇ ਇਹੋ ਕੁੱਝ ਹੋਵੇਗਾ।ਸਿਆਣਿਆਂ ਸੱਚ ਕਿਹਾ ਕਿ “ਜੋ ਬੀਜੋਗੇ ਉਹ ਵੰਡਣਾ ਵੀ ਪਵੇਗਾ” !
ਪ੍ਰੇਮਜੀਤ ਸਿੰਘ ਢਿੱਲੋਂ ਇੱਕ ਭਾਰਤੀ ਗਾਇਕ ਅਤੇ ਗੀਤਕਾਰ ਹੈ ਜੋ ਪੰਜਾਬੀ ਸੰਗੀਤ ਨਾਲ ਜੁੜਿਆ ਹੋਇਆ ਹੈ। ਉਸਨੇ ਆਪਣੇ ਗਾਇਕੀ ਦੇ ਕਰੀਅਰ ਦੀ ਸ਼ੁਰੂਆਤ ਸਾਲ 2018 ਵਿੱਚ ਸਿੰਗਲ “ਚੰਨ ਮਿਲਾਉਂਦੀ” ਨਾਲ ਕੀਤੀ ਸੀ। ਢਿੱਲੋਂ ਸਿੰਗਲ ਗਾਣਿਆਂ “ਬੂਟ ਕੱਟ” ਅਤੇ “ਓਲਡ ਸਕੂਲ” ਲਈ ਵੱਧ ਜਾਣਿਆ ਜਾਂਦਾ ਹੈ। ਉਸ ਦੇ ਗੀਤ ‘ਓਲਡ ਸਕੂਲ” ਵਿੱਚ ਸਿੱਧੂ ਮੂਸੇਵਾਲਾ ਅਤੇ ਨਸੀਬ ਵੀ ਸ਼ਾਮਿਲ ਸੀ। ਇਹ ਗੀਤ ਵੱਖ-ਵੱਖ ਮਿਊਜ਼ਿਕ ਚਾਰਟਾਂ ਉੱਪਰ ਫ਼ੀਚਰ ਕੀਤਾ ਗਿਆ ਸੀ।ਅੰਮ੍ਰਿਤਸਰ, ਪੰਜਾਬ ਵਿੱਚ ਜਨਮੇ ਢਿੱਲੋਂ ਨੇ ਆਪਣੇ ਸੰਗੀਤ ਕਰੀਅਰ ਦੀ ਸ਼ੁਰੂਆਤ ਮਾਰਚ 2018 ਵਿੱਚ ਰਿਲੀਜ਼ ਕੀਤੇ ਗੀਤ “ਚੰਨ ਮਿਲਾਉਂਦੀ” ਨਾਲ ਕੀਤੀ।
ਬਾਅਦ ਵਿੱਚ, Mr & Mrs 420 ਰਿਟਰਨਜ਼ ਤੋਂ ਉਸਦਾ ਅਗਲਾ ਗੀਤ ਅਗਸਤ 2018 ਵਿੱਚ ਜਾਰੀ ਕੀਤਾ ਗਿਆ ਸੀ। 2019 ਵਿੱਚ, ਉਸ ਦਾ ਸਿੰਗਲ “ਪੋਜਿਟਿਵ ਜੱਟ” ਜਾਰੀ ਕੀਤਾ ਗਿਆ ਸੀ। ਸਤੰਬਰ 2019 ਵਿੱਚ, ਉਸਨੂੰ ਸਿੱਧੂ ਮੂਸੇ ਵਾਲਾ ਦੁਆਰਾ ਜਾਰੀ ਸਿੰਗਲ “ਬੂਟ ਕੱਟ” ਨਾਲ ਸਫਲਤਾ ਮਿਲੀ। ਜਨਵਰੀ 2019 ਤੱਕ, ਗਾਣੇ ਨੂੰ ਯੂ-ਟਿਊਬ ‘ਤੇ 20 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਹੈ। ਜਨਵਰੀ 2020 ਵਿਚ, ਉਸ ਦਾ ਸਿੰਗਲ ਟਰੈਕ “ਓਲਡ ਸਕੂਲ” ਜਾਰੀ ਕੀਤਾ ਗਿਆ, ਜਿਸ ਵਿੱਚ ਮੂਸੇ ਵਾਲਾ ਅਤੇ ਨਸੀਬ ਵੀ ਸੀ।
ਗਾਣੇ ਨੂੰ ਯੂ-ਟਿਊਬ ‘ਤੇ ਰਿਲੀਜ਼ ਹੋਣ ਦੇ ਕੁਝ ਘੰਟਿਆਂ ਵਿੱਚ ਹੀ ਮਿਲੀਅਨ ਤੋਂ ਜ਼ਿਆਦਾ ਵਾਰ ਦੇਖਿਆ ਗਿਆ ਸੀ। ਨਾਲ ਹੀ, ਗਾਣਾ ਐਪਲ ਮਿਊਜ਼ਿਕ ਇੰਡੀਆ ਦੇ ਰੋਜ਼ਾਨਾ ਚਾਰਟਾਂ ਵਿੱਚ 16 ਵੇਂ ਨੰਬਰ ‘ਤੇ ਰਿਹਾ।