ਮਾਨਸਾ ਤੋਂ ਗਰਜਿਆ ਸਿੱਧੂ ਮੂਸੇ ਵਾਲਾ, ਕਿਹਾ– ‘ਸਾਨੂੰ ਨਹੀਂ ਚਾਹੀਦੈ ਦਿੱਲੀ ਮਾਡਲ’

0
114

ਅੱਜ ਦਾਣਾ ਮੰਡੀ, ਸਿਰਸਾ ਰੋਡ, ਮਾਨਸਾ ਵਿਖੇ ਕਾਂਗਰਸ ਦੀ ਵਿਸ਼ਾਲ ਰੈਲੀ ਰੱਖੀ ਗਈ ਹੈ। ਮਾਨਸਾ ਤੋਂ ਪੰਜਾਬੀ ਗਾਇਕ ਤੇ ਗੀਤਕਾਰ ਸਿੱਧੂ ਮੂਸੇ ਵਾਲਾ ਕਾਂਗਰਸ ਪਾਰਟੀ ਤੋਂ ਚੋਣ ਲੜ ਰਹੇ ਹਨ। ਇਸ ਰੈਲੀ ’ਚ ਅੱਜ ਕਾਂਗਰਸ ਦੀ ਸਮੁੱਚੀ ਪੰਜਾਬ ਲੀਡਰਸ਼ਿਪ ਦੇ ਨਾਲ-ਨਾਲ ਰਾਹੁਲ ਗਾਂਧੀ ਵੀ ਉਚੇਚੇ ਤੌਰ ’ਤੇ ਇਸ ਰੈਲੀ ’ਚ ਪਹੁੰਚੇ।

ਰੈਲੀ ਦੌਰਾਨ ਸਿੱਧੂ ਮੂਸੇ ਵਾਲਾ ਨੇ ਗਰਜਦਿਆਂ ਵਿਰੋਧੀ ਪਾਰਟੀਆਂ ’ਤੇ ਨਿਸ਼ਾਨਾ ਵਿੰਨ੍ਹਿਆ ਹੈ। ਸਿੱਧੂ ਨੇ ਕਿਹਾ ਕਿ ਬਦਲਾਅ ਜ਼ਰੂਰੀ ਹੁੰਦਾ ਹੈ। ਹਰ ਕੋਈ ਚਾਹੁੰਦਾ ਹੈ ਕਿ ਰਾਜਨੀਤੀ ’ਚ ਬਦਲਾਅ ਹੋਵੇ ਪਰ ਜੇਕਰ ਤੁਸੀਂ ਚੰਗੀ ਪਾਰਟੀ ਨੂੰ ਬਦਲ ਕੇ ਮਾੜੀ ਪਾਰਟੀ ਲਿਆਉਣੀ ਹੈ ਤਾਂ ਇਹ ਬਦਲਾਅ ਮਾੜਾ ਹੋਵੇਗਾ।

ਸਿੱਧੂ ਨੇ ਕਿਹਾ ਕਿ ਜੇ ਚੰਗਾ ਬੰਦਾ ਲੀਡਰ ਬਣ ਜਾਵੇਗਾ ਤਾਂ ਉਹ ਪੂਰੇ ਇਲਾਕੇ ਦੀ ਨੁਹਾਰ ਬਦਲ ਸਕਦਾ ਹੈ। ਸਿੱਧੂ ਨੇ ਇਸ ਦੌਰਾਨ ਆਮ ਆਦਮੀ ਪਾਰਟੀ ’ਤੇ ਵੀ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਦਿੱਲੀ ਵਿਖੇ ਇਕ ਸਿੱਖ ਕੁੜੀ ’ਤੇ ਹੋਏ ਜ਼ੁਲਮ ਨੂੰ ਯਾਦ ਕੀਤਾ ਤੇ ਇਹ ਕਿਹਾ ਕਿ ਪੰਜਾਬ ਨੂੰ ਦਿੱਲੀ ਮਾਡਲ ਦੀ ਲੋੜ ਨਹੀਂ ਹੈ।

ਸਿੱਧੂ ਨੇ ਕਿਹਾ ਕਿ ਲੋਕਾਂ ਦੀਆਂ ਦੁਆਵਾਂ ਨੇ ਉਸ ਨੂੰ ਬਹੁਤ ਕੁਝ ਬਣਾ ਦਿੱਤਾ ਹੈ। ਸ਼ੋਹਰਤ ਹਾਸਲ ਕਰਨ ਦੇ ਬਾਵਜੂਦ ਉਸ ਨੇ ਆਪਣਾ ਪਿੰਡ ਨਹੀਂ ਛੱਡਿਆ।