ਚੱਲਦੀ ਇੰਟਰਵਿਊ ’ਚ ਰੋਣ ਲੱਗੇ ਜੱਸੀ ਜਸਰਾਜ, ਕੈਮਰੇ ਅੱਗੇ ਆਖ ਦਿੱਤੀ ਇਹ ਗੱਲ (ਵੀਡੀਓ)

0
190

ਪੰਜਾਬੀ ਗਾਇਕ ਜੱਸੀ ਜਸਰਾਜ ਦਾ ਸੋਸ਼ਲ ਮੀਡੀਆ ’ਤੇ ਵੱਡੇ ਪੱਧਰ ’ਤੇ ਵਿਰੋਧ ਹੋ ਰਿਹਾ ਹੈ। ਜੱਸੀ ਜਸਰਾਜ ਦੇ ਵਿਰੋਧ ਦਾ ਕਾਰਨ ਉਨ੍ਹਾਂ ਦਾ ਭਾਜਪਾ ’ਚ ਸ਼ਾਮਲ ਹੋਣਾ ਹੈ। ਜਿਹੜਾ ਜੱਸੀ ਜਸਰਾਜ ਕਿਸਾਨੀ ਅੰਦੋਲਨ ਦੌਰਾਨ ਭਾਜਪਾ ਦੀ ਨਿੰਦਿਆ ਕਰਦਾ ਸੀ, ਉਹ ਹੁਣ ਭਾਜਪਾ ਦੀ ਤਾਰੀਫ਼ ਕਰ ਰਿਹਾ ਹੈ।ਲੋਕਾਂ ਜੱਸੀ ਜਸਰਾਜ ਨੂੰ ਗੱਦਾਰ ਤਕ ਆਖ ਰਹੇ ਹਨ। ਇਹੀ ਨਹੀਂ ਜੱਸੀ ਜਸਰਾਜ ਨੇ ਭਾਜਪਾ ਨਾਲ ਸਬੰਧ ਰੱਖਣ ਦੇ ਚਲਦਿਆਂ ਦੀਪ ਸਿੱਧੂ ਨੂੰ ਵੀ ਮਾੜਾ ਬੋਲਿਆ ਸੀ। ਉਥੇ ਹੁਣ ਜੱਸੀ ਜਸਰਾਜ ਨੂੰ ਦੀਪ ਸਿੱਧੂ ਖ਼ਿਲਾਫ਼ ਦਿੱਤੇ ਬਿਆਨ ਦੇ ਚਲਦਿਆਂ ਵੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸਿਆਸਤ ਨੂੰ ਲੈ ਕੇ ਤੇ ਭਾਜਪਾ ’ਚ ਸ਼ਾਮਲ ਹੋਣ ਨੂੰ ਲੈ ਕੇ ਜੱਸੀ ਜਸਰਾਜ ਨਾਲ ਖ਼ਾਸ ਗੱਲਬਾਤ ਕੀਤੀ ਗਈ ਹੈ। ਇਹ ਗੱਲਬਾਤ ਤੁਸੀਂ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰਕੇ ਦੇਖ ਸਕਦੇ ਹੋ–

ਆਏ ਦਿਨ ਮਸ਼ਹੂਰ ਪੰਜਾਬੀ ਕਲਾਕਾਰ ਰਾਜਨੀਤਕ ਪਾਰਟੀਆਂ ’ਚ ਸ਼ਾਮਲ ਹੋ ਰਹੇ ਹਨ। ਹੋਬੀ ਧਾਲੀਵਾਲ ਮਾਹੀ ਗਿੱਲ ਤੋਂ ਬਾਅਦ ਹੁਣ ਮਸ਼ਹੂਰ ਪੰਜਾਬੀ ਗਾਇਕ ਜੱਸੀ ਜਸਰਾਜ ਅੱਜ ਭਾਜਪਾ ’ਚ ਸ਼ਾਮਲ ਹੋ ਗਏ ਹਨ। ਜੱਸੀ ਜਸਰਾਜ ਦਾ ਪਾਰਟੀ ’ਚ ਸਵਾਗਤ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਨੇ ਕੀਤਾ ਹੈ।ਪਾਰਟੀ ’ਚ ਸ਼ਾਮਲ ਹੋਣ ਤੋਂ ਬਾਅਦ ਜੱਸੀ ਜਸਰਾਜ ਨੇ ਵਿਰੋਧੀ ਪਾਰਟੀਆਂ ਦੇ ਨਾਲ-ਨਾਲ ਹਨੀ ਸਿੰਘ ਤੇ ਸਿੱਧੂ ਮੂਸੇ ਵਾਲਾ ’ਤੇ ਮੁੜ ਨਿਸ਼ਾਨਾ ਵਿੰਨ੍ਹਿਆ ਹੈ।

ਜੱਸੀ ਜਸਰਾਜ ਨੇ ਕਿਹਾ ਕਿ ਪੰਜਾਬੀ ਮਿਊਜ਼ਿਕ ’ਚ ਇਨ੍ਹਾਂ ਵਲੋਂ ਅ ਸ਼ ਲੀ ਲ ਤਾ ਤੇ ਗੰਨ ਕਲਚਰ ਪ੍ਰਮੋਟ ਕੀਤਾ ਜਾ ਰਿਹਾ ਹੈ, ਜਿਸ ਦਾ ਉਨ੍ਹਾਂ ਨੇ ਬਿਨਾਂ ਡਰੇ ਵਿਰੋਧ ਕੀਤਾ ਹੈ।ਇਸ ਦੇ ਨਾਲ ਹੀ ਜੱਸੀ ਜਸਰਾਜ ਨੇ ਲੋਕਾਂ ਦਾ ਉਤਸ਼ਾਹ ਵਧਾਉਂਦਿਆਂ ਜੈਕਾਰੇ ਵੀ ਲਗਾਏ। ਦੱਸ ਦੇਈਏ ਕਿ ਜੱਸੀ ਜਸਰਾਜ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦਾ ਵੀ ਹਿੱਸਾ ਰਹਿ ਚੁੱਕੇ ਹਨ। ਹਾਲਾਂਕਿ ਆਮ ਆਦਮੀ ਪਾਰਟੀ ’ਚ ਉਨ੍ਹਾਂ ਦਾ ਸਫਰ ਜ਼ਿਆਦਾ ਦੇਰ ਨਹੀਂ ਚੱਲਿਆ।