ਉਰਵਸ਼ੀ ਰੌਤੇਲਾ ਆਪਣੇ ਫੈਸ਼ਨ ਸੈਂਸ ਨੂੰ ਲੈ ਕੇ ਹਮੇਸ਼ਾ ਚਰਚਾ ’ਚ ਰਹਿੰਦੀ ਹੈ। ਉਸ ਦੇ ਫੈਸ਼ਨ ਸੈਂਸ ਤੋਂ ਲੈ ਕੇ ਉਸ ਦੀ ਡਰੈੱਸ ਦੀ ਕੀਮਤ ਤਕ, ਪ੍ਰਸ਼ੰਸਕਾਂ ਦੀ ਨਜ਼ਰ ਹਰ ਚੀਜ਼ ’ਤੇ ਰਹਿੰਦੀ ਹੈ। ਹਾਲ ਹੀ ’ਚ ਉਰਵਸ਼ੀ ਦੇ ਗਲੇ ਦੇ ਇਕ ਨਿਸ਼ਾਨ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ।
ਉਸ ਨੂੰ ਏਅਰਪੋਰਟ ’ਤੇ ਦੇਖਿਆ ਗਿਆ ਸੀ, ਜਦੋਂ ਲੋਕਾਂ ਨੇ ਉਸ ਦੇ ਗਲੇ ’ਤੇ ਇਸ ਨਿਸ਼ਾਨ ਨੂੰ ਲਵ ਬਾਈਟ ਸਮਝਿਆ। ਇਸ ’ਤੇ ਇਕ ਨਿਊਜ਼ ਪੋਰਟਲ ਵਲੋਂ ਖ਼ਬਰ ਚੱਲਣ ਤੋਂ ਬਾਅਦ ਉਰਵਸ਼ੀ ਕਾਫੀ ਭੜਕ ਗਈ।
ਉਸ ਨੇ ਇਸ ਖ਼ਬਰ ’ਤੇ ਪ੍ਰਤੀਕਿਰਿਆ ਦਿੱਤੀ ਤੇ ਨਿਊਜ਼ ਪੋਰਟਲ ਨੂੰ ਖਰੀਆਂ-ਖਰੀਆਂ ਸੁਣਾਈਆਂ। ਉਰਵਸ਼ੀ ਨੇ ਲਿਖਿਆ, ‘ਘਟੀਆ! ਇਹ ਮੇਰੀ ਲਾਲ ਲਿਪਸਟਿੱਕ ਹੈ, ਜੋ ਮੇਰੇ ਮਾਸਕ ਨਾਲ ਫੈਲ ਗਈ ਹੈ। ਲਾਲ ਲਿਪਸਟਿੱਕ ਨੂੰ ਮੈਂਟੇਨ ਕਰਨਾ ਮੁਸ਼ਕਿਲ ਹੈ, ਕਿਸੇ ਵੀ ਲੜਕੀ ਤੋਂ ਪੁੱਛ ਲਓ।’
ਉਰਵਸ਼ੀ ਨੇ ਅੱਗੇ ਲਿਖਿਆ, ‘ਯਕੀਨ ਨਹੀਂ ਹੁੰਦਾ ਕਿ ਉਹ ਕਿਸੇ ਦੀ ਵੀ ਇਮੇਜ ਨੂੰ ਖ਼ਰਾਬ ਕਰਨ ਲਈ ਕੁਝ ਵੀ ਲਿਖ ਦਿੰਦੇ ਹਨ ਖ਼ਾਸ ਕਰਕੇ ਲੜਕੀਆਂ ਲਈ। ਤੁਸੀਂ ਮੇਰੀਆਂ ਉਪਲੱਬਧੀਆਂ ਬਾਰੇ ਕਿਉਂ ਨਹੀਂ ਲਿਖਦੇ, ਬਜਾਏ ਫੇਕ ਨਿਊਜ਼ ਫੈਲਾਉਣ ਦੇ, ਉਹ ਵੀ ਆਪਣੇ ਫਾਇਦੇ ਲਈ।’