ਮਾਪਿਆਂ ਦੇ ਇਕਲੋਤੇ ਪੁੱਤ ਨੂੰ ਅਮਰੀਕਾ ਚ ਮਿਲੀ ਇਸ ਤਰਾਂ ਮੌਤ , ਪੰਜਾਬ ਚ ਛਾਈ ਸੋਗ ਦੀ ਲਹਿਰ

0
176

ਪੰਜਾਬ ਦੇ ਬਹੁਤ ਸਾਰੇ ਨੌਜਵਾਨਾਂ ਵੱਲੋਂ ਆਪਣੇ ਉਜਵਲ ਭਵਿੱਖ ਦੀ ਖਾਤਰ ਵਿਦੇਸ਼ਾਂ ਦਾ ਰੁੱਖ ਕੀਤਾ ਜਾਂਦਾ ਹੈ। ਪੰਜਾਬ ਵਿੱਚ ਵੱਧ ਰਹੀ ਬੇਰੋਜ਼ਗਾਰੀ ਅਤੇ ਨਸ਼ਿਆਂ ਦੀ ਦਲਦਲ ਦੇ ਕਾਰਨ ਮਾਪਿਆਂ ਵੱਲੋਂ ਵੀ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਉਨ੍ਹਾਂ ਨੂੰ ਆਪਣੀ ਜਿੰਦਗੀ ਦੀ ਜਮਾਪੁੰਜੀ ਖਰਚ ਕੇ ਵਿਦੇਸ਼ ਭੇਜ ਦਿੱਤਾ ਜਾਂਦਾ ਹੈ ਤਾਂ ਜੋ ਉੱਥੇ ਜਾ ਕੇ ਬੱਚੇ ਆਪਣੀ ਜ਼ਿੰਦਗੀ ਨੂੰ ਹੋਰ ਬਿਹਤਰ ਬਣਾ ਸਕਣ। ਵਿਦੇਸ਼ਾਂ ਵਿੱਚ ਗਏ ਪੁੱਤਰਾਂ ਦੀ ਸੁੱਖ-ਸ਼ਾਂਤੀ ਲਈ ਜਿਥੇ ਮਾਪਿਆਂ ਵੱਲੋਂ ਹਰ ਵਕਤ ਦਿਨ-ਰਾਤ ਦੁਆਵਾਂ ਕੀਤੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਘਰ ਵਾਪਸ ਆਉਣ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾਂਦਾ ਹੈ। ਪਰ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਦੁੱਖ ਭਰੀਆਂ ਖਬਰਾਂ ਸਾਹਮਣੇ ਆ ਜਾਂਦੀਆਂ ਹਨ।

ਹੁਣ ਮਾਪਿਆਂ ਦੇ ਇਕਲੋਤੇ ਪੁੱਤਰ ਦੀ ਅਮਰੀਕਾ ਵਿੱਚ ਇਸ ਤਰਾਂ ਮੌਤ ਹੋਈ ਹੈ ਕਿ ਪੰਜਾਬ ਤੱਕ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਕਾਲਾ ਸੰਘਿਆਂ ਅਧੀਨ ਉਹਦੇ ਸਿੱਧਵਾਂ ਦੋਨਾਂ ਤੋਂ ਸਾਹਮਣੇ ਆਈ ਹੈ। ਜਿੱਥੇ ਇਸ ਪਿੰਡ ਦੇ ਇਕ ਨੌਜਵਾਨ ਦੀ ਅਮਰੀਕਾ ਵਿੱਚ ਮੌਤ ਹੋ ਗਈ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਵੱਲੋਂ ਦੱਸਿਆ ਗਿਆ ਹੈ ਕਿ ਜੱਸੀ ਸੂਦ ਪੁੱਤਰ ਤਿਲਕ ਰਾਜ ਸੂਦ ਨਿਵਾਸੀ ਸਿਧਵਾਂ ਦੋਨਾ ਆਪਣੇ ਬਿਹਤਰ ਭਵਿੱਖ ਲਈ ਸਾਢੇ ਤਿੰਨ ਸਾਲ ਪਹਿਲਾਂ ਅਮਰੀਕਾ ਗਿਆ ਸੀ।

ਜਿਥੇ ਮਾਪਿਆਂ ਵੱਲੋਂ ਬਹੁਤ ਸਾਰੇ ਸੁਫਨੇ ਸੰਜੋ ਕੇ ਆਪਣੇ ਪੁੱਤਰ ਨੂੰ ਵਿਦੇਸ਼ ਭੇਜਿਆ ਗਿਆ ਸੀ ਉਥੇ ਉਸ ਦੀ ਤੰਦਰੁਸਤੀ ਵਾਸਤੇ ਦੁਆਵਾਂ ਕਰ ਰਹੇ ਸਨ। ਜਿਥੇ ਇੱਕ ਨੌਜਵਾਨ ਅਮਰੀਕਾ ਵਿਚ ਡੇਢ ਕੁ ਮਹੀਨਾ ਪਹਿਲਾਂ ਹੀ ਪੱਕਾ ਹੋਇਆ ਸੀ। ਉੱਥੇ ਹੀ ਹੁਣ ਇਹ ਭਾਣਾ ਵਾਪਰ ਗਿਆ ਹੈ। ਦੱਸਿਆ ਗਿਆ ਹੈ ਕਿ ਜੱਸੀ ਅਮਰੀਕਾ ਦੇ ਵਿਚ ਕੈਲੇਫੋਰਨੀਆ ਤੋਂ ਸੰਨੋਜਜਾਂ ਲਈ ਟਰਾਲਾ ਚਲਾਉਦਾ ਸੀ। ਜਿਸ ਸਮੇਂ ਉਹ ਆਪਣੇ ਇਸ ਡਰਾਈਵਿੰਗ ਕੰਮ ਦੇ ਚੱਲਦੇ ਹੋਏ ਟਰਾਲਾ ਲੋਡ ਕਰ ਕੇ ਜਾ ਰਿਹਾ ਸੀ। ਤਾਂ ਅਚਾਨਕ ਹੀ ਅੱਗੇ ਇਕ ਕਾਰ ਨੂੰ ਬਚਾਉਣ ਦੇ ਚੱਕਰ ਵਿਚ ਟਰਾਲਾ ਪਲਟ ਗਿਆ।

ਕਿਉਂਕਿ ਅੱਗੇ ਇੱਕ ਜਾ ਰਹੀ ਕਾਰ ਵੱਲੋਂ ਅਚਾਨਕ ਹੀ ਬਰੇਕ ਲਗਾ ਦਿੱਤੀ ਗਈ ਸੀ। ਇਸ ਘਟਨਾ ਦੇ ਵਿਚ ਟਰੱਕ ਚਾਲਕ ਜੱਸੀ ਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ। ਇਸ ਤਰ੍ਹਾਂ ਦੀ ਜਾਣਕਾਰੀ ਪਿੰਡ ਪਹੁੰਚਦੇ ਹੀ ਸੋਗ ਦੀ ਲਹਿਰ ਫੈਲ ਗਈ ਹੈ ਦੱਸਿਆ ਗਿਆ ਹੈ ਕਿ ਮ੍ਰਿਤਕ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।