ਪੰਜਾਬ ਚ ਵਾਪਰਿਆ ਕਹਿਰ ਪਿਤਾ ਨਾਲ ਸਕੂਲ ਜਾਂਦੇ ਬੱਚੇ ਨੇ ਸਕੂਟਰੀ ਰੋਕ ਕੇ ਨਹਿਰ ਚ ਮਾਰੀ ਛਾਲ – ਮਚੀ ਹਾਹਾਕਾਰ

0
207

ਜ਼ਿੰਦਗੀ ਦੋ ਅਜਿਹੇ ਪਹਿਲੂਆਂ ਦੇ ਨਾਲ ਬਣਦੀ ਹੈ ਜਿਸ ਵਿੱਚ ਦੁੱਖ ਅਤੇ ਸੁੱਖ ਹਮੇਸ਼ਾਂ ਹੀ ਮਨੁੱਖ ਦੇ ਨਾਲ ਰਹਿੰਦੇ ਹਨ । ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜੋ ਜ਼ਿੰਦਗੀ ਚ ਆਏ ਸੁੱਖਾਂ ਦਾ ਸਮਾਂ ਹੱਸ ਖੇਡ ਕੇ ਲੰਘਾ ਦਿੰਦੇ ਹਨ , ਪਰ ਜਦੋਂ ਜ਼ਿੰਦਗੀ ਵਿੱਚ ਮੁਸ਼ਕਲਾਂ ਦਾ ਸਮਾਂ ਆਉਂਦਾ ਹੈ ਤਾ ਬਹੁਤ ਸਾਰੇ ਲੋਕ ਇਨ੍ਹਾਂ ਮੁਸ਼ਕਲਾਂ ਦੇ ਸਮੇਂ ਦੇ ਵਿਚ ਘਬਰਾ ਜਾਂਦੇ ਹਨ , ਜਿਸ ਕਾਰਨ ਉਹ ਮਾਨਸਿਕ ਤੌਰ ਤੇ ਪ੍ਰੇਸ਼ਾਨ ਜਾਣਾ ਸ਼ੁਰੂ ਹੋ ਜਾਂਦੇ ਨੇ ਤੇ ਕਈ ਵਾਰ ਇਨ੍ਹਾਂ ਮੁਸ਼ਕਲਾਂ ਦੇ ਸਮੇਂ ਦੇ ਵਿਚ ਉਹ ਖੌਫਨਾਕ ਕਦਮ ਚੁੱਕ ਲੈਂਦੇ ਹਨ । ਅਜਿਹਾ ਹੀ ਮਾਮਲਾ ਪੰਜਾਬ ਦੇ ਰੂਪਨਗਰ ਤੋਂ ਸਾਹਮਣੇ ਆਇਆ, ਜਿੱਥੇ ਕਿ ਇਕ ਨੌਵੀਂ ਜਮਾਤ ਦੇ ਵਿਦਿਆਰਥੀ ਦੇ ਵੱਲੋਂ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਗਈ ।

ਜਿਸ ਦੇ ਚੱਲਦੇ ਲੋਕਾਂ ਚ ਸਹਿਮ ਅਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਸੁਖਪ੍ਰੀਤ ਨਾਂ ਦਾ ਨੌਜਵਾਨ ਆਪਣੀ ਸਕੂਟਰੀ ਤੇ ਜਾ ਰਿਹਾ ਸੀ ਤੇ ਉਸ ਨੇ ਆਪਣੇ ਸਕੂਲ ਦਾ ਬੈਗ ਆਪਣੀ ਸਕੂਟਰੀ ਦੇ ਅੱਗੇ ਰੱਖਿਆ ਹੋਇਆ ਸੀ । ਜਦੋਂ ਪਿੰਡ ਦੀ ਨਹਿਰ ਆਈ ਤਾਂ ਉਸ ਨੇ ਆਪਣੀ ਰੋਕ ਲਈ ਤੇ ਉਸ ਨੇ ਬਿਨਾਂ ਕੁਝ ਕਹੇ ਨਹਿਰ ਚ ਛਲਾਂਗ ਲਗਾ ਦਿੱਤੀ ।

ਇਹ ਸਾਰੀ ਘਟਨਾ ਸੁਖਪ੍ਰੀਤ ਦੇ ਪਿਤਾ ਸਾਹਮਣੇ ਵਾਪਰੀ । ਅੱਖਾਂ ਸਾਹਮਣੇ ਪੁੱਤਰ ਨੂੰ ਜਾਂਦਾ ਵੇਖ ਕੇ ਸੁਖਪ੍ਰੀਤ ਦੇ ਪਿਤਾ ਇਸ ਸਮੇਂ ਸਦਮੇ ਵਿੱਚ ਹੈ । ਮੌਕੇ ਤੇ ਪੁਲਿਸ ਨੂੰ ਬੁਲਾਇਆ ਗਿਆ ਪਰ ਹਾਲੇ ਤੱਕ ਪੁਲੀਸ ਨੂੰ ਨਹਿਰ ਵਿੱਚੋਂ ਲਾਸ਼ ਬਰਾਮਦ ਨਹੀਂ ਹੋਈ । ਜ਼ਿਕਰਯੋਗ ਹੈ ਕਿ ਹਾਲੇ ਤੱਕ ਇਹ ਸਾਫ ਨਹੀਂ ਹੋਇਆ ਕਿ ਸੁਖਪ੍ਰੀਤ ਦੇ ਵੱਲੋਂ ਇਹ ਖੌਫਨਾਕ ਕਦਮ ਕਿਉਂ ਚੁੱਕਿਆ ਗਿਆ ਹੈ ਤੇ ਕਿਉਂ ਉਸਦੇ ਵੱਲੋਂ ਆਪਣੀ ਜ਼ਿੰਦਗੀ ਖ਼ਤਮ ਕੀਤੀ ਗਈ ਹੈ ।

ਫਿਲਹਾਲ ਇਹੀ ਪਤਾ ਚੱਲਿਆ ਹੈ ਕਿ ਸੁਖਪ੍ਰੀਤ ਪਿਛਲੇ ਡੇਢ ਮਹੀਨੇ ਤੋਂ ਸਕੂਲ ਨਹੀਂ ਜਾ ਰਿਹਾ ਸੀ ਤੇ ਉਹ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿ ਰਿਹਾ ਸੀ । ਹੁਣ ਪੁਲਸ ਵਲੋਂ ਇਸ ਮਾਮਲੇ ਸਬੰਧੀ ਬਾਰੀਕੀ ਨਾਲ ਜਾਂਚ ਪਡ਼ਤਾਲ ਕੀਤੀ ਜਾ ਰਹੀ ਹੈ ।