ਜਿਉਂਦੇ ਜੀਅ ਜਿੰਨੇ ਵੀ ਇਲਜ਼ਾਮ ਇਲਜ਼ਾਮ ਲਾਉਣ ਵਾਲਿਆਂ ਨੇ ਲਾਏ , ਉਹਦੇ ਮਰਨ ਤੱਕ ਕੋਈ ਵੀ ਸਾਬਿਤ ਨਾ ਹੋਇਆ..ਉਹ ਨਿੰਦਕਾਂ ਦੀ ਭੀੜ ਦੇ ਗੰਦ ਵਿੱਚੋਂ ਬਿਲਕੁਲ ਸਾਫ ਨਿਕਲ ਕੇ ਗਿਆ…
ਕੂੜ ਪ੍ਰਚਾਰ ਦੀ ਪ੍ਰਵਾਹ ਉਹਨੇ ਜਿਉਂਦੇ ਜੀਅ ਨੀ ਕੀਤੀ, ਮਰਕੇ ਕੀ ਕਰਨੀ ਆ..“ਛੱਡ ਪਰੇ ਬਾਈ“ ਸ਼ਬਦਾਂ ਦੇ ਛਿੱਟੇ ਨਾਲ ਘੰਟਿਆਂ ਬੱਧੀ ਉਹਦੇ ਵਿਰੁੱਧ ਹੁੰਦੇ ਪ੍ਰਚਾਰ ਦੀ ਅੱਗ ਨੂੰ ਉਹ ਪਲ ਵਿੱਚ ਸ਼ਾਂਤ ਕਰ ਦਿੰਦਾ ਸੀ.. ਨਾਂ ਉਹ ਵਿਕਿਆ , ਨਾਂ ਉਹ ਝੁਕਿਆ , ਆਪਣੀਆਂ ਪੜ੍ਹਾਈਆਂ ਦੀ ਕਦਰ ਕਰਦਾ ਉਹ ਪੜ੍ਹਿਆ ਲਿਖਿਆਂ ਵਾਂਗੂੰ ਵਿਚਰਿਆ , ਉਹ ਅਖੌਤੀ ਵਿਦਵਾਨ ਬਣਕੇ ਨਾ ਕਿਸੇ ਵਿਰੋਧੀ ਦੀ ਨਿੱਜਤਾ ਤੱਕ ਗਿਆ,ਨਾਂ ਕਿਸੇ ਨੂੰ ਕਦੇ ਕੁੱਝ ਗੰਦ ਬਕਿਆ , ਬਹੁਤ ਵਿਰੋਧੀ ਲੋਕਾਂ ਨੂੰ ਉਹ ਆਪਣੀ ਬੋਲਣੀ ਤੇ ਵਿਚਾਰਾਂ ਨਾਲ ਕੀਲ ਕੇ ਨਾਲ ਤੋਰਨ ਵਿੱਚ ਕਾਮਯਾਬ ਵੀ ਰਿਹਾ …ਬਾਈ ਬਾਈ ਕਰਦਾ ਉਹ ਸਭ ਦਾ “ਬਾਈ” ਬਣਕੇ ਤੁਰ ਗਿਆ .. ਹੈ ਸੀ ਬੰਦੇ ਚ ਕੁੱਝ , ਹਲੂਣਾ ਜਿਹਾ ਮਾਰ ਗਿਆ… “ਹਜ਼ਾਰੋਂ ਸਾਲ ਨਰਗਿਸ ਅਪਨੀ ਬੇਨੂਰੀ ਪੇ ਰੋਤੀ ਹੈ, ਬੜੀ ਮੁਸ਼ਕਿਲ ਸੇ ਹੋਤਾ ਹੈ, ਚਮਨ ਮੇਂ ਦੀਦਾਵਰ ਪੈਦਾ”
_✍️Harkewal Rakkar
ਕੱਲ੍ਹ ਦੀਪ ਸਿੱਧੂ ਦੇ ਇਕੱਠ ‘ਤੇ ਬੇਹਿਸਾਬੇ ਲੋਕ ਦੇਖ ਕੇ ਉਗਰਾਹਾਂ ਸਾਹਿਬ ਬਹੁਤ ਚੇਤੇ ਆਏ। ਆਪਣੇ ਕਾਡਰ ਦੇ ਹੰਕਾਰ ‘ਚ ਉਗਰਾਹਾਂ ਸਾਹਿਬ ਨੇ ਕਿਹਾ ਸੀ ਕਿ ਇਹ ਖੁਦਮੁਖਤਿਆਰੀ ਵਾਲੇ ਆਪਣਾ ਇਕੱਠ ਕਰਕੇ ਦੇਖ ਲੈਣ। ਉਗਰਾਹਾਂ ਸਾਹਿਬ ਬਹੁਤ ਇਕੱਠ ਸੀ ਜੀ, ਤੁਹਾਡੇ ਹੰਕਾਰ ਤੋਂ ਕਈ ਗੁਣਾ ਵੱਧ…..ਪਰ ਜਿਸ ਕੀਮਤ ‘ਤੇ ਇਹ ਇਕੱਠ ਹੋਇਆ, ਬਹੁਤ ਮਹਿੰਗੀ ਸੀ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ