ਦੀਪ ਦੇ ਚਾਹੁਣ ਵਾਲਿਆਂ ਲਈ ਅਹਿਮ ਸੁਨੇਹਾ

0
145

ਦੀਪ ਸਿੱਧੂ ਦੇ ਛੋਟੇ ਭਰਾ ਮਨਦੀਪ ਨੇ ਅਰਦਾਸ ਤੋਂ ਪਹਿਲਾਂ ਸੰਗਤ ਦਾ ਆਉਣ ਲਈ ਧੰਨਵਾਦ ਕੀਤਾ ਤੇ ਦੀਪ ਦੇ ਕਹੇ ਸ਼ਬਦ “ਹੋਂਦ ਬਚਾਉਣ ਦੀ ਲੜਾਈ” ਲੜਨ ਲਈ ਪਰਿਵਾਰ ਵੱਲੋਂ ਸਾਥ ਦੇਣ ਦਾ ਵਾਅਦਾ ਕੀਤਾ ਤੇ ਕੌਮ ਤੋਂ ਇਹ ਹੋਂਦ ਬਚਾਉਣ ਦੀ ਲੜਾਈ ਲੜਨ ਦੀ ਆਸ ਕੀਤੀ।

ਸ. ਅਜਮੇਰ ਸਿੰਘ ਨੇ ਬੋਲਦਿਆਂ ਕਿਹਾ ਕਿ ਦੀਪ ਨੇ ਖ਼ੁਦ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਸੰਤ ਜਰਨੈਲ ਸਿੰਘ ਦੇ ਪੈਰ ਵਰਗਾ ਵੀ ਨਹੀਂ। ਦੀਪ ਨੇ ਹੀ ਕਿਹਾ ਸੀ ਕਿ ਸਾਨੂੰ ਯੋਗਤਾ ਮੁਤਾਬਕ ਕਿਸੇ ਨੂੰ ਜਗ੍ਹਾ ਦੇਣੀ ਚਾਹੀਦੀ ਹੈ। ਉਨ੍ਹਾਂ ਦਾ ਇਸ਼ਾਰਾ ਜਜ਼ਬਾਤਾਂ ਦੇ ਵਹਿਣ ‘ਚ ਵਹਿ ਕੇ ਕੁਝ ਪੰਥ ਦਰਦੀਆਂ ਵੱਲੋਂ ਦੋਵਾਂ ਦੀ ਤੁਲਨਾ ਕਰਨ ਵੱਲ ਸੀ।

ਉਨ੍ਹਾਂ ਕਿਹਾ ਕਿ ਸੰਤਾਂ ਨੇ ਸੰਘਰਸ਼ ਦਾ ਵਹਿਣ ਮੋੜਿਆ ਸੀ ਤੇ ਦੀਪ ਨੇ ਉਸ ਵਹਿਣ ‘ਚ ਆਈ ਖੜੋਤ ਤੋੜੀ। ਦੋਵਾਂ ਦੇ ਰੋਲ ਵੱਖ-ਵੱਖ ਹਨ। ਸਾਡੇ ਕੋਲ਼ੋਂ ਖੜੋਤ ਨਹੀਂ ਟੁੱਟੀ, ਦੀਪ ਨੇ ਕਿਵੇਂ ਤੋੜ ਦਿੱਤੀ? ਇਸ ਸਵਾਲ ਦੇ ਜਵਾਬ ਲਈ ਕਈ ਵਾਰ ਵਿਚਾਰਾਂ ਕਰਨੀਆਂ ਪੈਣਗੀਆਂ।

ਉਨ੍ਹਾਂ ਕਿਹਾ ਕਿ ਦੀਪ ਜਦ ਬੋਲਦਾ ਸੀ ਤਾਂ ਪੰਜਾਬ ਦੀ ਅਣਖ ਬੋਲਦੀ ਸੀ। ਦੀਪ ਨੇ ਕੌਮ ‘ਚ ਰੂਹ ਭਰ ਦਿੱਤੀ ਸੀ, ਬਿਨਾ ਮਾਣ ਕੀਤਿਆਂ, ਬਿਨਾ ਕੋਈ ਕਰੈਡਿਟ ਲਿਆਂ।
ਦੀਪ ਸਿੱਧੂ ਦੇ ਮਾਤਾ ਜੀ ਤੇ ਪਰਿਵਾਰ ਨੂੰ ਸਨਮਾਨਿਤ ਕਰਨ ਤੋਂ ਬਾਅਦ ਸ. ਸਿਮਰਨਜੀਤ ਸਿੰਘ ਮਾਨ ਦੀ ਤਕਰੀਰ ਸ਼ੁਰੂ ਹੋਈ। ਉਨ੍ਹਾਂ ਦੀਪ ਸਿੱਧੂ ਦੀ ਮੌਤ ਨੂੰ ਸਰਕਾਰੀ ਸਾਜ਼ਿਸ਼ੀ ਕਤਲ ਗਰਦਾਨਿਆ। ਉਨ੍ਹਾਂ ਦੀਪ ਦੀ ਗ੍ਰਿਫ਼ਤਾਰੀ ਦੌਰਾਨ ਉਸਨੂੰ ਵੱਡੇ ਪੁਲਿਸ ਅਧਿਕਾਰੀ ਵੱਲੋਂ ਦਿੱਤੀ ਧਮਕੀ ਦਾ ਖੁਲਾਸਾ ਵੀ ਕੀਤਾ।