ਅਫਸਾਨਾ ਖ਼ਾਨ ਦੀ ਰਿਸੈਪਸ਼ਨ ਪਾਰਟੀ ‘ਚ ਸਪਨਾ ਚੌਧਰੀ ਨੇ ਕੀਤਾ ਡਾਂਸ, ਵੀਡੀਓ ਵਾਇਰਲ

0
169

ਚੰਡੀਗੜ੍ਹ- ਪਾਲੀਵੁੱਡ ਦੀ ਮਸ਼ਹੂਰ ਗਾਇਕਾ ਅਫਸਾਨਾ ਖਾਨ ਨੇ ਕੁਝ ਦਿਨ ਪਹਿਲੇ ਆਪਣੇ ਪ੍ਰੇਮੀ ਸਾਜ਼ ਨਾਲ ਵਿਆਹ ਕਰਵਾਇਆ ਹੈ। ਹੁਣ ਉਸ ਨੇ ਵਿਆਹ ਤੋਂ ਬਾਅਦ ਰਿਸੈਪਸ਼ਨ ਪਾਰਟੀ ਰੱਖੀ। ਉਨ੍ਹਾਂ ਦੀ ਰਿਸੈਪਸ਼ਨ ਪਾਰਟੀ ‘ਚ ਪੰਜਾਬੀ ਇੰਡਸਟਰੀ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਅਤੇ ਨਵੀਂ ਵਿਆਹੀ ਜੋੜੀ ਨੂੰ ਵਧਾਈ ਦਿੱਤੀ। ਅਫਸਾਨਾ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕਈ ਵੀਡੀਓਜ਼ ਸਾਂਝੀਆਂ ਕੀਤੀਆਂ ਹਨ। ਅਫਸਾਨਾ ਵਲੋਂ ਸਾਂਝੀ ਕੀਤੀ ਵੀਡੀਓ ‘ਚ ਮਸ਼ਹੂਰ ਡਾਂਸਰ ਸਪਨਾ ਚੌਧਰੀ ਸਾਜ਼ ਦਾ ਹੱਥ ਫੜ ਕੇ ਡਾਂਸ ਕਰਦੀ ਨਜ਼ਰ ਆ ਰਹੀ ਹੈ।

ਅਫਸਾਨਾ ਖਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ।

ਬੀਤੇ ਦਿਨੀਂ ਮਸ਼ਹੂਰ ਪੰਜਾਬੀ ਗਾਇਕਾ ਅਤੇ ਬਿੱਗ ਬੌਸ 15 ਦੀ ਪ੍ਰਤੀਯੋਗੀ ਅਫਸਾਨਾ ਖਾਨ ਦਾ ਵਿਆਹ ਆਪਣੇ ਦੋਸਤ ਸਾਜ ਨਾਲ ਹੋਇਆ। ਅੱਜ ਅਫਸਾਨਾ ਖਾਨ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ‘ਚ ਚੋਣਾਂ ਤੋਂ ਵਿਹਲੇ ਹੋ ਕੇ ਕਈ ਸਿਆਸੀ ਆਗੂਆਂ ਨੇ ਸ਼ਿਰਕਤ ਕੀਤੀ ਤੇ ਨਵੀਂ ਵਿਆਹੀ ਜੋੜੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਰਿਸੈਪਸ਼ਨ ‘ਚ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ, ਗਾਇਕ ਸਿੱਧੂ ਮੂਸੇਵਾਲਾ ਤੇ ਹੋਰ ਵੱਡੇ ਕਲਾਕਾਰ ਸ਼ਾਮਿਲ ਹੋਏ।