ਬੇਨਤੀ ਹੈ ਕਿ ਵੀਰ ਦੀਪ ਸਿੱਧੂ ਦੇ ਹਾਦਸੇ ਸਬੰਧੀ ਰੀਨਾ ਰਾਏ ਨੂੰ ਬੇਲੋੜਾ ਟਾਰਗਿੱਟ ਨਾ ਕਰੋ। ਵੀਰ ਦੇ ਜਹਾਨੋਂ ਜਾਣ ਤੋਂ ਬਾਅਦ ਇੱਕ ਤਾਂ ਉਹ ਪਹਿਲਾਂ ਹੀ ਦੁੱਖ ਤੇ ਸਦਮੇ’ਚ ਹੋਵੇਗੀ ਉੱਤੋੰ ਕੁਝ ਲੋਕ ਸੀ.ਆਈ.ਡੀ ਵਾਲੇ ਅਫ਼ਸਰ ਬਣ ਕੇ ਸਵਾਲ ਤੇ ਸਵਾਲ ਕਰ ਰਹੇ ਹਨ। ਘੱਟੋ ਘੱਟ ਦੀਪ ਬਾਈ ਦੇ ਉਸ ਨਾਲ ਰਿਸ਼ਤੇ ਦੀ ਹੀ ਕਦਰ ਕਰੋ। ਉਸ ਖਿਲਾਫ਼ ਅਜਿਹਾ ਮਾਹੌਲ ਸਿਰਜਿਆ ਗਿਆ ਹੈ ਕਿ ਜਦੋਂ ਦਾ ਹਾਦਸਾ ਹੋਇਆ ਲੋਕ ਉਦੋੰ ਤੋੰ ਹੀ ਉਸ ਨੂੰ ਗਾਲੀ ਗਲੋਚ ਕਰ ਰਹੇ ਹਨ। ਜੇਕਰ ਹਾਦਸੇ’ਚ ਉਸ ਦੀ ਜਾਨ ਬਚ ਗਈ ਤਾਂ ਇਸ ਵਿੱਚ ਉਸ ਦਾ ਕੀ ਕਸੂਰ ਹੈ ? ਸ਼ੱਕੀ ਬਿਰਤੀ ਵਾਲੇ ਲੋਕਾਂ ਨੇ ਪੀੜਤ ਨੂੰ ਦੋਸ਼ੀ ਬਣਾ ਦਿੱਤਾ। ਸਿੱਧਾ ਸਟੇਟ ਨੂੰ ਦੋਸ਼ੀ ਮੰਨੋ ਐਵੇਂ ਸਾਫ਼ਟ ਟਾਰਗਿੱਟ ਨਾ ਲਭੋ। ਸਮਾਂ ਦਵੋ ਜਦੋੰ ਉਸ ਨੂੰ ਠੀਕ ਲੱਗਿਆ ਉਹ ਆਪਣੇ ਆਪ ਸਭ ਕੁਝ ਦੱਸ ਦਵੇਗੀ; ਉਸ ਦਾ ਸੋਸ਼ਲ ਮੀਡੀਆ ਟਰਾਇਲ ਬੰਦ ਕਰੋ। ਪਹਿਲਾਂ ਲੋਕਾਂ ਨੇ ਬੇਲੋੜਾ ਦੀਪ ਨੂੰ ਤੰਗ ਕੀਤਾ ਹੁਣ ਰੀਨਾ ਨੂੰ ਕੀਤਾ ਹੋਇਆ।
ਦੂਜਾ ਬਾਈ ਦੀਪ ਸਿੱਧੂ ਆਪਣੀ ਪਹਿਲੀ ਪਤਨੀ ਨਾਲ ਦਸ ਸਾਲ ਤੋੰ ਵੱਖ ਹੈ। ਜਿਸ ਦੇ ਸਾਰੇ ਸਬੂਤ ਹਨ ਪਰ ਅਸੀਂ ਜਨਤਕ ਕਰਨ ਦੀ ਲੋੜ ਨਹੀੰ ਸਮਝਦੇ। ਉਹਨਾਂ ਦੇ ਘਰ ਇਸ ਵਿਆਹ ਤੋਂ ਇੱਕ ਬੱਚੀ ਹੈ। ਉਹ ਬੱਚੀ ਆਪਣੀ ਮਾਂ ਨਾਲ ਰਹਿੰਦੀ ਹੈ। ਉਹ ਆਪਣੀ ਬੱਚੀ ਨੂੰ ਲੈ ਕੇ ਹੀ ਸਸਕਾਰ ਅਤੇ ਭੋਗ ਤੇ ਆਈ ਸੀ। ਪਿਛਲੇ ਸਮੇਂ ਦੌਰਾਨ ਦੀਪ ਨੇ ਕਦੇ ਵੀ ਆਪਣੀ ਜਨਤਕ ਜ਼ਿੰਦਗੀ’ਚ ਆਪਣੀ ਵੱਖ ਹੋ ਚੁੱਕੀ ਘਰਵਾਲੀ ਦਾ ਜ਼ਿਕਰ ਨਹੀਂ ਕੀਤਾ। ਪਰ ਰੀਨਾ ਰਾਏ ਨਾਲ ਆਪਣੇ ਰਿਸ਼ਤੇ ਦਾ ਜ਼ਿਕਰ ਜ਼ਰੂਰ ਕੀਤਾ ਸੀ। ਇਸ ਲਈ ਬੇਵਜਾ ਕਹਾਣੀਆਂ ਘੜ ਕੇ ਉਸ ਨੂੰ ਸ਼ੱਕੀ ਤੇ ਬਦਨਾਮ ਨਾ ਕਰੋ।
ਇਸ’ਚ ਕੋਈ ਸ਼ੱਕ ਨਹੀੰ ਕਿ ਦੀਪ ਬਾਈ ਦਾ ਹਾਦਸਾ ਪਲੈਨ ਕਰਕੇ ਕੀਤਾ ਗਿਆ ਹੈ। ਪਰ ਨਾਲ ਦੀ ਸੀਟ ਤੇ ਬੈਠੇ ਤੇ ਹੀ ਸ਼ੱਕ ਕਰਨ ਦੀ ਕੋਈ ਤੁਕ ਨਹੀੰ ਬਣਦੀ ਕਿ ਉਹ ਕਿਵੇਂ ਬਚ ਗਿਆ।ਨੋਟ: ਬੇਨਤੀ ਸਿਰਫ਼ ਇਸੇ ਲਈ ਕੀਤੀ ਗਈ ਹੈ ਕਿ ਅਜਿਹਾ ਮਾਹੌਲ ਨਾ ਸਿਰਜਿਆ ਜਾਵੇ। ਕਿਸੇ ਵੀ ਆਪੂ ਬਣੇ ਸੀ.ਆਈ.ਡੀ ਅਫ਼ਸਰ ਨਾਲ ਬਹਿਸ ਨਹੀੰ ਕੀਤੀ ਜਾਵੇਗੀ।
– ਸਤਵੰਤ ਸਿੰਘ