ਭਰਾ ਦੀਆਂ ਸ਼ਰਮਨਾਕ ਕਰਤੂਤਾਂ ਤੋਂ ਦੁਖੀ ਭੈਣ ਨੇ ਅੰਤ ਚੁੱਕਿਆ ਦਿਲ ਕੰਬਾਉਣ ਵਾਲਾ ਕਦਮ

0
177

ਦੀਨਾਨਗਰ : ਭਰਾ (ਤਾਏ ਦੇ ਲੜਕੇ) ਵਲੋਂ ਮਾੜੀ ਨਜ਼ਰ ਰੱਖਣ ਤੋਂ ਦੁਖੀ ਹੋ ਕੇ ਇਕ ਭੈਣ ਨੇ ਜ਼ਹਿਰੀਲੀ ਦਵਾਈ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਸਬੰਧੀ ਦੀਨਾਨਗਰ ਪੁਲਸ ਨੇ ਨੌਜਵਾਨ ਖ਼ਿਲਾਫ ਮਾਮਲਾ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਮ੍ਰਿਤਕ ਕੁੜੀ ਦੀ ਮਾਤਾ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ 11 ਸਾਲ ਪਹਿਲਾਂ ਹੋ ਚੁੱਕੀ ਹੈ। ਉਸ ਦਾ ਇਕ ਪੁੱਤਰ ਅਤੇ ਤਿੰਨ ਧੀਆਂ ਹਨ। ਉਸ ਦੀ ਸਭ ਤੋਂ ਵੱਡੀ ਕੁੜੀ ਘਰ ’ਚ ਹੀ ਸਿਲਾਈ ਦਾ ਕੰਮ ਕਰਦੀ ਸੀ, ਜਿਸ ਨੂੰ ਉਸ ਦੇ ਜੇਠ ਦਾ ਲੜਕਾ ਤੰਗ-ਪ੍ਰੇਸ਼ਾਨ ਕਰਦਾ ਸੀ।

ਉਸ ਨੇ ਦੱਸਿਆ ਕਿ 6 ਦਿਨ ਪਹਿਲਾਂ ਹੀ ਕੁੜੀ ਆਪਣੇ ਕਮਰੇ ’ਚ ਰੋ ਰਹੀ ਸੀ, ਜਿਸ ਨੂੰ ਰੋਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਤਾਏ ਦਾ ਪੁੱਤਰ ਮੈਨੂੰ ਤੰਗ-ਪ੍ਰੇਸ਼ਾਨ ਕਰਦਾ ਹੈ ਅਤੇ ਕਰੀਬ 3 ਮਹੀਨੇ ਪਹਿਲਾਂ ਤੁਹਾਡੀ ਗੈਰ-ਮੌਜੂਦਗੀ ’ਚ ਮੈਨੂੰ ਆਪਣੀਆਂ ਗੱਲਾਂ ਵਿਚ ਲੈ ਕੇ ਮੇਰੇ ਨਾਲ ਸਬੰਧ ਬਣਾਏ ਹਨ, ਜੋ ਮੈਨੂੰ ਹੁਣ ਵੀ ਸਬੰਧ ਬਣਾਉਣ ਲਈ ਤੰਗ-ਪ੍ਰੇਸ਼ਾਨ ਕਰਦਾ ਹੈ, ਜਿਸ ’ਤੇ ਮੈਂ ਉਸਦੇ ਘਰ ਸ਼ਿਕਾਇਤ ਲੈ ਕੇ ਗਈ ਪਰ ਉਹ 25 ਫਰਵਰੀ ਨੂੰ ਸ਼ਰਾਬ ਪੀ ਕੇ ਮੇਰੇ ਘਰ ਆਇਆ ਤਾਂ ਉਸ ਨੇ ਸਾਨੂੰ ਸਾਰੇ ਪਰਿਵਾਰ ਨੂੰ ਗਾਲ੍ਹਾਂ ਕੱਢਣਗੀਆਂ ਸ਼ੁਰੂ ਕਰ ਦਿੱਤੀਆਂ ਅਤੇ ਮੇਰੀ ਧੀ ਨੂੰ ਬਦਨਾਮ ਕਰਨ ਦੀਆਂ ਧਮਕੀਆਂ ਦਿੱਤੀਆਂ

26 ਫਰਵਰੀ ਨੂੰ ਉਹ ਆਪਣੀ ਛੋਟੀ ਧੀ ਨੂੰ ਨਾਲ ਲੈ ਕੇ ਸ਼ਹਿਰ ਦੀਨਾਨਗਰ ਵਿਖੇ ਦਵਾਈ ਲੈਣ ਗਈ ਸੀ ਤਾਂ ਜਦੋਂ ਘਰ ਵਾਪਸ ਆਈ ਤਾਂ ਵੱਡੀ ਕੁੜੀ ਮੰਜੇ ’ਤੇ ਪਈ ਸੀ, ਜਿਸਨੂੰ ਨੂੰ ਤੁਰੰਤ ਹਸਪਤਾਲ ਕੋਟਲੀ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਸਿਹਤ ਜ਼ਿਆਦਾ ਖਰਾਬ ਹੋਣ ’ਤੇ ਉਸ ਨੂੰ ਰੈਫਰ ਕਰ ਦਿੱਤਾ, ਜਿਸ ਦੀ ਇਕ ਪ੍ਰਾਈਵੇਟ ਹਸਪਤਾਲ ਵਿਚ ਮੌਤ ਹੋ ਗਈ। ਉਸ ਨੇ ਦੱਸਿਆ ਕਿ ਮੇਰੀ ਧੀ ਨੇ ਦੋਸ਼ੀ ਤੋਂ ਦੁਖੀ ਹੋ ਕੇ ਕੋਈ ਜ਼ਹਿਰੀਲੀ ਦਵਾਈ ਖਾ ਕੇ ਆਪਣੀ ਜੀਵਨ ਲੀਲਾ ਖ਼ਤਮ ਕੀਤੀ ਹੈ। ਉਧਰ ਇਸ ਸਬੰਧੀ ਜਦੋਂ ਥਾਣਾ ਦੀਨਾਨਗਰ ਦੇ ਇੰਚਾਰਜ ਮਨਦੀਪ ਸਲਗੋਤਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦੀ ਮਾਤਾ ਦੇ ਬਿਆਨਾਂ ’ਤੇ ਮੁਲਜ਼ਮ ਖ਼ਿਲਾਫ ਧਾਰਾ-306 ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।