ਯੂ. ਕੇ. ’ਚ ਲਾਈਵ ਸ਼ੋਅ ਦੌਰਾਨ ਸ਼ੈਰੀ ਮਾਨ ਨਾਲ ਸਟੇਜ ’ਤੇ ਹੋਈ ਬਦਤਮੀਜ਼ੀ, ਪੁੱਟੇ ਵਾਲ (ਵੀਡੀਓ)

0
333

ਸ਼ੈਰੀ ਮਾਨ ਆਏ ਦਿਨ ਕਿਸੇ ਨਾ ਕਿਸੇ ਗੱਲ ਕਾਰਨ ਚਰਚਾ ’ਚ ਆ ਜਾਂਦੇ ਹਨ। ਹਾਲ ਹੀ ’ਚ ਸ਼ੈਰੀ ਮਾਨ ਦਾ ਯੂ. ਕੇ. ’ਚ ਸ਼ੋਅ ਸੀ। ਇਸ ਸ਼ੋਅ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਸ਼ੈਰੀ ਮਾਨ ਨਾਲ ਸਟੇਜ ’ਤੇ ਬਦਤਮੀਜ਼ੀ ਹੁੰਦੀ ਦੇਖੀ ਜਾ ਸਕਦੀ ਹੈ।

ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਸ਼ੋਅ ਦੌਰਾਨ ਸ਼ੈਰੀ ਮਾਨ ਪਹਿਲਾਂ ਆਪਣੇ ਪ੍ਰਸ਼ੰਸਕਾਂ ਨਾਲ ਤਸਵੀਰਾਂ ਖਿਚਵਾਉਂਦੇ ਹਨ। ਜਦੋਂ ਸ਼ੈਰੀ ਪ੍ਰਸ਼ੰਸਕਾਂ ਨਾਲ ਤਸਵੀਰਾਂ ਖਿਚਵਾ ਰਹੇ ਹੁੰਦੇ ਹਨ ਤਾਂ ਉਦੋਂ ਕੋਈ ਅਣਪਛਾਤਾ ਵਿਅਕਤੀ ਉਨ੍ਹਾਂ ਦੇ ਵਾਲ ਪੁੱਟ ਦਿੰਦਾ ਹੈ।

ਇਸ ਤੋਂ ਬਾਅਦ ਸਕਿਓਰਿਟੀ ਗਾਰਡਸ ਸ਼ੈਰੀ ਨੂੰ ਪ੍ਰਸ਼ੰਸਕਾਂ ਤੋਂ ਦੂਰ ਲੈ ਕੇ ਜਾਂਦੇ ਹਨ। ਫਿਰ ਸ਼ੈਰੀ ਮਾਨ ਨੂੰ ਮਾਰਨ ਲਈ ਕੋਈ ਵਿਅਕਤੀ ਸਟੇਜ ’ਤੇ ਆਉਂਦਾ ਹੈ, ਜਿਸ ਨੂੰ ਸਕਿਓਰਿਟੀ ਗਾਰਡਸ ਸਟੇਜ ਤੋਂ ਹੇਠਾਂ ਸੁੱਟ ਦਿੰਦੇ ਹਨ।

ਇਹ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਤੋਂ ਬਾਅਦ ਸ਼ੈਰੀ ਮਾਨ ਨੇ ਇੰਸਟਾਗ੍ਰਾਮ ’ਤੇ ਇਕ ਪੋਸਟ ਵੀ ਸਾਂਝੀ ਕੀਤੀ ਹੈ। ਸ਼ੈਰੀ ਨੇ ਪੋਸਟ ’ਚ ਲਿਖਿਆ, ‘ਮੈਸਿਜਿਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਮੈਂ ਠੀਕ ਹਾਂ ਤੇ ਹਮੇਸ਼ਾ ਠੀਕ ਰਹਾਂਗਾ। ਬਸ ਮੇਰਾ ਕਦੇ ਫੋਨ ਨਾ ਖੋਹਣਾ।’

ਇਸ ਤੋਂ ਬਾਅਦ ਸ਼ੈਰੀ ਮਾਨ ਨੇ ਹਾਸੇ ਵਾਲੀ ਇਮੋਜੀ ਵੀ ਸਾਂਝੀ ਕੀਤੀ ਹੈ।