ਅਫਸਾਨਾ ਖ਼ਾਨ ਨੂੰ ਆਇਆ ਪੈਨਿਕ ਅਟੈਕ, ‘ਬਿੱਗ ਬੌਸ’ ਛੱਡ ਪਹੁੰਚੀ ਪੰਜਾਬ

0
161

ਬਿੱਗ ਬੌਸ 15’ ’ਚ ਮਸ਼ਹੂਰ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਦੇ ਸ਼ਾਮਲ ਹੋਣ ਦੀਆਂ ਖ਼ਬਰਾਂ ਸਾਹਮਣੇ ਆਉਂਦਿਆਂ ਹੀ ਉਸ ਦੇ ਪ੍ਰਸ਼ੰਸਕ ਬੇਹੱਦ ਉਤਸ਼ਾਹਿਤ ਹੋ ਗਏ ਸਨ। ਪ੍ਰੋਮੋ ਵੀਡੀਓ ’ਚ ਅਫਸਾਨਾ ਖ਼ਾਨ ਦੀ ਝਲਕ ਦੇਖਣ ਤੋਂ ਬਾਅਦ ਉਸ ਦੀ ਸ਼ੋਅ ’ਚ ਐਂਟਰੀ ਦੀ ਪੁਸ਼ਟੀ ਵੀ ਹੋ ਗਈ ਸੀ ਪਰ ਨਵੀਂ ਰਿਪੋਰਟ ਮੁਤਾਬਕ ਅਫਸਾਨਾ ਖ਼ਾਨ ਹੁਣ ਸ਼ੋਅ ’ਚ ਐਂਟਰੀ ਨਹੀਂ ਕਰੇਗੀ। ਉਹ ਐਂਟਰੀ ਕਰਨ ਤੋਂ ਪਹਿਲਾਂ ਹੀ ਸ਼ੋਅ ਤੋਂ ਬਾਹਰ ਹੋ ਗਈ ਹੈ।

ਖ਼ਬਰਾਂ ਮੁਤਾਬਕ ਬੀਤੀ ਸ਼ਾਮ ਹੋਟਲ ਦੇ ਕਮਰੇ ’ਚ ਅਫਸਾਨਾ ਖ਼ਾਨ ਨੂੰ ਪੈਨਿਕ ਅਟੈਕ ਆਇਆ ਸੀ। ਇਸ ਤੋਂ ਬਾਅਦ ਮੇਕਰਜ਼ ਨੇ ਉਸ ਨੂੰ ਮੌਕੇ ’ਤੇ ਹੀ ਮੈਡੀਕਲ ਸੁਵਿਧਾਵਾਂ ਦਿੱਤੀਆਂ। ਪੈਨਿਕ ਅਟੈਕ ਆਉਣ ਤੋਂ ਬਾਅਦ ਅਫਸਾਨਾ ਖ਼ਾਨ ਨੇ ਸ਼ੋਅ ’ਚ ਐਂਟਰੀ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਰਿਪੋਰਟ ਦੀ ਮੰਨੀਏ ਤਾਂ ਅਫਸਾਨਾ ਪੰਜਾਬ ਵਾਪਸ ਆ ਗਈ ਹੈ ਤੇ ਹੁਣ ਉਹ ਸਲਮਾਨ ਖ਼ਾਨ ਦੇ ਸ਼ੋਅ ‘ਬਿੱਗ ਬੌਸ 15’ ਦਾ ਹਿੱਸਾ ਨਹੀਂ ਬਣੇਗੀ।

ਅਫਸਾਨਾ ਖ਼ਾਨ ‘ਬਿੱਗ ਬੌਸ’ ’ਚ ਐਂਟਰੀ ਕਰਨ ਲਈ ਬਿਲਕੁਲ ਤਿਆਰ ਸੀ। ਉਸ ਨੇ ਪ੍ਰੋਮੋ ਵੀ ਸ਼ੂਟ ਕਰ ਲਿਆ ਸੀ, ਜਿਸ ਨੂੰ ਕਲਰਸ ਨੇ ਸਾਂਝਾ ਵੀ ਕੀਤਾ ਸੀ। ਅਫਸਾਨਾ ਬੀਤੇ ਕੁਝ ਦਿਨਾਂ ਤੋਂ ਮੁੰਬਈ ਦੇ ਇਕ ਹੋਟਲ ’ਚ ਇਕਾਂਤਵਾਸ ਸੀ ਤੇ ਉਥੇ ਬੀਤੀ ਸ਼ਾਮ ਉਸ ਨੂੰ ਪੈਨਿਕ ਅਟੈਕ ਆ ਗਿਆ। ਪ੍ਰਸ਼ੰਸਕ ਅਫਸਾਨਾ ਖ਼ਾਨ ਨੂੰ ਸ਼ੋਅ ’ਚ ਆਪਣਾ ਖ਼ੂਬਸੂਰਤ ਆਵਾਜ਼ ਤੇ ਬੁਲੰਦ ਪਰਸਨੈਲਿਟੀ ਦਾ ਜਾਦੂ ਬਿਖੇਰਦਾ ਦੇਖਣ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਸਨ ਪਰ ਇਹ ਖ਼ਬਰ ਗਾਇਕਾ ਦੇ ਪ੍ਰਸ਼ੰਸਕਾਂ ਨੂੰ ਜ਼ਰੂਰ ਦੁਖੀ ਕਰ ਦੇਵੇਗੀ।

ਦੱਸ ਦੇਈਏ ਕਿ ਅਫਸਾਨਾ ਖ਼ਾਨ ਨੇ ਖ਼ੁਦ ਇੰਸਟਾਗ੍ਰਾਮ ’ਤੇ ਇਕ ਪੋਸਟ ਸਾਂਝੀ ਕਰਕੇ ਆਪਣੀ ਸਿਹਤ ਬਾਰੇ ਗੱਲ ਕੀਤੀ ਹੈ। ਇਸ ਪੋਸਟ ’ਚ ਉਹ ਲਿਖਦੀ ਹੈ, ‘ਮੈਂ ਠੀਕ ਨਹੀਂ ਹਾਂ ਦੁਆ ਕਰੋ, ਬੀਮਾਰ ਹਾਂ ਬਹੁਤ।