ਆਖਿਰ ਕੌਣ ਹੈ ਰੀਨਾ ਰਾਏ? ਜਾਣੋ ਇਸ ਵੀਡੀਓ ਦੇ ਵਿਚ

0
420

ਦੀਪ ਸਿੱਧੂ ਦੇ ਦਿਹਾਂਤ ਤੋਂ ਬਾਅਦ ਰੀਨਾ ਰਾਏ ਚਰਚਾ ’ਚ ਆ ਗਈ ਹੈ। ਰੀਨਾ ਰਾਏ ਉਹ ਮਹਿਲਾ ਹੈ, ਜੋ ਦੀਪ ਸਿੱਧੂ ਦੀ ਮੌਤ ਵੇਲੇ ਉਸ ਨਾਲ ਸਕਾਰਪੀਓ ਗੱਡੀ ’ਚ ਮੌਜੂਦ ਸੀ।ਰੀਨਾ ਰਾਏ ਨੇ ਦੀਪ ਸਿੱਧੂ ਨਾਲ ਫ਼ਿਲਮ ‘ਰੰਗ ਪੰਜਾਬ’ ’ਚ ਕੰਮ ਵੀ ਕੀਤਾ ਹੈ।

ਪਿਛਲੇ ਸਾਲ 26 ਜਨਵਰੀ ਦੀ ਘਟਨਾ ਮੌਕੇ ਇਹ ਅਫਵਾਹਾਂ ਵੀ ਸਨ ਕਿ ਦੀਪ ਸਿੱਧੂ ਦੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਜੋ ਵੀਡੀਓਜ਼ ਅਪਲੋਡ ਕੀਤੀਆਂ ਗਈਆਂ, ਉਹ ਰੀਨਾ ਰਾਏ ਨੇ ਅਮਰੀਕਾ ਤੋਂ ਕੀਤੀਆਂ ਸਨ।

ਬੇਨਤੀ ਹੈ ਕਿ ਵੀਰ ਦੀਪ ਸਿੱਧੂ ਦੇ ਹਾਦਸੇ ਸਬੰਧੀ ਰੀਨਾ ਰਾਏ ਨੂੰ ਬੇਲੋੜਾ ਟਾਰਗਿੱਟ ਨਾ ਕਰੋ। ਵੀਰ ਦੇ ਜਹਾਨੋਂ ਜਾਣ ਤੋਂ ਬਾਅਦ ਇੱਕ ਤਾਂ ਉਹ ਪਹਿਲਾਂ ਹੀ ਦੁੱਖ ਤੇ ਸਦਮੇ’ਚ ਹੋਵੇਗੀ ਉੱਤੋੰ ਕੁਝ ਲੋਕ ਸੀ.ਆਈ.ਡੀ ਵਾਲੇ ਅਫ਼ਸਰ ਬਣ ਕੇ ਸਵਾਲ ਤੇ ਸਵਾਲ ਕਰ ਰਹੇ ਹਨ। ਘੱਟੋ ਘੱਟ ਦੀਪ ਬਾਈ ਦੇ ਉਸ ਨਾਲ ਰਿਸ਼ਤੇ ਦੀ ਹੀ ਕਦਰ ਕਰੋ। ਉਸ ਖਿਲਾਫ਼ ਅਜਿਹਾ ਮਾਹੌਲ ਸਿਰਜਿਆ ਗਿਆ ਹੈ ਕਿ ਜਦੋਂ ਦਾ ਹਾਦਸਾ ਹੋਇਆ ਲੋਕ ਉਦੋੰ ਤੋੰ ਹੀ ਉਸ ਨੂੰ ਗਾਲੀ ਗਲੋਚ ਕਰ ਰਹੇ ਹਨ। ਜੇਕਰ ਹਾਦਸੇ’ਚ ਉਸ ਦੀ ਜਾਨ ਬਚ ਗਈ ਤਾਂ ਇਸ ਵਿੱਚ ਉਸ ਦਾ ਕੀ ਕਸੂਰ ਹੈ ? ਸ਼ੱਕੀ ਬਿਰਤੀ ਵਾਲੇ ਲੋਕਾਂ ਨੇ ਪੀੜਤ ਨੂੰ ਦੋਸ਼ੀ ਬਣਾ ਦਿੱਤਾ। ਸਿੱਧਾ ਸਟੇਟ ਨੂੰ ਦੋਸ਼ੀ ਮੰਨੋ ਐਵੇਂ ਸਾਫ਼ਟ ਟਾਰਗਿੱਟ ਨਾ ਲਭੋ। ਸਮਾਂ ਦਵੋ ਜਦੋੰ ਉਸ ਨੂੰ ਠੀਕ ਲੱਗਿਆ ਉਹ ਆਪਣੇ ਆਪ ਸਭ ਕੁਝ ਦੱਸ ਦਵੇਗੀ; ਉਸ ਦਾ ਸੋਸ਼ਲ ਮੀਡੀਆ ਟਰਾਇਲ ਬੰਦ ਕਰੋ। ਪਹਿਲਾਂ ਲੋਕਾਂ ਨੇ ਬੇਲੋੜਾ ਦੀਪ ਨੂੰ ਤੰਗ ਕੀਤਾ ਹੁਣ ਰੀਨਾ ਨੂੰ ਕੀਤਾ ਹੋਇਆ।