ਲਾਈਵ ਸ਼ੋਅ ਦੌਰਾਨ ਜਦੋਂ ਲਾੜਾ-ਲਾੜੀ ਨੇ ਪਹਿਨਾਈ ਗੁਰਦਾਸ ਮਾਨ ਨੂੰ ਸੋਨੇ ਦੀ ਚੇਨ (ਵੀਡੀਓ)

0
286

ਗੁਰਦਾਸ ਮਾਨ ਦਾ ਜਿਥੇ ਵਿਰੋਧ ਹੁੰਦਾ ਹੈ, ਉਥੇ ਉਨ੍ਹਾਂ ਨੂੰ ਚਾਹੁਣ ਵਾਲਿਆਂ ਦੀ ਗਿਣਤੀ ਵੀ ਲੱਖਾਂ ’ਚ ਹੈ। ਹਾਲ ਹੀ ’ਚ ਇਸ ਦੀ ਮਿਸਾਲ ਗੁਰਦਾਸ ਮਾਨ ਦੇ ਇਕ ਸ਼ੋਅ ਦੌਰਾਨ ਦੇਖਣ ਨੂੰ ਮਿਲੀ।

ਦਰਅਸਲ ਗੁਰਦਾਸ ਮਾਨ ਕਿਸੇ ਵਿਆਹ ਸਮਾਰੋਹ ’ਚ ਆਪਣੀ ਪੇਸ਼ਕਾਰੀ ਦੇਣ ਗਏ ਸਨ। ਇਸ ਦੌਰਾਨ ਕੁਝ ਅਜਿਹਾ ਹੋਇਆ, ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਹੋਇਆ ਇੰਝ ਕਿ ਲਾੜਾ-ਲਾੜੀ ਵਲੋਂ ਗੁਰਦਾਸ ਮਾਨ ਨੂੰ ਲਾਈਵ ਸ਼ੋਅ ਦੌਰਾਨ ਸੋਨੇ ਦੀ ਚੇਨ ਪਹਿਨਾਈ ਗਈ।

ਇਸ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਨੂੰ ਖ਼ੂਬ ਦੇਖਿਆ ਜਾ ਰਿਹਾ ਹੈ। ਉਥੇ ਵੀਡੀਓ ’ਚ ਗੁਰਦਾਸ ਮਾਨ ਦੀ ਪੇਸ਼ਕਾਰੀ ਵੀ ਦੇਖੀ ਜਾ ਸਕਦੀ ਹੈ। ਇਸ ਵੀਡੀਓ ਨੂੰ ਤੁਸੀਂ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰਕੇ ਦੇਖ ਸਕਦੇ ਹੋ–

ਗੁਰਦਾਸ ਮਾਨ ਸਾਹਿਬ, ਜੇ ਹੁਣ ਹਿੰਦੀ ਮਾਸੀ ਬਣਾ ਹੀ ਲਈ ਹੈ ਤਾਂ ਤੁਹਾਡਾ ਫਰਜ਼ ਬਣਦਾ ਕਿ ਅਗਾਂਹ ਹੁਣ ਸਦਾ ਹਿੰਦੀ ਵਿੱਚ ਹੀ ਗਾਇਓ। ਹਿੰਦੀ ‘ਚ ਸ਼ੋਅ ਕਰਿਓ ਤੇ ਹਿੰਦੀ ਹੀ ਗਾਣੇ ਕੱਢਿਓ।
ਚਾਲੀ ਸਾਲ ਤੁਸੀਂ ਮਾਂ ਬੋਲੀ ਪੰਜਾਬੀ ਦੀ “ਸੇਵਾ” ਕਰਕੇ ਪੈਸਾ ਤੇ ਸ਼ੋਹਰਤ ਖੱਟੀ, ਹੁਣ ਅਗਲੀ ਬਚਦੀ ਉਮਰ ਮਾਸੀ ਹਿੰਦੀ ਦੀ “ਸੇਵਾ” ਕਰਕੇ ਭਾਣਜਾ ਹੋਣ ਦਾ ਫਰਜ਼ ਨਿਭਾਓ। ਆਖਰ ਲੋਕਾਂ ਨੂੰ ਵੀ ਦਿਸੇ ਕਿ ਮਾਂ ਨੇ ਕੀ ਕੁਝ ਦਿੱਤਾ ਤੇ ਮਾਸੀ ਕੀ ਦਿੰਦੀ ਹੈ। ਦੱਸਿਓ ਕਿ ਜਦ ਮਾਸੀ ਦੇ ਪੁੱਤ ਦੋ ਸਾਲਾਂ ‘ਚ ਮਾਂ ਦਾ ਘਰ ਉਜਾੜਨ ਦਾ ਲਲਕਾਰਾ ਮਾਰ ਦੇਣ, ਤਾਂ ਫਿਰ ਪੁੱਤ ਨੂੰ ਮਾਂ ਨਾਲ ਖੜ੍ਹਨਾ ਚਾਹੀਦਾ ਕਿ ਮਾਸੀ ਨਾਲ?
ਨਾਲੇ ਭਾਰਤ ਦਾ ਸੰਵਿਧਾਨ ਪੜ੍ਹਿਓ ਕਿ ਭਾਰਤ ਵੱਖ-ਵੱਖ ਬੋਲੀਆਂ ਬੋਲਣ ਵਾਲੇ ਲੋਕਾਂ ਦਾ ਸੰਘ ਹੈ ਜਾਂ ਇੱਕ ਬੋਲੀ ਵਾਲੀ ਇੱਕ ਨੇਸ਼ਨ! ਬੰਬੇ ਜਾ ਕੇ ਘਰ ਤਾਂ ਬਣਾ ਲਿਆ ਪਰ ਮਰਾਠਿਆਂ ਦਾ ਮਰਾਠੀ ਬੋਲੀ ਲਈ ਪਿਆਰ ਦੇਖ ਕੇ ਆਪਣੀ ਮਾਂ ਬੋਲੀ ਦੀ ਕਦਰ ਨਾ ਪਾਈ। ਠੰਡੇ ਦਿਮਾਗ ਨਾਲ ਹਿੰਦੀ ਪ੍ਰੇਮੀਆਂ ਅਤੇ ਗੁਰਦਾਸ ਮਾਨ ਤੋਂ ਇਕ ਸਵਾਲ ਪੁਛੋ। ਹਿੰਦੀ ਲੋਕਾਂ ਦੀ ਬੋਲੀ ਹੈ। ਮੰਨ ਲੈਂਦੇ ਹਾਂ। ਲੋਕ ਬੋਲਦੇ ਹੋਣਗੇ। ਜੇ ਬੋਲਦੇ ਨੇ ਤਾਂ ਗਾਉਂਦੇ ਵੀ ਹੋਣਗੇ। ਜੇ ਗਾਉਂਦੇ ਨੇ ਤਾਂ ਹਿੰਦੀ ‘ਚ ਲੋਕ ਗੀਤ ਵੀ ਹੋਣਗੇ। ਜੇ ਹਿੰਦੀ ‘ਚ ਲੋਕ ਗੀਤ ਹੈਗੇ ਨੇ ਤਾਂ ਅਜਿਹੇ ਲੋਕ ਗੀਤਾਂ ਦੀਆਂ ਕੁੱਝ ਮਿਸਾਲਾਂ ਦਿਉ। ਤੁਸੀਂ ਕਿਹੜਾ ਲੋਕ ਗੀਤ ਹਿੰਦੀ ‘ਚ ਸੁਣਿਆ ? ਹਿੰਦੀ ਦੇ ਪਾੜ੍ਹਿਆਂ ਅਤੇ ਮਾਸਟਰਾਂ ਨੂੰ ਵੀ ਪੁੱਛੋ। ਹਿੰਦੀ ਦੇ ਪ੍ਰਸ਼ੰਸਕਾਂ ਨੂੰ ਪੁੱਛੋ। ਜਿਹੜੀ ਬੋਲੀ ਲੋਕ ਬੋਲਦੇ ਨੇ ਉਸ ਵਿੱਚ ਬਹੁਤ ਸਾਰੇ ਲੋਕ ਗੀਤ ਹੁੰਦੇ ਨੇ। ਹਿੰਦੀ ‘ਚ ਵੀ ਹੋਣੇ ਚਾਹੀਦੇ ਨੇ। ਜੇ ਹੈਨ ਤਾਂ ਦੱਸੋ।