ਪ੍ਰਿਯੰਕਾ ਚੋਪੜਾ ਨੇ ਮਹਾਸ਼ਿਵਰਾਤਰੀ ‘ਤੇ ਪਤੀ ਨਿਕ ਜੋਨਸ ਨਾਲ ਕੀਤੀ ਪੂਜਾ

0
347

ਲੰਡਨ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪ੍ਰਿਯੰਕਾ ਚੋਪੜਾ ਭਾਵੇਂ ਹੀ ਪਤੀ ਨਿਕ ਜੋਨਸ ਨਾਲ ਸੱਤ ਸਮੁੰਦਰ ਪਾਰ ਰਹਿੰਦੀ ਹੈ ਪਰ ਉਹ ਆਪਣੇ ਇੰਡੀਅਨ ਕਲਚਰ ਨੂੰ ਭੁੱਲੀ ਨਹੀਂ ਹੈ। ਯੂ.ਐੱਸ. ‘ਚ ਰਹਿ ਰਹੀ ਪ੍ਰਿਯੰਕਾ ਹਰ ਤਿਓਹਾਰ ਨੂੰ ਬਹੁਤ ਧੂਮਧਾਮ ਨਾਲ ਮਨਾਉਂਦੀ ਹੈ। ਫਿਰ ਚਾਹੇ ਦੀਵਾਲੀ ਹੋਵੇ ਜਾਂ ਹੋਲੀ। ਉਧਰ 1 ਮਾਰਚ ਨੂੰ ਦੇਸ਼ ਭਰ ‘ਚ ਮਹਾਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਗਿਆ ਸੀ ਅਜਿਹੇ ‘ਚ ਪ੍ਰਿਯੰਕਾ ਵੀ ਪਤੀ ਅਤੇ ਸੁਹਰਾ ਪਰਿਵਾਰ ਨਾਲ ਸ਼ਿਵ ਭਗਤੀ ‘ਚ ਡੁੱਬੀ ਦਿਖੀ। ਪ੍ਰਿਯੰਕਾ ਚੋਪੜਾ ਨੇ ਆਪਣੇ ਘਰ ‘ਚ ਵੀ ਸ਼ਿਵਰਾਤਰੀ ਦੀ ਪੂਜਾ ਦਾ ਆਯੋਜਨ ਕੀਤਾ। ਜਿਸ ਦੀ ਤਸਵੀਰ ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਹੈ। ਪ੍ਰਿਯੰਕਾ ਅਤੇ ਨਿਕ ਹਾਲ ਹੀ ‘ਚ ਮਾਤਾ-ਪਿਤਾ ਬਣੇ ਹਨ।

ਅਜਿਹੇ ‘ਚ ਸ਼ਿਵਰਾਤਰੀ ਦਾ ਮਹੱਤਵ ਪ੍ਰਿਯੰਕਾ ਦੇ ਲਈ ਹੋਰ ਵੀ ਖਾਸ ਹੋ ਜਾਂਦਾ ਹੈ। ਕਿਉਂਕਿ ਇਸ ਵਾਰ ਨਿਕ ਅਤੇ ਪ੍ਰਿਯੰਕਾ ਇਕ ਜੋੜੀ ਦੇ ਨਾਲ-ਨਾਲ ਮਾਤਾ ਪਿਤਾ ਦੇ ਰੂਪ ‘ਚ ਵੀ ਪੂਜਾ ‘ਚ ਬੈਠੇ ਹਨ। ਤਸਵੀਰ ਦੀ ਗੱਲ ਕਰੀਏ ਤਾਂ ਇਸ ‘ਚ ਪ੍ਰਿਯੰਕਾ ਨੂੰ ਪਤੀ ਨਿਕ ਜੋਨਸ ਦੇ ਨਾਲ ਵ੍ਹਾਈਟ ਰੰਗ ਦੀ ਵੱਡੀ ਜਿਹੀ ਸ਼ਿਵ ਦੀ ਮੂਰਤੀ ਦੇ ਸਾਹਮਣੇ ਪੂਜਾ ਕਰਦੇ ਦੇਖਿਆ ਜਾ ਸਕਦਾ ਹੈ। ਸਾਂਝੀ ਕੀਤੀ ਤਸਵੀਰ ‘ਚ ਪੰਡਿਤ ਜੀ ਵਿਧੀ ਪੂਰਵਕ ਪੂਜਾ ਦੀ ਸ਼ੁਰੂਆਤ ਕਰਵਾ ਰਹੇ ਹਨ।
ਲੁੱਕ ਦੀ ਗੱਲ ਕਰੀਏ ਤਾਂ ਪ੍ਰਿਯੰਕਾ ਨੇ ਇਸ ਦੌਰਾਨ ਲਾਈਟ ਰੰਗ ਦਾ ਫਲੋਰਲ ਪ੍ਰਿੰਟ ਸੂਟ ਪਾਇਆ ਹੋਇਆ ਹੈ ਅਤੇ ਦੁਪੱਟੇ ਨਾਲ ਆਪਣਾ ਸਿਰ ਢੱਕਿਆ ਹੈ। ਉਧਰ ਨਿਕ ਕੁੜਤੇ ‘ਚ ਦਿਖ ਰਹੇ ਹਨ। ਇਸ ਤਸਵੀਰ ਦੇ ਨਾਲ ਪ੍ਰਿਯੰਕਾ ਨੇ ਲਿਖਿਆ-‘ਮਹਾਸ਼ਿਵਰਾਤਰੀ ਦੀਆਂ ਹਾਰਦਿਕ ਸ਼ੁਭਕਾਮਨਾਵਾਂ…ਹਰ ਹਰ ਮਹਾਦੇਵ..ਹੈਪੀ ਮਹਾਸ਼ਿਵਰਾਤਰੀ ਟੂ ਐਵਰੀਵਨ ਸੈਲੀਬਰੇਟਿੰਗ’।

ਇਸ ਤਸਵੀਰ ਤੋਂ ਬਾਅਦ ਪ੍ਰਿਯੰਕਾ ਨੇ ਆਪਣੇ ਹੱਥਾਂ ਦੀ ਵੀ ਇਕ ਤਸਵੀਰ ਸਾਂਝੀ ਕੀਤੀ ਹੈ ਜਿਸ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ‘ਓਮ ਨਮ ਸ਼ਿਵਾਏ’ ਦਾ ਜਾਪ ਕਰ ਰਹੀ ਹੈ।

ਵਰਕਫਰੰਟ ਦੀ ਗੱਲ ਕਰੀਏ ਤਾਂ ਪ੍ਰਿਯੰਕਾ ਹਾਲ ਹੀ ‘ਚ ‘ਦਿ ਮੈਟਰਿਕਸ ਰਿਸਰੇਸਕਸ਼ਨਸ’ ‘ਚ ਨਜ਼ਰ ਆਈ ਸੀ। ਆਉਣ ਵਾਲੇ ਪ੍ਰਾਜੈਕਟ ਦੀ ਗੱਲ ਕਰੀਏ ਤਾਂ ਪ੍ਰਿਯੰਕਾ ਹਾਲੀਵੁੱਡ ਫਿਲਮ ‘ਟੈਕਸਟ ਫਾਰ ਯੂ’ ‘ਚ ਦਿਖਾਈ ਦੇਵੇਗੀ। ਇਸ ਤੋਂ ਬਾਅਦ ਉਹ ਫਰਹਾਨ ਅਖ਼ਤਰ ਡਾਇਰੈਕਸ਼ਨ ‘ਚ ਬਣਨ ਵਾਲੀ ਬਾਲੀਵੁੱਡ ਫਿਲਮ ‘ਜੀਅ ਲੇ ਜ਼ਰਾ’ ‘ਚ ਨਜ਼ਰ ਆਵੇਗੀ।