ਗੁਰਲੇਜ ਅਖ਼ਤਰ ਨੇ ਪਤੀ ਤੇ ਪੁੱਤਰ ਨਾਲ ਇੰਝ ਮਨਾਇਆ ਜਨਮਦਿਨ, ਦੇਖੋ ਵੀਡੀਓ

0
324

ਸੁਰਾਂ ਦੀ ਮੱਲਿਕਾ ਗੁਰਲੇਜ ਅਖ਼ਤਰ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। ਇਸ ਦੀ ਇਕ ਵੀਡੀਓ ਗੁਰਲੇਜ ਅਖ਼ਤਰ ਨੇ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ। ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਗੁਰਲੇਜ ਆਪਣੇ ਪਤੀ ਤੇ ਪੁੱਤਰ ਨਾਲ ਕੇਕ ਕੱਟ ਰਹੀ ਹੈ।

ਵੀਡੀਓ ਸਾਂਝੀ ਕਰਦਿਆਂ ਗੁਰਲੇਜ ਅਖ਼ਤਰ ਨੇ ਕੈਪਸ਼ਨ ਵੀ ਲਿਖੀ ਹੈ। ਗੁਰਲੇਜ ਲਿਖਦੀ ਹੈ, ‘ਜਨਮਦਿਨ ਖ਼ਾਸ ਮਹਿਸੂਸ ਕਰਵਾਉਣ ਲਈ ਬਣੇ ਹੁੰਦੇ ਹਨ ਪਰ ਇਹ ਦੋਵੇਂ ਮੈਨੂੰ ਐਕਸਟਰਾ ਸਪੈਸ਼ਲ ਮਹਿਸੂਸ ਕਰਵਾਉਣ ’ਚ ਪਿੱਛੇ ਨਹੀਂ ਰਹਿੰਦੇ। ਮੈਂ ਬਹੁਤ ਖ਼ੁਸ਼ਕਿਸਮਤ ਹਾਂ ਕਿ ਮੈਨੂੰ ਇਹ ਦੋਵੇਂ ਮਿਲੇ।’

ਗੁਰਲੇਜ ਨੇ ਅੱਗੇ ਲਿਖਿਆ, ‘ਮੇਰੇ ਕੋਲ ਸ਼ਬਦ ਘੱਟ ਪੈ ਜਾਂਦੇ ਹਨ, ਜਦੋਂ ਤੁਸੀਂ ਦੋਵੇਂ ਇੰਝ ਪਿਆਰ ਜਤਾਉਂਦੇ ਹੋ। ਤੁਹਾਡੇ ਦੋਵਾਂ ਨਾਲ ਮੇਰੀ ਜ਼ਿੰਦਗੀ ਬਹੁਤ ਖ਼ੂਬਸੂਰਤ ਬਣ ਗਈ ਹੈ।’

ਦੱਸ ਦੇਈਏ ਕਿ ਅੱਜ ਗੁਰਲੇਜ ਅਖ਼ਤਰ ਦਾ ਡਿਊਟ ਗੀਤ ‘ਫੇਮ ਭਾਲਦੇ ਨੇ’ ਵੀ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਗੁਰਲੇਜ ਅਖ਼ਤਰ ਨਾਲ ਗਾਇਕ ਰਮਜਾਨ ਨੇ ਗਾਇਆ ਹੈ। ਗੀਤ ’ਚ ਦੋਵਾਂ ਦੀ ਆਵਾਜ਼ ਖ਼ੂਬ ਸਰਾਹੀ ਜਾ ਰਹੀ ਹੈ।