ਦੇਖੋ ਸ਼ੂਟਿੰਗ ਤੋਂ ਬਾਅਦ ਵਿਹਲੇ ਸਮੇਂ ਕੀ ਕਰਦੇ ਨੇ ਦਿਲਜੀਤ ਦੋਸਾਂਝ (ਵੀਡੀਓ)

0
259

ਦਿਲਜੀਤ ਦੋਸਾਂਝ ਆਪਣੇ ਗੀਤਾਂ ਤੇ ਅਦਾਕਾਰੀ ਨਾਲ ਹੀ ਨਹੀਂ, ਸਗੋਂ ਆਪਣੇ ਸੁਭਾਅ ਕਾਰਨ ਵੀ ਸਭ ਨੂੰ ਆਪਣਾ ਮੁਰੀਦ ਬਣਾ ਲੈਂਦੇ ਹਨ। ਸੋਸ਼ਲ ਮੀਡੀਆ ’ਤੇ ਦਿਲਜੀਤ ਦੋਸਾਂਝ ਦੀ ਫੈਨ ਫਾਲੋਇੰਗ ਕਰੋੜਾਂ ’ਚ ਹੈ।

ਅਜਿਹੇ ’ਚ ਆਪਣੇ ਚਾਹੁਣ ਵਾਲਿਆਂ ਲਈ ਉਹ ਕੁਝ ਨਾ ਕੁਝ ਅਜਿਹਾ ਕਰਦੇ ਹੀ ਰਹਿੰਦੇ ਹਨ, ਜਿਸ ਨਾਲ ਉਨ੍ਹਾਂ ਦੇ ਚਿਹਰੇ ’ਤੇ ਮੁਸਕਾਨ ਆ ਜਾਵੇ।

ਹਾਲ ਹੀ ’ਚ ਦਿਲਜੀਤ ਦੋਸਾਂਝ ਦੀ ਇਕ ਅਜਿਹੀ ਵੀਡੀਓ ਸਾਹਮਣੇ ਆਈ ਹੈ, ਜੋ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਖ਼ੁਸ਼ ਕਰ ਦੇਵੇਗੀ। ਇਸ ਵੀਡੀਓ ’ਚ ਦਿਲਜੀਤ ਦੋਸਾਂਝ ਸ਼ੂਟਿੰਗ ਤੋਂ ਬਾਅਦ ਵਿਹਲੇ ਸਮੇਂ ਨੂੰ ਬਤੀਤ ਕਰਦੇ ਨਜ਼ਰ ਆ ਰਹੇ ਹਨ।

ਮਜ਼ੇਦਾਰ ਗੱਲ ਇਹ ਹੈ ਕਿ ਵੀਡੀਓ ’ਚ ਦਿਲਜੀਤ ਦੋਸਾਂਝ ਨੇ ਕੰਮਾਂ ਨੂੰ ਦੇਖ ਕੇ ਤੁਸੀਂ ਹੱਸ-ਹੱਸ ਦੂਹਰੇ ਹੋ ਜਾਓਗੇ। ਵੀਡੀਓ ’ਚ ਦਿਲਜੀਤ ਹੀ ਨਹੀਂ, ਸਗੋਂ ਉਨ੍ਹਾਂ ਦੇ ਸਾਥੀ ਵੀ ਮਸਤੀ ਭਰੇ ਅੰਦਾਜ਼ ’ਚ ਨਜ਼ਰ ਆ ਰਹੇ ਹਨ।