ਮੀਰਾ ਰਾਜਪੂਤ ਨੇ ਨਨਾਣ ਸਨਾਹ ਕਪੂਰ ਦੇ ਵਿਆਹ ’ਚ ਪਹਿਨੀ ਲੱਖਾਂ ਦੀ ਕੀਮਤ ਵਾਲੀ ਸਾੜ੍ਹੀ

0
463

ਬੀ-ਟਾਊਨ ’ਚ ਲਗਾਤਾਰ ਵਿਆਹਾਂ ਦਾ ਦੌਰ ਚੱਲ ਰਿਹਾ ਹੈ। ਮੌਨੀ ਰਾਏ ਤੋਂ ਲੈ ਕੇ ਲਵ ਰੰਜਨ ਤਕ, ਕਈ ਸਿਤਾਰੇ ਆਪਣੇ ਸਾਥੀ ਨਾਲ ਵਿਆਹ ਦੇ ਬੰਧਨ ’ਚ ਬੱਝ ਚੁੱਕੇ ਹਨ। ਹੁਣ ਇਸ ਲਿਸਟ ’ਚ ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਦੀ ਸੌਤੇਲੀ ਭੈਣ ਸਨਾਹ ਕਪੂਰ ਵੀ ਸ਼ਾਮਲ ਹੋ ਗਈ ਹੈ, ਜੋ ਸਟਾਰ ਕੱਪਲ ਪੰਕਜ ਕਪੂਰ ਤੇ ਸੁਪ੍ਰੀਆ ਪਾਠਕ ਦੀ ਧੀ ਹੈ

ਉਸ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਰੱਜ ਕੇ ਵਾਇਰਲ ਹੋ ਰਹੀਆਂ ਹਨ। 2 ਮਾਰਚ, 2022 ਨੂੰ ਵਿਆਹ ਤੋਂ ਬਾਅਦ ਸਨਾਹ ਕਪੂਰ ਨੇ ਖ਼ਾਸ ਦੋਸਤ ਤੋਂ ਪਤੀ ਬਣੇ ਮਯੰਕ ਪਾਹਵਾ ਨਾਲ ਇੰਸਟਾਗ੍ਰਾਮ ’ਤੇ ਵਿਆਹ ਦੀਆਂ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਤਸਵੀਰਾਂ ’ਚ ਲਾੜਾ-ਲਾੜੀ ਇਕ-ਦੂਜੇ ਦੀਆਂ ਅੱਖਾਂ ’ਚ ਗੁਆਚੇ ਨਜ਼ਰ ਆ ਰਹੇ ਹਨ।

ਵਿਆਹ ’ਚ ਸ਼ਾਹਿਦ ਕਪੂਰ ਪਤਨੀ ਮੀਰਾ ਨਾਲ ਪਹੁੰਚੇ। ਇਸ ਦੌਰਾਨ ਦੋਵੇਂ ਬੇਹੱਦ ਖ਼ੂਬਸੂਰਤ ਲੱਗ ਰਹੇ ਸਨ। ਮੀਰਾ ਰਾਜਪੂਤ ਸਾੜ੍ਹੀ ’ਚ ਖ਼ੂਬਸੂਰਤ ਲੱਗ ਰਹੀ ਸੀ। ਹਾਲਾਂਕਿ ਮੀਰਾ ਦੀ ਸਾੜ੍ਹੀ ਦੀ ਕੀਮਤ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ।

‘ਨੌਅ ਦੇਅਰ ਫੈਸ਼ਨ’ ਨਾਂ ਦੇ ਇੰਸਟਾਗ੍ਰਾਮ ਪੇਜ ਨੇ ਸਾਂਝਾ ਕੀਤਾ ਕਿ ਸਟਾਰ ਵਾਈਫ ਦੀ ਡਰੈੱਸ ਡਿਜ਼ਾਈਨਰ ਰਿਤਿਕਾ ਮੀਰਚੰਦਾਨੀ ਦੇ ਕਲੈਕਸ਼ਨ ਤੋਂ ਸੀ। ਇਸ ਡਰੈੱਸ ਦੀ ਕੀਮਤ ਲਗਭਗ 1 ਲੱਖ 69 ਹਜ਼ਾਰ ਰੁਪਏ ਹੈ।