ਕਿਵੇਂ ਕੁੜੀਆਂ ਨੂੰ ਆਸ਼ਰਮ ਚ ਸ਼ਿਕਾਰ ਬਣਾਉਂਦਾ ਸੀ ਆਸਾਰਾਮ ? ਜਿਸਨੇ ਆਸਾਰਾਮ ਨੂੰ ਫੜਿਆ ਉਸੇ IAS ਨੇ ਹੀ ਖੋਲ੍ਹੇ ਭੇਤ,

0
397

ਪਾਣੀਪਤ ਦੇ ਸਲੋਨੀ ਪਿੰਡ ਵਿੱਚ ਰਹਿਣ ਵਾਲੇ ਮਹਿੰਦਰ ਨੇ ਖ਼ੁਦ ਨੂੰ ਧਰਮਗੁਰੂ ਕਹਿਣ ਵਾਲੇ ਆਸਾਰਾਮ ਖ਼ਿਲਾਫ਼ ਜੋਧਪੁਰ ਅਤੇ ਸੂਰਤ ਵਿੱਚ ਚੱਲ ਰਹੇ ਦੋ ਵੱਡੇ ਮੁਕੱਦਮਿਆਂ ਵਿੱਚ ਗਵਾਹੀ ਦਿੱਤੀ

ਮਹਿੰਦਰ ਮੁਤਾਬਕ ਗਵਾਹੀ ਦੇਣ ਤੋਂ ਪਹਿਲਾਂ ਉਨ੍ਹਾਂ ‘ਤੇ ਰਿਸ਼ਵਤ ਲੈ ਕੇ ਚੁੱਪ ਕਰ ਜਾਣ ਦਾ ਦਬਾਅ ਪਾਇਆ ਗਿਆ ਸੀ। ਉਨ੍ਹਾਂ ਨੇ ਰਿਸ਼ਵਤ ਲੈਣ ਤੋਂ ਨਾਂਹ ਕਰ ਦਿੱਤੀ ਤਾਂ ਗਵਾਹੀਆਂ ਤੋਂ ਬਾਅਦ 13 ਮਈ 2015 ਨੂੰ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ‘ਤੇ ਬੰਦੂਕ ਨਾਲ ਹਮਲਾ ਕੀਤਾ।ਮਹਿੰਦਰ ਦਾਅਵਾ ਕਰਦੇ ਹਨ ਕਿ ਸ਼ੁਰੂਆਤ ਵਿੱਚ ਆਸਾਰਾਮ ਨੇ ਉਨ੍ਹਾਂ ਨੂੰ ‘ਈਸ਼ਵਰ ਪ੍ਰਾਪਤੀ’ ਦਾ ਲਾਲਚ ਦਿੱਤਾ।

ਉਹ ਦੱਸਦੇ ਹਨ, ”ਕੁਝ ਮੇਰੇ ਘਰ ਦੇ ਸੰਸਕਾਰ ਸੀ ਅਤੇ ਕੁਝ ਈਸ਼ਵਰ ਪ੍ਰਾਪਤੀ ਦੀ ਇੱਛਾ। ਮੈਂ ਸਮਰਪਿਤ ਹੋ ਗਿਆ। ਉਸ ਸਮੇਂ ਪਾਨੀਪਤ ਵਿੱਚ ਉਨ੍ਹਾਂ ਦਾ ਇੱਕ ਆਸ਼ਰਮ ਬਣ ਰਿਹਾ ਸੀ। ਉਸ ਆਸ਼ਰਮ ਨੂੰ ਬਣਵਾਉਣ ਲਈ ਮੈਂ ਮਜ਼ਦੂਰ ਦੀ ਤਰ੍ਹਾਂ ਕੰਮ ਕੀਤਾ।”ਇਸ ਤੋਂ ਬਾਅਦ ਮਹਿੰਦਰ ਨੂੰ ਆਸਾਰਾਮ ਦੇ ਅਹਿਮਦਾਬਾਦ ਸਥਿਤ ਆਸ਼ਰਮ ਭੇਜ ਦਿੱਤਾ ਗਿਆ। ਉੱਥੇ ਆਸ਼ਰਮ ਦੇ ਵਪਾਰਕ ਗੋਦਾਮ ਵਿੱਚ ਉਹ ਡਿਸਪੈਚ ਦਾ ਕੰਮ ਦੇਖਣ ਲੱਗੇ।ਮਹਿੰਦਰ ਦੱਸਦੇ ਹਨ ਆਸ਼ਰਮ ਵਿੱਚ ਬਣ ਰਹੀਆਂ ਦੇਸ ਦਵਾਈਆਂ, ਅਗਰਬੱਤੀਆਂ ਅਤੇ ਸ਼ਹਿਦ ਵਰਗੇ ਸਮਾਨ ਨੂੰ ‘ਪੂਜਾ ਗੱਡੀਆਂ’ ਜ਼ਰੀਏ ਵੇਚਣਾ ਵੀ ਉਨ੍ਹਾਂ ਦੇ ਕੰਮ ਵਿੱਚ ਸ਼ਾਮਲ ਸੀ।ਇਸ ਤੋਂ ਬਾਅਦ ਉਨ੍ਹਾਂ ਨੂੰ ਕੋਟਾ ਸ਼ਹਿਰ ਦੇ ਨੇੜੇ ਮੌਜੂਦ ਲਖਾਵਾ ਪਿੰਡ ਵਿੱਚ ਆਸਾਰਾਮ ਦਾ ਇੱਕ ਨਵਾਂ ਆਸ਼ਰਮ ਖੋਲਣ ਦੀ ਜ਼ਿੰਮੇਦਾਰੀ ਦਿੱਤੀ ਗਈ।

”2001 ਵਿੱਚ ਲਖਾਵਾ ਦਾ ਆਸ਼ਰਮ ਬਣਵਾਉਣ ਦੇ ਦੌਰਾਨ ਮੇਰੀ ਲਗਾਤਾਰ ਆਸਾਰਾਮ ਅਤੇ ਸਾਈਂ ਨਾਲ ਗੱਲਬਾਤ ਹੋਣ ਲੱਗੀ। ਮੈਂ ਉਨ੍ਹਾਂ ਨੂੰ ਆਸ਼ਰਮ ਦੇ ਕੰਮ ਬਾਰੇ ਅਪਡੇਟ ਦੇਣਾ ਹੁੰਦਾ ਸੀ। ਇੱਥੋਂ ਹੀ ਉਹ ਦੋਵੇਂ ਸਿੱਧੇ ਮੇਰੇ ਸਪੰਰਕ ਵਿੱਚ ਆਏ ਅਤੇ ਸਾਈਂ ਨੇ ਮੈਨੂੰ ਆਪਣਾ ਸਕੱਤਰ ਬਣਾ ਲਿਆ।’ਤੰਤਰ-ਮੰਤਰ ਕਰਦੇ ਸੀ ਨਾਰਾਇਣ ਸਾਈਂ’ਮਹਿੰਦਰ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਮੱਧ ਪ੍ਰਦੇਸ਼ ਦੇ ਝਾਬੂਆ ਜ਼ਿਲ੍ਹੇ ਵਿੱਚ ਨਾਰਾਇਣ ਸਾਈਂ ਨੂੰ ਤਾਂਤਰਿਕ ਗਤੀਵਿਧੀਆਂ ਵਿੱਚ ਸ਼ਾਮਲ ਦੇਖਿਆ।

”2002 ਵਿੱਚ ਦੀਵਾਲੀ ਤੋਂ ਪਹਿਲਾਂ ਦੀ ਰਾਤ ਸੀ। ਅਸੀਂ ਝਾਬੂਆ ਵਿੱਚ ਸੀ ਜਿੱਥੇ ਇੱਕ ਨਵੇਂ ਆਸ਼ਰਮ ਦਾ ਨਿਰਮਾਣ ਚੱਲ ਰਿਹਾ ਸੀ। ਮੈਂ ਰਾਤ ਨੂੰ ਬਾਥਰੂਮ ਜਾਣ ਲਈ ਉੱਠਿਆ ਤਾਂ ਦੇਖਿਆ ਕਿ ਆਸ਼ਰਮ ਦੇ ਸੈਂਟਰ ਵਾਲੇ ਬਰਾਂਡੇ ਵਿੱਚ ਨਾਰਾਇਣ ਸਾਈਂ ਬੈਠੇ ਹੋਏ ਸੀ। ਉਨ੍ਹਾਂ ਸਾਹਮਣੇ ਹਵਨ ਦੀ ਅੱਗ ਭਖ ਰਹੀ ਸੀ। ਮੈਂ ਦੇਖਿਆ ਕਿ ਅੱਗ ਦੇ ਸਾਹਮਣੇ ਇੱਕ ਮਨੁੱਖੀ ਸਰੀਰ ਰੱਖਿਆ ਹੋਇਆ ਸੀ ਅਤੇ ਉਸ ਸਰੀਰ ਦੇ ਉੱਪਰ ਨਰਕੰਕਾਲ ਦੀ ਇੱਕ ਖੋਪੜੀ ਰੱਖੀ ਹੋਈ ਸੀ। ਆਸ਼ਰਮ ਦੇ ਸੰਸਕਾਰਾਂ ਅਨੁਸਾਰ ਮੈਂ ਸਾਈਂ ਨੂੰ ਪ੍ਰਣਾਮ ਕਰਕੇ ਪਿੱਛੇ ਬੈਠ ਗਿਆ। ਉਦੋਂ ਸਾਈਂ ਨੇ ਕਿਹਾ-ਜਾਓ, ਰੁਕਾਵਟ ਨਾ ਪੈਦਾ ਕਰੋ।”ਉਹ ਅੱਗੇ ਦੱਸਦੇ ਹਨ,”ਸਾਈਂ ਨੇ ਅਗਲੀ ਸਵੇਰ ਆ ਕੇ ਮੈਨੂੰ ਕੁਝ ਤੰਤਰ ਵਿੱਦਿਆ ਨਾਲ ਜੁੜੇ ਮੰਤਰ ਦਿੱਤੇ। ਬਹੁਤ ਜਲਦੀ ਮੈਨੂੰ ਇਹ ਵੀ ਪਤਾ ਲੱਗ ਗਿਆ ਕਿ ਸਾਈਂ ਲੋਭੀ ਹੈ। ਮੈਂ ਖ਼ੁਦ ਸਾਈਂ ਨੂੰ ਵੱਖ-ਵੱਖ ਆਸ਼ਰਮਾਂ ਵਿੱਚ ਕੁੜੀਆਂ ਨੂੰ ਬੁਲਾਉਂਦੇ ਹੋਏ ਦੇਖਿਆ ਹੈ। ਇਹ ਸਭ ਦੇਖ ਕੇ ਮੇਰਾ ਗੁਰੂਆਂ ਪ੍ਰਤੀ ਭਰੋਸਾ ਟੁੱਟ ਗਿਆ।”

2005 ਵਿੱਚ ਮਹਿੰਦਰ ਨੇ ਆਸ਼ਰਮ ਤਾਂ ਛੱਡ ਦਿੱਤਾ ਪਰ ਆਸ਼ਰਮ ਨੇ ਉਨ੍ਹਾਂ ਨੂੰ ਨਹੀਂ ਛੱਡਿਆ।ਕਿਵੇਂ ਦਾ ਸੀ ਆਸਾਰਾਮ ਦਾ ‘ਸੇਵਾਦਾਰ’ ਹੋਣਾ ਮਹਿੰਦਰ ਦੱਸਦੇ ਹਨ ਕਿ ਆਸ਼ਰਮਾਂ ਵਿੱਚ 10 ਸਾਲ ਬੜੇ ਹੀ ਮੁਸ਼ਕਿਲ ਭਰੇ ਰਹੇ। ਉਨ੍ਹਾਂ ਮੁਤਾਬਿਕ, ”ਮਜ਼ਦੂਰੀ ਤੋਂ ਲੈ ਕੇ ਲਿਖਣ-ਪੜ੍ਹਨ ਤੱਕ ਦੇ ਸਾਰੇ ਕੰਮ ਕਰਵਾਉਂਦੇ ਰਹੇ ਪਰ ਇੱਕ ਰੁਪਿਆ ਤੱਕ ਨਹੀਂ ਦਿੱਤਾ। ਆਸਾਰਾਮ ਤੇ ਨਾਰਾਇਣ ਸਾਈਂ ਦੀ ਜੀਵਨ ਸ਼ੈਲੀ ਅਤੇ ਸਾਡੇ ਵਰਗੇ ਸੇਵਾਦਾਰਾਂ ਦੀ ਜੀਵਨ-ਸ਼ੈਲੀ ਵਿੱਚ ਉਹੀ ਫ਼ਰਕ ਸੀ ਜਿਹੜਾ ਇੱਕ ਰਾਜਾ ਅਤੇ ਗੁਲਾਮ ਦੀ ਜੀਵਨ-ਸ਼ੈਲੀ ਵਿੱਚ ਹੁੰਦਾ ਹੈ। ਉਹ ਦੋਵੇਂ ਮਹਿੰਗੇ ਕੱਪੜੇ ਪਾਉਂਦੇ, ਮੇਵੇ ਖਾਂਦੇ, ਕੇਸਰ ਵਾਲਾ ਦੁੱਧ ਪੀਂਦੇ ਅਤੇ ਸਾਨੂੰ ਸੇਵਾਦਾਰਾਂ ਨੂੰ ਦੁਪਹਿਰ ਸਮੇਂ ਰੋਟੀ ਅਤੇ ਬਾਕੀ ਸਮੇਂ ਮੂੰਗ ਖਿੱਚੜੀ ਦਿੱਤੀ ਜਾਂਦੀ ਸੀ। ਠੰਡ ਦੇ ਸਮੇਂ ਜਦੋਂ ਅਸੀਂ ਕੱਪੜੇ ਮੰਗਦੇ ਸੀ ਤਾਂ ਆਸਾਰਾਮ ਕਹਿੰਦਾ ਸੀ ਤੁਹਾਡਾ ਸਰੀਰ ਤਾਂ ਗੁਰੂ ਲਈ ਹੈ। ਤੁਸੀਂ ਕੱਪੜਿਆਂ ਦਾ ਕੀ ਕਰਨਾ ਹੈ?”ਉਹ ਕਹਿੰਦੀ ਹੈ,”ਇਸ ਨੂੰ ਉੱਥੇ ਕੁਝ ਨਹੀਂ ਦਿੱਤਾ ਜਾਂਦਾ ਸੀ। ਸਭ ਕੁਝ ਘਰੋਂ ਮੈਂ ਦਿੰਦੀ ਸੀ ਜਿਸ ਤਰ੍ਹਾਂ ਕੁੜੀ ਨੂੰ ਵਿਦਾਈ ਸਮੇਂ ਦਿੱਤਾ ਜਾਂਦਾ ਹੈ। ਉਸੇ ਤਰ੍ਹਾਂ ਮੈਂ ਸਮਾਨ ਬੰਨ ਕੇ ਦਿੰਦੀ ਸੀ। ਕੱਪੜੇ, ਸਾਬੁਨ, ਤੇਲ, ਘਿਓ ਸਭ ਕੁਝ। ਇੱਥੋਂ ਤੱਕ ਕਿ ਸੋਣ ਲਈ ਬਿਸਤਰਾ ਤੇ ਉੱਪਰ ਲੈਣ ਲਈ ਕੰਬਲ ਵੀ ਮੈਂ ਹੀ ਦਿੰਦੀ ਸੀ। ਦਿਨ ਭਰ ਮੁੰਡੇ ਤੋਂ ਮਜ਼ਦੂਰੀ ਕਰਵਾਉਂਦੇ ਸੀ ਤੇ ਇੱਕ ਪੈਸਾ ਨਹੀਂ ਦਿੰਦੇ ਸੀ। ਜਿਹੜੇ ਥੋੜ੍ਹੇ ਬਹੁਤੇ ਪੈਸੇ ਮੈਂ ਭੇਜਦੀ ਸੀ ਉਹ ਵੀ ਆਸ਼ਰਮ ਵਾਲੇ ਰੱਖ ਲੈਂਦੇ ਸੀ। ਆਸ਼ਰਮ ਦਾ ਕਹਿਣਾ ਸੀ ਕਿ ਸਭ ਕੁਝ ਗੁਰੂ ਦਾ ਹੈ ਇਸ ਲਈ ਗੁਰੂ ਨੂੰ ਹੀ ਜਾਵੇ।”

‘ਭਗਵਾਨ ਦੀ ਤਸਵੀਰ ਉਤਰਵਾ ਕੇ ਆਪਣੀ ਲਗਵਾਈ’ ਮਹਿੰਦਰ ਮੁਤਾਬਕ ਆਸ਼ਰਮਾਂ ਵਿੱਚ ਪਹਿਲਾ ਸਬਕ ‘ਗੁਰੂ ‘ਤੇ ਸਵਾਲ ਨਾ ਚੁੱਕਣ’ ਦਾ ਸਿਖਾਇਆ ਜਾਂਦਾ ਹੈ।ਉਹ ਕਹਿੰਦੇ ਹਨ,”ਆਸਾਰਾਮ ਦੀ ਰਿਸ਼ੀ ਪ੍ਰਸਾਦ ਵਰਗੀਆਂ ਮੈਗਜ਼ੀਨਾਂ ਭਗਤਾਂ ਵਿੱਚ ਵੰਡੀਆਂ ਜਾਂਦੀਆਂ ਹਨ। ਇਸ ਵਿੱਚ ਇਹੀ ਲਿਖਿਆ ਹੁੰਦਾ ਹੈ ਕਿ ਗੁਰੂ ਈਸ਼ਵਰ ਤੋਂ ਪਹਿਲਾਂ ਅਤੇ ਵੱਡਾ ਹੈ।ਆਸਾਰਾਮ ਨੇ ਆਪਣੇ ਭਗਤਾਂ ਦੇ ਘਰਾਂ ‘ਚੋਂ ਰਾਮ ਅਤੇ ਕ੍ਰਿਸ਼ਨ ਵਰਗੇ ਦੇਵਤਾਵਾਂ ਦੀਆਂ ਤਸਵੀਰਾਂ ਉਤਰਵਾ ਕੇ ਆਪਣੀਆਂ ਤਸਵੀਰਾਂ ਲਗਵਾ ਦਿੱਤੀਆਂ ਸੀ।

‘ਸਭ ਕੁਝ ਗੁਰੂ ਦਾ ਹੈ ਇਸ ਲਈ ਗੁਰੂ ਨੂੰ ਹੀ ਜਾਵੇ’ ਮਹਿੰਦਰ ਦੀ ਮਾਂ ਗੋਪਾਲੀ ਦੇਵੀ ਉਸ ਸਮੇਂ ਨੂੰ ਯਾਦ ਕਰਕੇ ਅੱਜ ਵੀ ਡਰ ਜਾਂਦੀ ਹੈ ਜਦੋਂ ਮਹਿੰਦਰ ਆਸਾਰਾਮ ਦੇ ਆਸ਼ਰਮ ਵਿੱਚ ਸੀ।