ਪਹਿਲੀ ਵਾਰ ਗੈਰੀ ਸੰਧੂ ਨੇ ਆਪਣੇ ਪੁੱਤਰ ਅਵਤਾਰ ਸੰਧੂ ਦੀ ਵੀਡੀਓ ਕੀਤੀ ਸਾਂਝੀ

0
194

ਗੈਰੀ ਸੰਧੂ ਸੋਸ਼ਲ ਮੀਡੀਆ ’ਤੇ ਬੇਹੱਦ ਸਰਗਰਮ ਰਹਿੰਦੇ ਹਨ। ਗੈਰੀ ਉਨ੍ਹਾਂ ਕਲਾਕਾਰਾਂ ’ਚੋਂ ਇਕ ਹਨ, ਜੋ ਆਪਣੀ ਹਾਜ਼ਰੀ ਨਾਲ ਸਭ ਦੇ ਚਿਹਰੇ ’ਤੇ ਖ਼ੁਸ਼ੀ ਲਿਆ ਦਿੰਦੇ ਹਨ।

ਇਸੇ ਖ਼ੁਸ਼ੀ ਨੂੰ ਬਰਕਰਾਰ ਰੱਖਦਿਆਂ ਗੈਰੀ ਸੰਧੂ ਨੇ ਇਕ ਵੀਡੀਓ ਆਪਣੇ ਚਾਹੁਣ ਵਾਲਿਆਂ ਨਾਲ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਗੈਰੀ ਸੰਧੂ ਨੇ ਪਹਿਲੀ ਵਾਰ ਆਪਣੇ ਪੁੱਤਰ ਅਵਤਾਰ ਸੰਧੂ ਨੂੰ ਦਿਖਾਇਆ ਹੈ।

ਇਸ ਵੀਡੀਓ ਦੀ ਕੈਪਸ਼ਨ ’ਚ ਗੈਰੀ ਲਿਖਦੇ ਹਨ, ‘ਮੇਰਾ ਮੁੰਡਾ, ਹਾਂ ਜੀ ਬਿਲਕੁਲ ਸਹੀ ਮੇਰਾ ਪੁੱਤਰ, ਅਵਤਾਰ ਸੰਧੂ।’

ਦੱਸ ਦੇਈਏ ਕਿ ਗੈਰੀ ਦੀ ਇਸ ਵੀਡੀਓ ਨੂੰ ਹੁਣ ਤਕ 6 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਸ ਵੀਡੀਓ ਹੇਠਾਂ ਜੈਜ਼ੀ ਬੀ, ਜੱਸੀ ਗਿੱਲ, ਜਗਦੀਪ ਸਿੱਧੂ, ਗਿੱਪੀ ਗਰੇਵਾਲ, ਅਰਜਣ ਢਿੱਲੋਂ, ਹੈਪੀ ਰਾਏਕੋਟੀ, ਮਿਸ ਪੂਜਾ, ਕਰਨ ਔਜਲਾ, ਸ਼ੈਰੀ ਮਾਨ, ਜੀ ਖ਼ਾਨ, ਜੇ ਸਟੈਟਿਕ, ਸਰਤਾਜ ਵਿਰਕ, ਮਨਪ੍ਰੀਤ ਤੂਰ ਤੇ ਗੁਰਨੀਤ ਦੋਸਾਂਝ ਨੇ ਕੁਮੈਂਟ ਕਰਕੇ ਗੈਰੀ ਸੰਧੂ ਨੂੰ ਵਧਾਈ ਦਿੱਤੀ ਹੈ।