ਤਕਰੀਬਨ 2 ਮਹੀਨੇ ਪਹਿਲਾਂ ਮੈਨੂੰ Hustinder ਦੀ ਕਾਲ ਆਉਂਦੀ ਹੈ ਕਿ ਬਾਲੀਵੁੱਡ ਦੀ ਕੋਈ ਫਿਲਮ ਬਣ ਰਹੀ ਐ ਚਮਕੀਲੇ ਦੀ ਜ਼ਿੰਦਗੀ ਉੱਤੇ, ਤੇ ਉਹਦੇ ਨਿਰਦੇਸ਼ਕ ਨੇ #Imtiaz Ali sir ।
ਮੇਰੀ ਦਿੱਖ ਥੋੜੀ ਬਹੁਤ ਮਰਹੂਮ ਬੀਬਾ ਅਮਰਜੋਤ ਨਾਲ ਮਿਲਦੀ ਸੀ, ਤੇ Raj Singh Jhinjar ਦੀ ਤਾਂ ਅਮਰ ਸਿੰਘ ਚਮਕੀਲਾ ਨਾਲ ਹੂਬਹੂ ਹੀ।ਇਸੇ ਲਈ ਰਾਜ ਤੇ ਮੈਨੂੰ ਚਮਕੀਲੇ ਤੇ ਅਮਰਜੋਤ ਲਈ ਔਡੀਸ਼ਨ ਤਿਆਰ ਕਰਨ ਲਈ ਕਿਹਾ।ਉਦੋਂ ਤੱਕ ਮੈਂ ਚਮਕੀਲੇ ਤੇ ਅਮਰਜੋਤ ਦੇ ਗੀਤਾਂ ਨੂੰ ਬਹੁਤ ਘੱਟ ਸੁਣਿਆ ਤੇ ਦੇਖਿਆ ਸੀ। ਪਰ Imitiaz ਸਰ ਦਾ ਨਾਮ, ਬਾਲੀਵੁੱਡ ਦਾ ਪ੍ਰੋਜੈਕਟ ਤੇ ਉੱਤੋਂ ਐਨੇ legend ਕਿਰਦਾਰਾਂ ਲਈ ਔਡੀਸ਼ਨ ਦੇਣਾ, ਮੈਨੂੰ ਹੋਰ ਵੀ challenging ਲੱਗਿਆ। ਪਰ ਜਦੋ ਰਾਜ ਨਾਲ ਮਿਲ ਕੇ ਰਾਜ ਦੀ ਇਸ ਔਡੀਸ਼ਨ ਲਈ ਇੱਛਾ, ਸ਼ਿੱਦਤ ਤੇ ਮਿਹਨਤ ਦੇਖੀ, ਜਦੋਂ ਰਾਜ ਨੇ ਮੈਨੂੰ ਚਮਕੀਲੇ ਦੇ ਪੁਰਾਣੇ ਗੀਤ ਤੇ ਬਹੁਤ ਸਾਰੀਆਂ ਅਣਦੇਖੀਆਂ ਤਸਵੀਰਾਂ ਦਿਖਾਈਆਂ, ਓਹਨਾ ਦੀ ਜ਼ਿੰਦਗੀ ਓਹਨਾ ਦੇ ਗੀਤਾਂ ਦੇ ਹਰ ਪਹਿਲੂ ਤੇ ਡਿਸਕਸ਼ਨ ਹੋਈ ਤਾਂ ਮੈਨੂੰ ਥੋੜ੍ਹਾ ਹੌਂਸਲਾ ਹੋਇਆ ਤੇ ਮੈ ਆਪਣੇ ਆਪ ਨੂੰ ਉਸ ਔਡੀਸ਼ਨ ਲਈ ਤਿਆਰ ਕਰਨਾ ਸ਼ੁਰੂ ਕੀਤਾ।
ਰਾਜ ਨੇ ਮੈਨੂੰ ਇੱਕ ਹੋਰ ਗੱਲ ਕਹੀ ਕਿ ਜੈਸਮੀਨ ਆਪਾਂ ਇਹਨਾਂ ਨੂੰ ਕਾਪੀ ਨਹੀਂ ਕਰਨਾ, ਆਪਾਂ ਇਹਨਾਂ ਨੂੰ adopt ਕਰਨ ਦੀ ਕੋਸ਼ਿਸ਼ ਕਰਨੀ ਹੈ। ਓਹਨਾ ਦਿਨਾਂ ਵਿੱਚ ਰਾਜ ਨਾਲ ਡਿਸਕਸ਼ਨ ਕਰਦਿਆਂ ਦੇਖਿਆ ਕਿ ਰਾਜ ਸੱਚਮੁੱਚ ਇਸ ਔਡੀਸ਼ਨ ਲਈ ਕਿੰਨਾ ਸੰਜੀਦਾ ਸੀ, ਰਾਜ ਦੀ dedication ਦੇਖ ਕੇ ਮੇਰੇ ਅੰਦਰ ਹੋਰ ਹੌਂਸਲਾ ਪਿਆ ਕਿ ਮੈਨੂੰ ਵੀ ਇਸ ਵੱਡੇ ਮੌਕੇ ਲਈ ਜੀ ਜਾਨ ਲਾ ਦੇਣਾ ਚਾਹੀਦਾ ਐ,
ਚਮਕੀਲੇ ਦੇ ਅਮਰਜੋਤ ਨੂੰ ਬਹੁਤਾ ਨਾ ਸੁਣਿਆ ਹੋਣ ਕਾਰਨ ਸਭਤੋਂ ਪਹਿਲਾ ਤਾਂ ਮੈਨੂੰ ਓਹਨਾ ਗੀਤਾਂ ਨੂੰ ਮੂੰਹ ਜ਼ੁਬਾਨੀ ਯਾਦ ਕਰਨਾ ਹੀ ਬੜਾ ਮੁਸ਼ਕਿਲ ਸੀ, ਓਹਨਾ ਕੁਝ ਕੁ ਦਿਨਾਂ ਵਿੱਚ ਮੈਂ ਚਮਕੀਲਾ ਤੇ ਅਮਰਜੋਤ ਦੇ ਗੀਤਾਂ ਨੂੰ ਵਾਰ ਵਾਰ ਸੁਣਿਆ,ਦੇਖਿਆ।ਅਮਰਜੋਤ ਸਟੇਜ ਉੱਤੇ ਕਿਸ ਤਰਾਂ ਦੇ ਹਾਵ ਭਾਵ ਰੱਖਦੇ ਸਨ ਕਿਸ ਤਰਾਂ ਦੇ gesture ਦਿੰਦੇ ਸਨ, ਕਿਸ ਤਰਾਂ ਦੁੱਪਟੇ ਨਾਲ ਆਪਣੇ ਪੂਰੇ ਸਰੀਰ ਨੂੰ ਢੱਕ ਕੇ ਰੱਖਦੇ ਸਨ। ਉਹਨਾਂ ਦੀ ਤੱਕਣੀ, ਓਹਨਾ ਦੀ ਤਾੜੀ ਓਹਨਾ ਦੋਹਾਂ ਦੀ ਆਪਸੀ ਕਮਿਸਟਰੀ ਤੇ ਹੋਰ ਨਿੱਕੀ ਨਿੱਕੀ ਡਿਟੇਲ। ਅਸੀਂ ਕਈ ਦਿਨ ਆਪਣਾ ਅਡੀਸ਼ਨ ਤਿਆਰ ਕਰਨ ਤੇ ਲਾਏ, ਓਹਨਾ ਵਰਗੇ ਕੁੜਤੇ ਚਾਦਰੇ, ਸੂਟ, ਜੁਲਰੀ, ਤੇ ਹੋਰ ਕਿੰਨਾ ਕੁੱਝ।ਲੱਗਭਗ ਇੱਕ ਹਫਤਾ ਸਭਕੁਝ ਪਲਾਨ ਕਰਨ ਤੋਂ ਅਸੀਂ ਫੋਟੋਸ਼ੂਟ ਕੀਤਾ ਤੇ ਅਗਲੇ ਦਿਨ ਗੀਤ ਸ਼ੂਟ ਕੀਤਾ।ਸੁਣਨ ਵਿੱਚ ਆਇਆ ਹੈ ਕਿ ਸਾਡਾ ਔਡੀਸ਼ਨ ਇਮਤਿਆਜ਼ ਸਰ ਦੇ ਟੇਬਲ ਤੱਕ ਪਹੁੰਚ ਗਿਆ ਸੀ ਪਰ ਸਰ ਨੇ ਦੇਖਿਆ ਨਹੀਂ।
ਪਰ ਮੁੱਖ ਕਿਰਦਾਰ ਫਾਈਨਲ ਹੋ ਚੁੱਕੇ ਨੇ।
ਇਸ ਗੱਲ ਵਿੱਚ ਕਿੰਨੀ ਸਚਾਈ ਹੈ ਕਿੰਨੀ ਨਹੀਂ ਇਹ ਅਸੀਂ ਨਹੀਂ ਜਾਣਦੇ। ਪਰ ਮੈਂ ਅੱਜ ਇਹ ਫੋਟੋਸ਼ੂਟ ਤੁਹਾਡੇ ਸਭ ਨਾਲ ਸਾਂਝਾ ਕਰ ਰਹੀ ਹਾਂ ਕਿਉਂਕਿ atleast we did it with our full dedication and perfection … ਮੈ ਰਿਜਕਸ਼ਨ ਤੇ ਫੇਲਿਯਰ ਤੋਂ ਕਦੇ ਮਾਯੂਸ ਨਹੀਂ ਹੁੰਦੀ ਕਿਉਂਕਿ ਇਹ ਹਰ ਵਾਰ ਮੈਨੂੰ ਹੋਰ ਮਿਹਨਤ ਕਰਨ ਤੇ ਪਰਫ਼ੇਕ੍ਟ ਹੋਣ ਲਈ ਪ੍ਰੇਰਿਤ ਕਰਦੀ ਹੈ।
ਕੱਲ ਯਾਨੀ ਕਿ 8 ਮਾਰਚ ਨੂੰ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦੀ death anniversary ਹੈ, ਸੋ ਅਸੀਂ ਇਹ ਫੋਟੋਸ਼ੂਟ ਓਹਨਾ ਨੂੰ ਸਮਰਪਿਤ ਹੋ ਕੇ ਸਾਂਝਾ ਕਰਨਾ ਚਾਹੁੰਦੇ ਸਾਂ। ਕੱਲ ਨੂੰ ਗੀਤ ਦੀ ਵੀਡੀਓ ਵੀ ਅੱਪਲੋਡ ਕਰਾਂਗੇ।
ਤੁਹਾਡੀ ਆਪਣੀ
Jasmeen Meenu