ਸੁਖਪਾਲ ਖਹਿਰਾ ਬਾਰੇ ਇਹ ਇੰਟਰਵਿਊ ਜ਼ਰੂਰ ਦੇਖੋ

0
410

ਜੋ ਸੁਖਪਾਲ ਖਹਿਰਾ ਨੂੰ ਦਿਸ ਰਿਹਾ, ਉਹ ਹੋਰਨਾਂ ਨੂੰ ਕਿਉਂ ਨਹੀਂ ਦਿੱਸਦਾ ?

ਭੁਲੱਥ ਤੋਂ MLA ਸੁਖਪਾਲ ਸਿੰਘ ਖਹਿਰਾ ਅੱਜ ਕੱਲ੍ਹ ਯੂ ਏ ਪੀ ਏ (unlawful activity prevention act )ਖਿਲਾਫ ਮੁਹਿੰਮ ਚਲਾ ਰਹੇ ਹਨ। ਇਸ ਕਨੂੰਨ ਤਹਿਤ ਫੜੇ ਗਏ ਨੌਜਵਾਨਾਂ ਦੇ ਪਿੰਡਾਂ ਵਿੱਚ ਜਾ ਕੇ ਉਨ੍ਹਾਂ ਦੇ ਮਾਮਲਿਆਂ ਦੀ ਪੈਰਵਾਈ ਕਰਨੀ ਤੇ ਉਨ੍ਹਾਂ ਗਰੀਬ ਲੋਕਾਂ ਦੀ ਆਵਾਜ਼ ਬਣਨਾ ਸੱਚ-ਮੁੱਚ ਜੋਖਮ ਵਾਲਾ ਕੰਮ ਹੈ।

ਯੂਏਪੀਏ ਕਾਨੂੰਨ ਤਹਿਤ ਗ੍ਰਿਫਤਾਰ ਕੀਤੇ ਜਾਣ ਵਾਲੇ ਨੌਜਵਾਨ ਸਿੱਖ ਹਨ ਤੇ ਬਹੁਗਿਣਤੀ ਗਰੀਬ (ਦਲਿਤ) ਪਰਿਵਾਰਾਂ ਨਾਲ ਸਬੰਧਤ ਹਨ ਜੋ ਆਪਣੇ ਕੇਸ ਲੜਨ ਤੋਂ ਵੀ ਮੁਥਾਜ ਹਨ।ਹੈਰਾਨੀ ਦੀ ਗੱਲ ਹੈ ਕਿ ਸੁਖਪਾਲ ਸਿੰਘ ਖਹਿਰਾ ਨੂੰ ਛੱਡ ਕੇ ਕੋਈ ਵੀ ਸਿਆਸੀ ਪਾਰਟੀ, ਸਿੱਖ ਪੰਥਕ ਜਥੇਬੰਦੀ, ਦਲਿਤ ਧਿਰਾਂ ਇਨ੍ਹਾਂ ਨੌਜਵਾਨਾਂ ਬਾਰੇ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ। ਸੁਖਬੀਰ ਬਾਦਲ ਦਾ ਤੁਰੇ ਜਾਂਦੇ ਗੱਡੀ ਦੀ ਬਾਰੀ ਤੇ ਖਲੋ ਕੇ ਦੋ ਸਤਰਾਂ ਦਾ ਸਿਰਫ ਇਕ ਬਿਆਨ ਆਇਆ ਹੈ। ਪੰਜਾਬ ਅਸੈਂਬਲੀ ਵਿੱਚ ਵਿਰੋਧੀ ਧਿਰ ਵਜੋਂ ਖੜ੍ਹੀ ਆਮ ਆਦਮੀ ਪਾਰਟੀ ਦੇ ਕਿਸੇ ਵੀ ਨੇਤਾ ਨੇ ਇਕ ਲਫਜ ਨਹੀਂ ਬੋਲਿਆ। ਪੰਥਕ ਜਥੇਬੰਦੀਆਂ ਦੀ ਤਾਂ ਸ਼ਾਇਦ ਦੌੜ ਹੀ ਹੋਰ ਪਾਸੇ ਹੈ।

ਕਿਸੇ 16 ਜਾਂ 18 ਸਾਲ ਦੇ ਨੌਜਵਾਨ ਮੁੰਡੇ ਨੂੰ UAPA ਵਰਗਿਆਂ ਮਾਮਲਿਆਂ ਵਿੱਚ ਉਲਝਾ ਕੇ ਉਸ ਦੀ ਜਿੰਦਗੀ ਦੇ ਅਹਿਮ ਸਾਲ ਜੇਲ੍ਹਾਂ, ਅਦਾਲਤਾਂ ‘ਚ ਖਪਾ ਦੇਣੇ ਕਿਥੋੰ ਦਾ ਨਿਆਂ ਹੈ ? ਸੁਖਪਾਲ ਸਿੰਘ ਖਹਿਰਾ ਮੁਤਾਬਕ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਆਪਣੀਆਂ ਵੋਟਾਂ ਦਾ ਜੋੜ ਤੋੜ ਕਰਦਿਆਂ ਖਾਲਿਸਤਾਨ ਦੇ ਮੁੱਦੇ ਤੇ ਨੌਜਵਾਨਾਂ ਦੀ ਫੜੋ ਫੜਾਈ ਨੂੰ ਜਾਇਜ਼ ਹੀ ਠਹਿਰਾਉਂਦੀਆਂ ਹਨ। ਖਹਿਰਾ ਦਾ ਕਹਿਣਾ ਹੈ ਕਿ ਖਾਲਿਸਤਾਨ ਦਾ ਹਊਆ ਬਣਾ ਕੇ ਸਿੱਖ ਨੌਜਵਾਨਾਂ ਤੇ ਤਸ਼ੱਦਦ ਕਰਨ ਵਾਲੀ ਪਾਰਟੀ/ਸਰਕਾਰ ਨੂੰ ਸ਼ਹਿਰੀ ਹਿੰਦੂਆਂ ਦੀਆਂ ਵੋਟਾਂ ਮਿਲ ਜਾਂਦੀਆਂ ਹਨ।ਇਹ ਕੰਮ ਸਿਰਫ ਕਾਂਗਰਸ ਨਹੀਂ ਅਕਾਲੀ ਵੀ ਕਰਦੇ ਹਨ ਜਿਸ ਕਰਕੇ ਸੈੰਕੜੇ ਨੌਜਵਾਨ ਹਰ ਸਾਲ ਜੇਲ੍ਹਾਂ ਚ ਡੱਕੇ ਜਾਂਦੇ ਹਨ ਜੋ ਕਈ ਸਾਲਾਂ ਪਿਛੋਂ ਅਦਾਲਤ ਵੱਲੋਂ ਬੇਦੋਸ਼ੇ ਸਾਬਤ ਹੁੰਦੇ ਹਨ। ਕੁਝ ਨੌਜਵਾਨ ਮਰ ਵੀ ਜਾਂਦੇ ਹਨ।

ਪੰਜਾਬ ਨੂੰ ਛੱਡ ਕੇ ਬਾਕੀ ਭਾਰਤ ਵਿੱਚ ਕਾਂਗਰਸੀ ਆਗੂ ਵੀ UAPA ਕਾਨੂੰਨ ਨੂੰ ਕਾਲਾ ਕਾਨੂੰਨ ਦੱਸਕੇ ਇਸ ਦਾ ਵਿਰੋਧ ਕਰ ਰਹੇ ਹਨ। ਪਰ ਪੰਜਾਬ ਦੀ ਕੈਪਟਨ ਅਮਰਿੰਦਰ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਇਸ ਕਾਨੂੰਨ ਦੀ ਵਰਤੋਂ ਧੜੱਲੇ ਨਾਲ ਕਰਕੇ ਸਿੱਖ ਨੌਜਵਾਨਾਂ ਨੂੰ ਲੰਬੀਆਂ ਜੇਲ੍ਹਾਂ ਦੇ ਰਾਹ ਪਾ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਜੁਲਮੋੰ ਸਿਤਮ ਸਿਰਫ ਸੁਖਪਾਲ ਖਹਿਰੇ ਨੂੰ ਹੀ ਦਿਸ ਰਿਹਾ, ਅਕਾਲੀਆਂ ਟਕਸਾਲੀਆਂ ਨੂੰ ਨਹੀਂ।