ਰਣਬੀਰ ਕਪੂਰ ਨਾਲ ਬ੍ਰੇਕਅੱਪ ਦੇ ਦੁੱਖ ’ਚੋਂ ਇੰਝ ਬਾਹਰ ਨਿਕਲੀ ਕੈਟਰੀਨਾ ਕੈਫ

0
265

ਹਰ ਕਿਸੇ ਲਈ ਬ੍ਰੇਕਅੱਪ ਆਸਾਨ ਨਹੀਂ ਹੁੰਦਾ। ਹਰ ਵਿਅਕਤੀ ਤੋਂ ਇਸ ਤੋਂ ਬਾਹਰ ਆਉਣ ’ਚ ਆਪਣਾ ਸਮਾਂ ਲੈਂਦਾ ਹੈ। ਕਹਿੰਦੇ ਹਨ ਕਿ ਸਮਾਂ ਬਲਵਾਨ ਹੁੰਦਾ ਹੈ। ਕੁਝ ਵੀ ਹੋ ਜਾਵੇ, ਸਮੇਂ ਦੇ ਨਾਲ ਉਹ ਬ੍ਰੇਕਅੱਪ ਤੋਂ ਇਕ ਦਿਨ ਬਾਹਰ ਨਿਕਲ ਹੀ ਆਉਂਦਾ ਹੈ। ਪਬਲਿਕ ਫਿੱਗਰਸ ਨਾਲ ਬ੍ਰੇਕਅੱਪ ਤੋਂ ਬਾਅਦ ਦੋ ਚੀਜ਼ਾਂ ਹੁੰਦੀਆਂ ਹਨ।

ਪਹਿਲੀ ਤਾਂ ਉਹ ਖ਼ੁਦ ਇਸ ਤੋਂ ਬਾਹਰ ਨਿਕਲਣ ਲਈ ਜੂਝ ਰਹੇ ਹੁੰਦੇ ਹਨ ਤੇ ਦੂਜੀ ਉਨ੍ਹਾਂ ਦੇ ਪ੍ਰਸ਼ੰਸਕ ਤੇ ਟਰੋਲਰਜ਼ ਇਸ ਬਾਰੇ ਸੋਸ਼ਲ ਮੀਡੀਆ ’ਤੇ ਗੱਲ ਕਰ ਰਹੇ ਹੁੰਦੇ ਹਨ। ਕੁਝ ਅਜਿਹਾ ਹੀ ਕੈਟਰੀਨਾ ਕੈਫ ਨਾਲ ਹੋਇਆ। ਹੁਣ ਭਾਵੇਂ ਹੀ ਉਨ੍ਹਾਂ ਨੂੰ ਆਪਣਾ ਪ੍ਰਿੰਸ ਚਾਰਮਿੰਗ ਮਿਲ ਗਿਆ ਹੈ ਪਰ ਕੁਝ ਸਾਲ ਪਹਿਲਾਂ ਅਦਾਕਾਰਾ ਦਾ ਰਣਬੀਰ ਕਪੂਰ ਨਾਲ ਬ੍ਰੇਕਅੱਪ ਹੋਇਆ ਸੀ, ਜਿਸ ਤੋਂ ਬਾਹਰ ਨਿਕਲਣਾ ਉਸ ਲਈ ਬਹੁਤ ਮੁਸ਼ਕਿਲ ਰਿਹਾ।

ਕੈਟਰੀਨਾ ਕੈਫ ਨੇ ਰਣਬੀਰ ਕਪੂਰ ਨਾਲ ਰਿਲੇਸ਼ਨਸ਼ਿਪ ਦੀ ਗੱਲ ਨੂੰ ਕਦੇ ਖੁੱਲ੍ਹ ਕੇ ਨਹੀਂ ਅਪਣਾਇਆ ਪਰ ਦੋਵਾਂ ਦਾ ਇਕੱਠਿਆਂ ਹੋਣਾ, ਇਕ-ਦੂਜੇ ਨਾਲ ਪਾਰਟੀ ਕਰਨਾ। ਫੈਮਿਲੀ ਡਿਨਰਜ਼ ਕਰਨਾ, ਇਨ੍ਹਾਂ ਚੀਜ਼ਾਂ ਤੋਂ ਸਾਫ ਜ਼ਾਹਿਰ ਹੋ ਗਿਆ ਸੀ ਕਿ ਦੋਵੇਂ ਡੇਟ ਕਰ ਰਹੇ ਹਨ। ਕਿਹਾ ਤਾਂ ਇਥੋਂ ਤਕ ਗਿਆ ਕਿ ਦੋਵੇਂ ਲੰਮੇ ਸਮੇਂ ਤਕ ਇਕ-ਦੂਜੇ ਨਾਲ ਰਹੇ।

ਸ਼ਾਮ ਵੇਲੇ ਦੋਵਾਂ ਦਾ ਛੱਤ ’ਤੇ ਇਕੱਠਿਆਂ ਚਾਹ ਪੀਣਾ, ਕਈ ਵਾਰ ਪਾਪਾਰਾਜ਼ੀ ਦੇ ਕੈਮਰੇ ’ਚ ਕੈਦ ਹੋਇਆ। ਦੋਵਾਂ ਦੀ ਪਹਿਲੀ ਮੁਲਾਕਾਤ ਫ਼ਿਲਮ ‘ਅਜਬ ਪ੍ਰੇਮ ਕੀ ਗਜ਼ਬ ਕਹਾਣੀ’ ਦੇ ਸੈੱਟ ’ਤੇ ਹੋਈ ਸੀ। ਇਸ ਤੋਂ ਬਾਅਦ ਦੋਵੇਂ ਡੇਟ ਕਰਨ ਲੱਗੇ।

ਕੁਝ ਸਾਲਾਂ ਬਾਅਦ ਦੋਵਾਂ ਦਾ ਬ੍ਰੇਕਅੱਪ ਹੋ ਗਿਆ। ਦੋਵਾਂ ਨੇ ਆਪਣੇ ਰਸਤੇ ਬਦਲ ਲਏ। ਕੁਝ ਸਮਾਂ ਪਹਿਲਾਂ ਕੈਟਰੀਨਾ ਕੈਫ ਨੇ ਆਪਣੇ ਬ੍ਰੇਕਅੱਪ ਬਾਰੇ ਜ਼ਿਕਰ ਕਰਦਿਆਂ ਦੱਸਿਆ ਕਿ ਆਖਿਰ ਉਸ ਨੇ ਇਸ ਨਾਲ ਡੀਲ ਕਿਵੇਂ ਕੀਤੀ। ਕਿਹੜੀਆਂ ਅਜਿਹੀਆਂ ਚੀਜ਼ਾਂ ਸਨ, ਜਿਨ੍ਹਾਂ ਨੂੰ ਅਪਣਾ ਕੇ ਉਹ ਇਸ ਤੋਂ ਬਾਹਰ ਨਿਕਲੀ। ਫ਼ਿਲਮ ‘ਬਾਰ ਬਾਰ ਦੇਖੋ’ ’ਚ ਕੈਟਰੀਨਾ ਦੇ ਐਬਸ ਦੇਖਣ ਵਾਲੇ ਸਨ। ਬ੍ਰੇਕਅੱਪ ਤੋਂ ਬਾਹਰ ਨਿਕਲਣ ਬਾਰੇ ਕੈਟਰੀਨਾ ਨੇ ਕਿਹਾ ਸੀ ਕਿ ਜਿਮ ਜਾਓ ਤੇ ਕੁਝ ਕ੍ਰੰਚੇਜ਼ ਕਰੋ। ਇਸ ਤਰ੍ਹਾਂ ਤੁਸੀਂ ਬ੍ਰੇਕਅੱਪ ਨਾਲ ਡੀਲ ਕਰ ਸਕਦੇ ਹੋ।