ਠੋਕੋ ਤਾਲੀ ਠੁੱਕ ਗਿਆ ਕਹਿਣ ਵਾਲੇ ਪੁਲਿਸ ਵਾਲੇ ਦਾ ਇੰਟਰਵਿਊ, ਫਸਾਉਣ ਦੀ ਸੀ ਪੂਰੀ ਤਿਆਰੀ, ਪਰ ਹੁਣ ਸੁਣੋਂ

0
313

ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਦੌਰਾਨ ਰਾਜ ਦੇ ਵੋਟਰਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਵਿਚ ਸਪਸ਼ਟ ਬਹੁਮਤ ਦਿੰਦਿਆਂ ਰਾਜ ਵਿਚਲੀਆਂ ਰਿਵਾਇਤੀ ਪਾਰਟੀਆਂ ਤੇ ਦਿੱਗਜ਼ ਲੀਡਰਾਂ ਨੂੰ ਹਾਸ਼ੀਏ ‘ਤੇ ਲੈ ਆਉਂਦਾ | ਬਦਲਾਅ ਲਈ ਮਿਲੇ ਵੋਟ ਨੇ ਆਮ ਆਦਮੀ ਪਾਰਟੀ ਨੂੰ 92 ਸੀਟਾਂ ‘ਤੇ ਜਿੱਤ ਦਿੰਦਿਆਂ ਇਕ ਨਵਾਂ ਇਤਿਹਾਸ ਹੀ ਰਚ ਦਿੱਤਾ, ਜਦੋਂ ਕਿ ਕਾਂਗਰਸ 18, ਅਕਾਲੀ-ਬਸਪਾ 4 ਤੇ ਭਾਜਪਾ 2 ਸੀਟਾਂ ‘ਤੇ ਸਿਮਟ ਕੇ ਰਹਿ ਗਈ | ਹਾਲਾਂਕਿ ਵਿਧਾਨ ਸਭਾ ਸਕੱਤਰੇਤ ਅਨੁਸਾਰ 17 ਤੋਂ ਵੱਧ ਸੀਟਾਂ ਮਿਲਣ ਕਾਰਨ ਕਾਂਗਰਸ ਨੇ ਵਿਰੋਧੀ ਧਿਰ ਦਾ ਦਰਜਾ ਹਾਸਲ ਕਰਨ ਦੀ ਕਾਨੂੰਨੀ ਸ਼ਰਤ ਨੂੰ ਹਾਸਲ ਜ਼ਰੂਰ ਕਰ ਲਿਆ | ਇਨ੍ਹਾਂ ਸਬੰਧੀ ਦਿਲਚਸਪ ਪਹਿਲੂ ਇਹ ਹੈ ਕਿ ਚੋਣਾਂ ਦੌਰਾਨ ਡੇਰਾਵਾਦ, ਦਲਿਤ ਮੁੱਖ ਮੰਤਰੀ ਚਿਹਰੇ, ਮੋਦੀ ਸਮੇਤ ਸਾਰੇ ਫੈਕਟਰ ਫ਼ੇਲ੍ਹ ਸਾਬਤ ਹੋਏ ਅਤੇ ਰਾਜ ਦੇ ਵੋਟਰਾਂ ਨੇ ਬਦਲਾਅ ਦੇ ਏਜੰਡੇ ਨੂੰ ਹੀ ਮੁੱਖ ਤਰਜੀਹ ਦਿੱਤੀ | ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਮੰਤਰੀ ਮੰਡਲ ਦੇ ਕੁੱਲ 18 ਮੰਤਰੀਆਂ ‘ਚੋਂ ਕੇਵਲ 7 ਮੰਤਰੀ, ਜਿਨ੍ਹਾਂ ਵਿਚ ਸੁਖਜਿੰਦਰ ਸਿੰਘ ਰੰਧਾਵਾ, ਤਿ੍ਪਤ ਰਾਜਿੰਦਰ ਸਿੰਘ ਬਾਜਵਾ, ਪ੍ਰਗਟ ਸਿੰਘ, ਸੁਖਬਿੰਦਰ ਸਿੰਘ ਸੁਖਸਰਕਾਰੀਆ, ਰਾਜਾ ਵੜਿੰਗ, ਰਾਣਾ ਗੁਰਜੀਤ ਸਿੰਘ ਅਤੇ ਅਰੁਣਾ ਚੌਧਰੀ ਹੀ ਦੁਬਾਰਾ ਚੋਣ ਜਿੱਤ ਸਕੇ | ਜਦੋਂਕਿ ਓ. ਪੀ. ਸੋਨੀ, ਮਨਪ੍ਰੀਤ ਸਿੰਘ ਬਾਦਲ, ਰਜ਼ੀਆ ਸੁਲਤਾਨਾ, ਭਾਰਤ ਭੂਸ਼ਣ ਆਸ਼ੂ, ਵਿਜੇ ਇੰਦਰ ਸਿੰਗਲਾ, ਰਣਦੀਪ ਸਿੰਘ ਨਾਭਾ, ਰਾਜ ਕੁਮਾਰ ਵੇਰਕਾ, ਸੰਗਤ ਸਿੰਘ ਗਿਲਜੀਆ ਅਤੇ ਗੁਰਕੀਰਤ ਸਿੰਘ ਕੋਟਲੀ ਹਾਰ ਗਏ | ਇਸੇ ਤਰ੍ਹਾਂ ਸਾਬਕਾ ਮੁੱਖ ਮੰਤਰੀਆਂ ਵਿਚ ਸ. ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਬੀਬੀ ਰਾਜਿੰਦਰ ਕੌਰ ਭੱਠਲ ਅਤੇ ਸ. ਚਰਨਜੀਤ ਸਿੰਘ ਚੰਨੀ ਦੋਵਾਂ ਸੀਟਾਂ ਤੋਂ ਤੇ ਸ. ਸੁਖਬੀਰ ਸਿੰਘ ਬਾਦਲ, ਸ. ਨਵਜੋਤ ਸਿੰਘ ਸਿੱਧੂ ਅਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਆਦਿ ਨੂੰ ਨਾਮੋਸ਼ੀ ਭਰੀ ਹਾਰ ਮਿਲੀ | ਚੋਣ ਨਤੀਜਿਆਂ ਨੇ ਰਾਜ ਦੀਆਂ ਰਿਵਾਇਤੀ ਪਾਰਟੀਆਂ ਅਤੇ ਇਸ ਦੇ ਆਗੂਆਂ ਨੂੰ ਵੱਡੀ ਨਿਰਾਸ਼ਾ ਦਿੱਤੀ ਅਤੇ ਕਾਂਗਰਸ ਦੇ ਭੋਆ ਤੋਂ ਉਮੀਦਵਾਰ ਜੋਗਿੰਦਰਪਾਲ ਸਮੇਤ ਕਈ ਆਗੂ ਚੋਣ ਨਤੀਜਿਆਂ ਤੋਂ ਬਾਅਦ ਸਿਆਸਤ ਤੋਂ ਹੀ ਸੰਨਿਆਸ ਲੈਣ ਦੀਆਂ ਗੱਲਾਂ ਕਰਦੇ ਵੇਖੇ ਗਏ | ਸੂਬੇ ਦਾ ਮਾਲਵਾ ਖੇਤਰ ਜੋ ਇਨਕਲਾਬੀ ਸੋਚ ਲਈ ਜਾਣਿਆ ਜਾਂਦਾ ਹੈ, ਦੀਆਂ 69 ਸੀਟਾਂ ‘ਚੋਂ ‘ਆਪ’ ਨੂੰ 64 ਸੀਟਾਂ ‘ਤੇ ਜਿੱਤ ਮਿਲੀ | ਇਨ੍ਹ•ਾਂ ਚੋਣਾਂ ਦੌਰਾਨ ਲੋਕ ਇਨਸਾਫ਼ ਪਾਰਟੀ ਦੇ ਭਰਾਵਾਂ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਸਮੇਤ ਉਨ੍ਹਾਂ ਦੀ ਪਾਰਟੀ ਦਾ ਕੋਈ ਵੀ ਉਮੀਦਵਾਰ ਚੋਣ ਨਹੀਂ ਜਿੱਤ ਸਕਿਆ, ਜਦਕਿ ਬਹੁਜਨ ਸਮਾਜ ਪਾਰਟੀ ਦੇ ਨਵਾਂਸ਼ਹਿਰ ਤੋਂ ਉਮੀਦਵਾਰ ਨਛੱਤਰ ਪਾਲ ਸਿੰਘ ਅਤੇ ਸੁਲਤਾਨਪੁਰ ਲੋਧੀ ਤੋਂ ਇਕ ਆਜ਼ਾਦ ਉਮੀਦਵਾਰ ਰਣਇੰਦਰ ਪ੍ਰਤਾਪ ਸਿੰਘ 11,434 ਵੋਟਾਂ ਨਾਲ ਜੇਤੂ ਰਹੇ, ਜੋ ਕਿ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਬੇਟੇ ਹਨ | ਮਾਲਵਾ ਖੇਤਰ ‘ਚੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਵਿਜੇਇੰਦਰ ਸਿੰਗਲਾ 63-63 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਾਰੇ | ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਤੇ ‘ਆਪ’ ਦੇ ਦਿੜ•ਬਾ ਹਲਕੇ ਤੋਂ ਉਮੀਦਵਾਰ ਸ. ਹਰਪਾਲ ਸਿੰਘ ਚੀਮਾ 50,329 ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤੇ, ਜਦੋਂ ਕਿ ਸੂਬੇ ਵਿਚ ਸਭ ਤੋਂ ਘੱਟ ਵੋਟਾਂ ਅਰਥਾਤ 247 ਵੋਟਾਂ ਨਾਲ ਜਲੰਧਰ ਕੇਂਦਰੀ ਤੋਂ ‘ਆਪ’ ਉਮੀਦਵਾਰ ਰਮਨ ਅਰੋੜਾ ਨੇ ਚੋਣ ਜਿੱਤੀ | ਦਿਲਚਸਪ ਗੱਲ ਇਹ ਹੈ ਕਿ ਕਾਂਗਰਸ ਦੇ ਤਿੰਨ ਮੰਤਰੀ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ 768, ਅਮਰਿੰਦਰ ਸਿੰਘ ਰਾਜਾ ਵੜਿੰਗ 1349 ਅਤੇ ਅਰੁਣਾ ਚੌਧਰੀ 1377 ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤ ਸਕੇ | ਕਿਸਾਨ ਮੋਰਚੇ ਵਲੋਂ ਬਣਾਈ ਨਵੀਂ ਪਾਰਟੀ ਦੇ ਮੁਖੀ ਸ. ਬਲਬੀਰ ਸਿੰਘ ਰਾਜੇਵਾਲ ਨੇ ਸਮਰਾਲਾ ਸੀਟ ਤੋਂ 4676 ਵੋਟ ਹਾਸਲ ਕੀਤੇ, ਜੋ ਕੁੱਲ ਵੋਟਾਂ ਦਾ 3.5 ਪ੍ਰਤੀਸ਼ਤ ਹੋਣ ਕਾਰਨ ਉਨ੍ਹ•ਾਂ ਦੀ ਜ਼ਮਾਨਤ ਜ਼ਬਤ ਹੋ ਗਈ ਅਤੇ ਉਨ੍ਹ•ਾਂ ਦੀ ਪਾਰਟੀ ਦਾ ਕੋਈ ਵੀ ਉਮੀਦਵਾਰ ਜਿੱਤ ਨਹੀਂ ਸਕਿਆ | ਮੁੱਖ ਮੰਤਰੀ ਸ. ਚੰਨੀ ਦੇ ਭਰਾ ਮਨੋਹਰ ਸਿੰਘ ਜੋ ਬਸੀ ਪਠਾਣਾ ਤੋਂ ਕਾਂਗਰਸ ਵਲੋਂ ਟਿਕਟ ਨਾ ਮਿਲਣ ਕਾਰਨ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ, ਜਿਨ੍ਹਾਂ ਨੂੰ 13,796 ਵੋਟਾਂ ਤਾਂ ਮਿਲੀਆਂ ਪ੍ਰੰਤੂ ਆਪਣੀ ਜ਼ਮਾਨਤ ਨਹੀਂ ਬਚਾ ਸਕੇ | ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ‘ਆਪ’ ਉਮੀਦਵਾਰ ਜੀਵਨ ਜੋਤ ਕੌਰ ਤੋਂ 6750 ਵੋਟਾਂ ਦੇ ਫ਼ਰਕ ਨਾਲ ਹਾਰੇ, ਜਦੋਂ ਕਿ ਸ. ਬਿਕਰਮ ਸਿੰਘ ਮਜੀਠੀਆ ਤੀਜੇ ਸਥਾਨ ‘ਤੇ ਰਹੇ | ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ‘ਆਪ’ ਉਮੀਦਵਾਰ ਤੋਂ 30,990 ਅਤੇ ਸ. ਪ੍ਰਕਾਸ਼ ਸਿੰਘ ਬਾਦਲ ਲੰਬੀ ਹਲਕੇ ਤੋਂ 11,396 ਵੋਟਾਂ ਨਾਲ ਹਾਰੇ | ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਸ਼ਹਿਰੀ ਤੋਂ ‘ਆਪ’ ਉਮੀਦਵਾਰ ਤੋਂ 19873 ਵੋਟਾਂ ਨਾਲ ਹਾਰੇ | ਪੰਜਾਬ ਤੋਂ ਦੋ ਮੌਜੂਦਾ ਸੰਸਦ ਮੈਂਬਰਾਂ, ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਅਤੇ ‘ਆਪ’ ਦੇ ਭਗਵੰਤ ਮਾਨ ਵੀ ਚੋਣ ਜਿੱਤੇ | ਸ. ਬਾਜਵਾ ਦੀ ਰਾਜ ਸਭਾ ਦੀ ਮਿਆਦ ਅਪ੍ਰੈਲ ਵਿਚ ਖ਼ਤਮ ਹੋ ਰਹੀ ਹੈ, ਜਦੋਂਕਿ ਸ. ਮਾਨ ਸੰਗਰੂਰ ਤੋਂ ਲੋਕ ਸਭਾ ਮੈਂਬਰ ਹਨ ਅਤੇ ਉਨ•੍ਹਾਂ ਨੂੰ ਲੋਕ ਸਭਾ ਸੀਟ ਤੋਂ ਅਸਤੀਫ਼ਾ ਦੇਣਾ ਪਵੇਗਾ, ਜਿਸ ‘ਤੇ ਕੁਝ ਮਹੀਨੇ ਬਾਅਦ ਜ਼ਿਮਨੀ ਚੋਣ ਹੋਵੇਗੀ |

ਵੋਟ ਪ੍ਰਤੀਸ਼ਤ
ਆਮ ਆਦਮੀ ਪਾਰਟੀ ਦੀ ਵੋਟ ਪ੍ਰਤੀਸ਼ਤ ਜੋ 2017 ‘ਚ 23.7 ਪ੍ਰਤੀਸ਼ਤ ਸੀ, ਇਸ ਵਾਰ ਵੱਧ ਕੇ 42.1 ਪ੍ਰਤੀਸ਼ਤ ਹੋ ਗਈ, ਜਦੋਂ ਕਿ ਕਾਂਗਰਸ ਦਾ ਵੋਟ ਪ੍ਰਤੀਸ਼ਤ ਜੋ 2017 ਵਿਚ 38.5 ਪ੍ਰਤੀਸ਼ਤ ਸੀ, ਇਸ ਵਾਰ ਘੱਟ ਕੇ 22.98 ਪ੍ਰਤੀਸ਼ਤਤਾ ‘ਤੇ ਆ ਗਈ | ਇਸੇ ਤਰ੍ਹਾਂ ਅਕਾਲੀ ਦਲ ਦੀ 25.2 ਵੋਟ ਪ੍ਰਤੀਸ਼ਤਤਾ ਘੱਟ ਕੇ 18.38 ਪ੍ਰਤੀਸ਼ਤਤਾ ‘ਤੇ ਆ ਗਈ | ਦੂਜੇ ਪਾਸੇ ਭਾਜਪਾ ਦਾ ਵੋਟ ਪ੍ਰਤੀਸ਼ਤ 5.4 ਪ੍ਰਤੀਸ਼ਤ ਤੋਂ ਵੱਧ ਕੇ 6.60 ਪ੍ਰਤੀਸ਼ਤ ਹੋ ਗਿਆ | ਬਸਪਾ ਦਾ ਵੋਟ ਵੀ 1.52 ਫੀਸਦੀ ਤੋਂ ਵੱਧ ਕੇ 1.77 ਫੀਸਦੀ ਹੋਇਆ | ਸਾਲ 1997 ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਸੂਬੇ ਦੀਆਂ ਦੋ ਪ੍ਰਮੁੱਖ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਦੇ ਵੋਟ ਪ੍ਰਤੀਸ਼ਤ ਵਿਚ ਐਨੀ ਵੱਡੀ ਕਮੀ ਆਈ ਹੋਵੇ |

ਚੰਨੀ ਮੰਤਰੀ ਮੰਡਲ ਦੀ ਆਖ਼ਰੀ ਬੈਠਕ
ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵਲੋਂ ਆਪਣੇ ਮੰਤਰੀ ਮੰਡਲ ਦੀ ਆਖ਼ਰੀ ਮੀਟਿੰਗ ਕੱਲ੍ਹ 11 ਮਾਰਚ• ਨੂੰ ਸਵੇਰੇ 11 ਵਜੇ ਵਰਚੂਅਲ ਰੱਖੀ ਹੈ | ਇਸ ਤੋਂ ਬਾਅਦ ਮੁੱਖ ਮੰਤਰੀ ਚੰਨੀ ਰਾਜਪਾਲ ਪੰਜਾਬ ਨੂੰ ਰਾਜ ਭਵਨ ਵਿਖੇ ਆਪਣੇ ਮੰਤਰੀ ਮੰਡਲ ਦਾ ਅਸਤੀਫ਼ਾ ਸੌਂਪਣਗੇ ਪਰ ਇਹ ਸਪਸ਼ਟ ਨਹੀਂ ਕਿ ਉਹ ਖ਼ੁਦ ਜਾਣਗੇ ਜਾਂ ਅਸਤੀਫ਼ਾ ਭੇਜਿਆ ਜਾਵੇਗਾ | ਹੁਣ ਰਾਜਪਾਲ ਪੰਜਾਬ ਵਲੋਂ ਚੰਨੀ ਸਰਕਾਰ ਦਾ ਅਸਤੀਫਾ ਪ੍ਰਵਾਨ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਸਰਕਾਰ ਬਣਾਉਣ ਲਈ ਸੱਦਾ ਦਿੱਤਾ ਜਾਵੇਗਾ | ‘ਆਪ’ ਵਲੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਉਮੀਦਵਾਰ ਭਾਵੇਂ ਪਹਿਲਾਂ ਹੀ ਐਲਾਨਿਆ ਹੋਇਆ ਹੈ ਪਰ ਨਿਯਮਾਂ ਨੂੰ ਪੂਰਾ ਕਰਨ ਲਈ ਪਾਰਟੀ ਦੇ ਚੁਣੇ ਹੋਏ 92 ਵਿਧਾਇਕ ਮੀਟਿੰਗ ਕਰਕੇ ਉਨ੍ਹਾਂ ਨੂੰ ਬਕਾਇਦਾ ਲੀਡਰ ਵੀ ਚੁਣ ਸਕਦੇ ਹਨ | ਰਾਜ ਦੇ ਵਧੀਕ ਡੀ.ਜੀ.ਪੀ (ਇੰਟੈਲੀਜੈਂਸ) ਵੀ ਅੱਜ ਸ. ਮਾਨ ਨੂੰ ਸੰਗਰੂਰ ਵਿਖੇ ਮਿਲੇ ਸਨ ਅਤੇ ਸਮਝਿਆ ਜਾਂਦਾ ਹੈ ਕਿ ਸਹੁੰ ਚੁੱਕ ਸਮਾਗਮ ਦੀਆਂ ਤਰੀਕਾਂ ਆਦਿ ਦੇ ਪ੍ਰੋਗਰਾਮ ਸਬੰਧੀ ਵੀ ਜਾਣਕਾਰੀ ਲਈ ਗਈ ਹੋ ਸਕਦੀ ਹੈ | ਭਗਵੰਤ ਮਾਨ ਦੀ ਸੁਰੱਖਿਆ ਵੀ ਸਰਕਾਰ ਵਲੋਂ ਅੱਜ ਤੋਂ ਵਧਾਉਣ ਦੇ ਹੁਕਮ ਦਿੱਤੇ ਗਏ ਹਨ ਅਤੇ ਉਨ੍ਹਾਂ ਨੂੰ ਬੁਲਟ ਪਰੂਫ਼ ਗੱਡੀ ਅਤੇ ਜੈਮਰ ਵੀ ਅਲਾਟ ਕੀਤੇ ਗਏ ਹਨ ਪਰ ਚਰਚਾ ਇਹ ਹੈ ਕਿ ‘ਆਪ’ ਵਲੋਂ ਸਹੁੰ ਚੁੱਕ ਸਮਾਗਮ ਅਗਲੇ ਹਫ਼ਤੇ ਤੱਕ ਵੀ ਅੱਗੇ ਜਾ ਸਕਦਾ ਹੈ | ‘ਆਪ’ ਦੇ ਜਿੱਤੇ ਹੋਏ ਵਿਧਾਇਕ ਕੱਲ•੍ਹ ਚੰਡੀਗੜ੍ਹ• ਪੁੱਜਣੇ ਸ਼ੁਰੂ ਹੋ ਜਾਣਗੇ, ਜਦੋਂ ਕਿ ਸਹੁੰ ਚੁੱਕ ਸਮਾਗਮ ਪਾਰਟੀ ਵਲੋਂ ਖੱਟਕੜ ਕਲਾਂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ |

ਪ੍ਰਸ਼ਾਸਨਿਕ ਰੱਦੋ-ਬਦਲ ਦੀਆਂ ਅਟਕਲਾਂ
‘ਆਪ’ ਦੇ ਸੱਤਾ ਵਿਚ ਆਉਣ ਨਾਲ ਸੱਤਾ ਦੇ ਗਲਿਆਰਿਆਂ ਵਿਚ ਵੱਡੇ ਪ੍ਰਸ਼ਾਸਨਿਕ ਰੱਦੋ-ਬਦਲ ਦੇ ਚਰਚੇ ਸ਼ੁਰੂ ਹੋ ਗਏ ਹਨ | ਸ੍ਰੀ ਅਰਵਿੰਦ ਕੇਜਰੀਵਾਲ ਜੋ ਪੰਜਾਬ ਵਿਚ ਸਾਫ਼ ਸੁਥਰਾ ਪ੍ਰਸ਼ਾਸਨ ਦੇ ਕੇ ਉਸ ਮਾਡਲ ਨੂੰ ਦੇਸ਼ ਦੇ ਦੂਜੇ ਸੂਬਿਆਂ ਲਈ ਪੇਸ਼ ਕਰਨਾ ਚਾਹੁੰਦੇ ਹਨ, ਸੂਬੇ ਲਈ ਇਮਾਨਦਾਰ ਅਧਿਕਾਰੀਆਂ ਦੀ ਟੀਮ ਚੁਨਣਾ ਚਾਹੁੰਦੇ ਹਨ | ਚੰਡੀਗੜ੍ਹ• ਕੇਂਦਰੀ ਪ੍ਰਸ਼ਾਸਨ ਵਿਚ ਸਲਾਹਕਾਰ ਰਹੇ ਵਿਜੇ ਦੇਵ ਜੋ ਇਕ ਇਮਾਨਦਾਰ ਅਧਿਕਾਰੀ ਵਜੋਂ ਜਾਣੇ ਜਾਂਦੇ ਹਨ ਅਤੇ ਆਈ.ਏ.ਐਸ. ਤੋਂ ਛੇਤੀ ਸੇਵਾ ਮੁਕਤ ਹੋਣ ਵਾਲੇ ਹਨ, ਨੂੰ ਵੀ ਪੰਜਾਬ ‘ਚ ਕਿਸੇ ਅਹਿਮ ਨਿਯੁਕਤੀ ਲਈ ਲਿਆਂਦਾ ਜਾ ਸਕਦਾ ਹੈ ਅਤੇ ਸ੍ਰੀ ਕੇਜਰੀਵਾਲ ਭਾਰਤੀ ਰੈਵਿਨਿਉ ਸਰਵਿਸ ਦੇ ਇਕ ਅਧਿਕਾਰੀ ਨੂੰ ਵੀ ਪੰਜਾਬ ਲਿਆ ਸਕਦੇ ਹਨ ਪਰ ਸਪਸ਼ਟ ਹੈ ਕਿ ਨਵੀਂ ਸਰਕਾਰ ਜ਼ਿਲ੍ਹਾ ਪੱਧਰ ਅਤੇ ਸਕੱਤਰੇਤ ਪੱਧਰ ‘ਤੇ ਕਾਫ਼ੀ ਰੱਦੋ ਬਦਲ ਕਰੇਗੀ | ਚਰਚਾ ਇਹ ਵੀ ਹੈ ਕਿ ‘ਆਪ’ ਸਰਕਾਰ ਅਹੁਦਾ ਸੰਭਾਲਣ ਮੌਕੇ ਸਰਕਾਰ ਵਲੋਂ ਸਮਾਂਬੱਧ ਤਰੀਕੇ ਨਾਲ ਕੀਤੇ ਜਾਣ ਵਾਲੇ ਜ਼ਰੂਰੀ ਕੰਮਾਂ ਸਬੰਧੀ ਵੀ ਆਪਣਾ ਏਜੰਡਾ ਜਾਰੀ ਕਰੇਗੀ |