Social media ‘ਤੇ ਇਸ ਸਖ਼ਸ਼ ਨੂੰ ਲੱਭਣ ਲੱਗੇ ਲੋਕ, ਕੀਤੀ ਸੀ ‘ਸੁਖਬੀਰ ਬਾਦਲ ਦੇ CM’ ਬਣਨ ਦੀ ਭਵਿੱਖਬਾਣੀ..

0
195

ਪੰਜਾਬ ਵਿਧਾਨ ਸਭਾ ਚੋਣ ਨਤੀਜੇ 2022 : ਚੋਣਾਂ ਤੋਂ ਪਹਿਲਾਂ ਇਸ ਵਿਅਕਤੀ ਦੀ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀ, ਜਿਸ ਵਿੱਚ ਉਸਨੇ ਚੈਲੰਜ ਕੀਤਾ ਸੀ ਕਿ ਅਕਾਲੀ ਦਲ, ਬੀਜੇਪੀ ਗਠਜੋੜ ਮਿਲ ਕੇ ਕਾਂਗਰਸ ਦੀ ਸਰਕਾਰ ਨੂੰ ਕਰਾਰੀ ਹਾਰ ਦੇਣਗੇ। ਅਤੇ ਪੰਜਾਬ ਦਾ ਅਗਲਾ ਸੀਐੱਮ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਹੋਣਗੇ। ਹੁਣ ਇਸਦੀ ਰਾਏ ਗਲਤ ਹੋਣ ਉੱਤੇ ਲੋਕ ਕਈ ਤਰ੍ਹਾਂ ਦੇ ਮਜਾਕੀਆ ਮੀਮਸ ਬਣਾ ਕੇ ਸੋਸ਼ਲ ਮੀਡੀਆ ਉੱਤੇ ਵਾਇਰਲ ਕਰ ਰਹੇ ਹਨ।

ਸੋਸ਼ਲ ਮੀਡੀਆ ਤੇ ਹਰ ਵਿਸ਼ੇ ਤੇ ਆਪਣੀ ਰਾਏ ਰੱਖ ਕੇ ਲੋਕਾਂ ਵਿੱਚ ਵਾਇਰਲ ਹੋਣ ਵਾਲਾ ਵਾਲਾ ਵਿਅਕਤੀ ਗੁਰਵਿੰਦਰ ਸਿੰਘ ਚੋਣ ਨਤੀਜਿਆਂ ਦੌਰਾਨ ਮੁੜ ਤੋਂ ਵਾਇਰਲ ਹੋਣ ਲੱਗਾ ਹੈ। ਅਸਲ ਵਿੱਚ ‘ਬਾਬਾ ਗੁਰਿਵੰਦਰ ਸਿੰਘ’ ਨਾਮ ਤੋਂ ਸੋਸ਼ਲ ਪਲੇਟਫਾਰਮ ਉੱਤੇ ਮਸ਼ਹੂਰ ਸ਼ਖਸ ਨੇ ਭਵਿੱਖਬਾਣੀ ਕੀਤੀ ਸੀ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਣਗੇ। ਹੁਣ ਜਦੋਂ ਉਸਦੀ ਭਵਿੱਖਬਾਣੀ ਗਲਤ ਹੋ ਗਈ ਤਾਂ ਲੋਕ ਉਸਨੂੰ ਸੋਸ਼ਲ ਮੀਡੀਓ ਉੱਤੇ ਲੱਭ ਰਹੇ ਹਨ। ਇਸ ਲਈ ਇਸ ਸਖ਼ਸ਼ ਦੇ ਕਈ ਮੀਮਸ ਬਣ ਕੇ ਵਾਇਰਲ ਹੋ ਰਹੇ ਹਨ। ਲੋਕ ਕਹਿ ਰਹੇ ਹਨ ਇਸ ‘ਬਾਬਾ’ ਨੂੰ ਲੱਭੋ ਤੇ ਪੁੱਛੇ ਕਿੱਥੇ ਗਈ ਤੇਰੀ ਭਵਿੱਖਬਾਣੀ।

ਚੋਣਾਂ ਤੋਂ ਪਹਿਲਾਂ ਇਸ ਵਿਅਕਤੀ ਦੀ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀ, ਜਿਸ ਵਿੱਚ ਉਸਨੇ ਚੈਲੰਜ ਕੀਤਾ ਸੀ ਕਿ ਅਕਾਲੀ ਦਲ, ਬੀਜੇਪੀ ਗਠਜੋੜ ਮਿਲ ਕੇ ਕਾਂਗਰਸ ਦੀ ਸਰਕਾਰ ਨੂੰ ਕਰਾਰੀ ਹਾਰ ਦੇਣਗੇ। ਅਤੇ ਪੰਜਾਬ ਦਾ ਅਗਲਾ ਸੀਐੱਮ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਹੋਣਗੇ। ਹੁਣ ਇਸਦੀ ਰਾਏ ਗਲਤ ਹੋਣ ਉੱਤੇ ਲੋਕ ਕਈ ਤਰ੍ਹਾਂ ਦੇ ਮਜਾਕੀਆ ਮੀਮਸ ਬਣਾ ਕੇ ਸੋਸ਼ਲ ਮੀਡੀਆ ਉੱਤੇ ਵਾਇਰਲ ਕਰ ਰਹੇ ਹਨ।