ਵਿਆਹ ਦੇ ਅਗਲੇ ਦਿਨ ਮਿਲਿਆ ਪਤਨੀ ਦੇ ਰੇਪ ਦਾ ਵੀਡੀਓ, ਪਤੀ ਨੇ ਅਪਣਾਉਣ ਤੋਂ ਕੀਤਾ ਇਨਕਾਰ

0
568

ਪਲਵਲ- ਹਰਿਆਣਾ ਦੇ ਪਲਵਲ ‘ਚ ਇਕ ਨੌਜਵਾਨ ਵਲੋਂ ਪਹਿਲਾਂ ਕੁੜੀ ਨਾਲ ਜਬਰ ਜ਼ਿਨਾਹ ਕੀਤਾ ਗਿਆ ਅਤੇ ਫਿਰ ਉਸ ਦਾ ਵੀਡੀਓ ਬਣਾ ਕੇ ਉਸ ਦੇ ਪਤੀ ਨੂੰ ਭੇਜ ਦਿੱਤਾ ਗਿਆ। ਪੀੜਤਾ ਦੀ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਇਸ ਮਾਮਲੇ ‘ਚ ਤਿੰਨ ਔਰਤਾਂ ਸਮੇਤ 5 ਲੋਕਾਂ ਵਿਰੁੱਧ ਵੱਖ-ਵੱਖ ਧਾਰਾਵਾਂ ਦੇ ਅਧੀਨ ਕੇਸ ਦਰਜ ਕਰ ਲਿਆ ਹੈ। ਨਵਵਿਆਹੁਤਾ ਨੇ ਆਪਣੀ ਸ਼ਿਕਾਇਤ ‘ਚ ਕਿਹਾ ਕਿ ਉਸ ਦਾ ਵਿਆਹ 6 ਮਾਰਚ ਨੂੰ ਫਰੀਦਾਬਾਦ ਦੇ ਰਹਿਣ ਵਾਲੇ ਇਕ ਨੌਜਵਾਨ ਨਾਲ ਹੋਇਆ ਸੀ ਪਰ ਵਿਆਹ ਦੀ ਰਾਤ ਹੀ ਸਚਿਨ ਨਾਮ ਦੇ ਇਕ ਨੌਜਵਾਨ ਨੇ ਜਬਰ ਜ਼ਿਨਾਹ ਦੌਰਾਨ ਬਣਾਇਆ ਗਿਆ ਉਸ ਦਾ ਵੀਡੀਓ ਉਸ ਦੇ ਪਤੀ ਨੂੰ ਭੇਜ ਦਿੱਤਾ। ਵੀਡੀਓ ਦੇਖ ਕੇ ਪਤੀ ਨੇ ਉਸ ਨੂੰ ਅਪਣਾਉਣ ਤੋਂ ਇਨਕਾਰ ਕਰ ਦਿੱਤਾ।
..
ਪੀੜਤਾ ਦਾ ਦੋਸ਼ ਹੈ ਕਿ ਅਕਤੂਬਰ 2021 ਨੂੰ ਉਹ ਆਪਣੇ ਚਾਚੇ ਘਰ ਇਕੱਲੀ ਸੀ। ਉਸੇ ਦੌਰਾਨ ਸਚਿਨ 2 ਹੋਰ ਨੌਜਵਾਨਾਂ ਨੂੰ ਲੈ ਕੇ ਉਨ੍ਹਾਂ ਦੇ ਘਰ ਆ ਗਿਆ। ਇਸ ‘ਤੇ ਜਦੋਂ ਉਸ ਨੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀਆਂ ਨੇ ਉਸ ਦੇ ਮੂੰਹ ਨੂੰ ਕੱਪੜੇ ਨਾਲ ਬੰਨ੍ਹ ਦਿੱਤਾ ਅਤੇ ਫਿਰ ਅੰਦਰ ਕਮਰੇ ‘ਚ ਲਿਜਾ ਕੇ ਉਸ ਨਾਲ ਚਾਕੂ ਦੀ ਨੌਕ ‘ਤੇ ਜਬਰ ਜ਼ਿਨਾਹ ਕੀਤਾ। ਇਸ ਦੌਰਾਨ ਉਸ ਨਾਲ ਮੌਜੂਦ ਨੌਜਵਾਨ ਨੇ ਉਸ ਦੀ ਅਸ਼ਲੀਲ ਵੀਡੀਓ ਬਣਾ ਲਈ ਅਤੇ ਕਿਸੇ ਨੂੰ ਦੱਸਣ ‘ਤੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਅਤੇ ਵੀਡੀਓ ਨੂੰ ਇੰਟਰਨੈੱਟ ‘ਤੇ ਪਾਉਣ ਦੀ ਧਮਕੀ ਦਿੱਤੀ। ਦੋਸ਼ੀ ਸਚਿਨ ਦਾ ਜੀਜਾ ਵਿਵੇਕ, ਭੈਣ ਕਰੀਨਾ ਅਤੇ ਕਾਜਲ ਅਤੇ ਮਾਂ ਊਸ਼ਾ ਨੇ ਵੀ ਉਸ ਨੂੰ ਵਿਆਹ ਨਾ ਕਰਨ ਦੀ ਧਮਕੀ ਦਿੱਤੀ ਪਰ ਉਸ ਨੇ ਮਨ੍ਹਾ ਕਰ ਦਿੱਤਾ। ਉਸ ਤੋਂ ਬਾਅਦ ਪੀੜਤਾ ਦਾ ਵਿਆਹ ਕਿਤੇ ਹੋਰ ਹੋ ਗਿਆ ਅਤੇ ਦੋਸ਼ੀਆਂ ਨੇ ਉਸ ਦੇ ਪਤੀ ਕੋਲ ਪਹਿਲੀ ਰਾਤ ਹੀ ਜਬਰ ਜ਼ਿਨਾਹ ਦੀ ਵੀਡੀਓ ਭੇਜ ਦਿੱਤੀ। ਵੀਡੀਓ ਦੇਖਣ ਤੋਂ ਬਾਅਦ ਪਤੀ ਉਸ ਨੂੰ ਮਾਤਾ-ਪਿਤਾ ਦੇ ਘਰ ਛੱਡ ਕੇ ਚਲਾ ਗਿਆ ਅਤੇ ਅਪਣਾਉਣ ਤੋਂ ਇਨਕਾਰ ਕਰ ਦਿੱਤਾ। ਨੌਜਵਾਨ ਨੇ ਕਿਹਾ ਕਿ ਮੈਂ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦਾ। ਪੁਲਸ ਨੇ ਪੀੜਤਾ ਦੀ ਸ਼ਿਕਾਇਤ ਦੇ ਆਧਾਰ ‘ਤੇ ਸਾਰੇ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ।