ਕਪਿਲ ਦੇ ਸ਼ੋਅ ’ਚ ਅਕਸ਼ੇ ਨੇ ਦੱਸਿਆ, ਸ਼ਰਾਬ ਪੀ ਕੇ ਕਿਵੇਂ ਮਨਾਈ ਜਾਂਦੀ ਹੈ ਹੋਲੀ

0
273

‘ਦਿ ਕਪਿਲ ਸ਼ਰਮਾ ਸ਼ੋਅ’ ਦੇ ਆਗਾਮੀ ਐਪੀਸੋਡ ’ਚ ਧਮਾਲ ਹੋਣ ਵਾਲਾ ਹੈ। ਸ਼ੋਅ ’ਚ ਫ਼ਿਲਮ ‘ਬੱਚਨ ਪਾਂਡੇ’ ਦੀ ਸਟਾਰਕਾਸਟ ਐਂਟਰਟੇਨਮੈਂਟ ਦਾ ਡੋਜ਼ ਲੈ ਕੇ ਆਵੇਗੀ। ਜਦੋਂ ਵੀ ਅਕਸ਼ੇ ਕੁਮਾਰ ‘ਦਿ ਕਪਿਲ ਸ਼ਰਮਾ’ ’ਚ ਆਉਂਦੇ ਹਨ ਤਾਂ ਚਾਰ ਚੰਨ ਲਗਾ ਦਿੰਦੇ ਹਨ। ਹੋਲੀ ਐਪੀਸੋਡ ’ਚ ਵੀ ਅਜਿਹਾ ਹੋਣ ਵਾਲਾ ਹੈ।

ਸ਼ੋਅ ’ਚ ਰੱਜ ਕੇ ਮਸਤੀ ਤੇ ਧਮਾਲ ਹੋਵੇਗਾ। ਹਾਸੇ ਦਾ ਰੰਗ ਜਮਾਉਣ ਅਕਸ਼ੇ ਕੁਮਾਰ ਆਪਣੀ ਪੂਰੀ ਟੀਮ ਨਾਲ ਨਜ਼ਰ ਆਉਣਗੇ। ਸ਼ੋਅ ’ਚ ਅਕਸ਼ੇ ਨੇ ਦੱਸਿਆ ਕਿ ਉਹ ਕਿਵੇਂ ਹੋਲੀ ਸੈਲੀਬ੍ਰੇਟ ਕਰਦੇ ਹਨ। ਅਕਸ਼ੇ ਤੇ ਕਪਿਲ ਨੇ ਖ਼ੂਬ ਜੋਕਸ ਮਾਰੇ।

ਅਕਸ਼ੇ ਨੇ ਦੱਸਿਆ ਕਿ ਉਹ ਤਮੀਜ਼ ਦੀ ਹੋਲੀ ਖੇਡਦੇ ਹਨ। ਕੁਝ ਲੋਕ ਰੰਗ ਲਗਾਉਣ ਲਈ ਇੰਝ ਪਿੱਛੇ ਆਉਂਦੇ ਹਨ, ਜਿਵੇਂ ਉਹ ਬਦਲਾ ਲੈ ਰਹੇ ਹੋਣ, ਦੰਦ ਤਕ ਰਗੜ ਦਿੰਦੇ ਹਨ।

ਸ਼ਰਾਬ ਪੀਣ ਤੋਂ ਬਾਅਦ ਲੋਕ ਕਿਵੇਂ ਹੋਲੀ ਮਨਾਉਂਦੇ ਹਨ, ਇਹ ਵੀ ਅਕਸ਼ੇ ਕੁਮਾਰ ਨੇ ਦੱਸਿਆ। ਉਨ੍ਹਾਂ ਕਿਹਾ, ‘ਕੁਝ ਲੋਕ ਤਿੰਨ ਪੈੱਗ ਲਗਾਉਣ ਤੋਂ ਬਾਅਦ ਕੁੱਤੇ ਨੂੰ ਟਿੱਕਾ ਲਗਾਉਂਦੇ ਹਨ, ਫਿਰ ਕਹਿੰਦੇ ਹਨ ਕਿ ਮੁਆਫ਼ੀ ਕੁੜਮ ਜੀ। ਅਕਸ਼ੇ ਕੁਮਾਰ ਨਾਲ ਸ਼ੋਅ ’ਚ ਕ੍ਰਿਤੀ ਸੈਨਨ, ਜੈਕਲੀਨ ਫਰਨਾਂਡੀਜ਼, ਅਰਸ਼ਦ ਵਾਰਸੀ ਤੇ ਡਾਇਰੈਕਟਰ ਫਰਹਾਦ ਸਾਮਜੀ ਨਜ਼ਰ ਆਉਣਗੇ।ਬਾਲੀਵੁੱਡ ’ਚ ਅੱਜਕਲ ਕਪਿਲ ਸ਼ਰਮਾ ਤੇ ਅਕਸ਼ੇ ਕੁਮਾਰ ਵਿਚਾਲੇ ਅਣਬਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਇਨ੍ਹਾਂ ਸਾਰੀਆਂ ਅਫਵਾਹਾਂ ’ਤੇ ਰੋਕ ਲਗਾਉਂਦਿਆਂ ਕਪਿਲ ਤੇ ਅਕਸ਼ੇ ਨੇ ਇਕ ਮਜ਼ੇਦਾਰ ਵੀਡੀਓ ਸਾਂਝੀ ਕੀਤੀ ਹੈ। ਹਾਲਾਂਕਿ ਇਸ ਵੀਡੀਓ ’ਚ ਅਕਸ਼ੇ ਆਪਣੇ ਦਿਲ ਦੀ ਭੜਾਸ ਕਪਿਲ ’ਤੇ ਕੱਢਦੇ ਨਜ਼ਰ ਆ ਰਹੇ ਹਨ ਪਰ ਬਾਅਦ ’ਚ ਦੋਵਾਂ ਦਾ ਭੰਗੜਾ ਇਸ ਗੱਲ ਦਾ ਸਬੂਤ ਦਿੰਦਾ ਹੈ ਕਿ ਦੋਵਾਂ ਵਿਚਾਲੇ ਚੀਜ਼ਾਂ ਇਕਦਮ ਠੀਕ ਹਨ।ਲੰਮੇ ਇੰਤਜ਼ਾਰ ਤੋਂ ਬਾਅਦ ਅਕਸ਼ੇ, ਕਪਿਲ ਦੇ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ’ਚ ਵੀ ਨਜ਼ਰ ਆਉਣ ਵਾਲੇ ਹਨ। ਦੋਵਾਂ ਦੀ ਸੈੱਟ ਤੋਂ ਇਹ ਵੀਡੀਓ ਕਾਫੀ ਦੇਖੀ ਜਾ ਰਹੀ ਹੈ।

ਖਿਲਾੜੀ ਕੁਮਾਰ ਅੱਜਕਲ ਆਪਣੀ ਆਗਾਮੀ ਫ਼ਿਲਮ ‘ਬੱਚਨ ਪਾਂਡੇ’ ਦੀ ਪ੍ਰਮੋਸ਼ਨ ’ਚ ਰੁੱਝੇ ਹੋਏ ਹਨ। ਕ੍ਰਿਤੀ ਸੈਨਨ ਨਾਲ ਅਕਸ਼ੇ ਕੁਮਾਰ ਮੀਡੀਆ ਇੰਟਰਵਿਊਜ਼ ’ਚ ਨਜ਼ਰ ਆ ਰਹੇ ਹਨ। ਸਿਰਫ ਇੰਨਾ ਹੀ ਨਹੀਂ, ਅਕਸ਼ੇ ਕੁਮਾਰ ਕੋ-ਸਟਾਰਸ ਜੈਕਲੀਨ ਫਰਨਾਂਡੀਜ਼ ਤੇ ਕ੍ਰਿਤੀ ਸੈਨਨ ਨਾਲ ‘ਦਿ ਕਪਿਲ ਸ਼ਰਮਾ ਸ਼ੋਅ’ ’ਤੇ ਵੀ ਆਪਣੀ ਫ਼ਿਲਮ ਦੀ ਪ੍ਰਮੋਸ਼ਨ ਕਰਦੇ ਨਜ਼ਰ ਆਉਣਗੇ।9 ਮਾਰਚ ਨੂੰ ਅਕਸ਼ੇ ਨੇ ਇੰਸਟਾਗ੍ਰਾਮ ’ਤੇ ਫਨੀ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਹ ਆਪਣੇ ਨਵੇਂ ਗੀਤ ‘ਸਾਰੇ ਬੋਲੋ ਬੇਵਫਾ’ ਨੂੰ ਪ੍ਰਮੋਟ ਕਰਦੇ ਨਜ਼ਰ ਆ ਰਹੇ ਹਨ।

ਅਕਸ਼ੇ ਨੇ ਜੋ ਸ਼ਾਰਟ ਕਲਿੱਪ ਸਾਂਝੀ ਕੀਤੀ ਹੈ, ਉਸ ’ਚ ਉਹ ਕਪਿਲ ਸ਼ਰਮਾ ਨੂੰ ‘ਬੇਵਫਾ’ ਦੱਸਦੇ ਨਜ਼ਰ ਆ ਰਹੇ ਹਨ। ਅਕਸ਼ੇ ਕਹਿੰਦੇ ਹਨ, ‘ਬੇਵਫਾ, ਯਾਨੀ ਧੋਖੇਬਾਜ਼, ਸਾਰਿਆਂ ਦੀ ਜ਼ਿੰਦਗੀ ’ਚ ਹੁੰਦਾ ਹੈ। ਹੁਣ ਮੇਰੀ ਜ਼ਿੰਦਗੀ ’ਚ ਹੈ, ਕਪਿਲ ਸ਼ਰਮਾ ਤੇ ਤੁਹਾਡੀ? ਸਾਰੇ ਬੋਲੋ ਬੇਵਫਾ ’ਤੇ ਰੀਲ ਬਣਾਓ। ਜ਼ੋਰ ਸੇ ਬੋਲੋ ਬੇਵਫਾ।’